ਇਧਰ, ਓਕਲਾਹੋਮਾ ਦੇ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਸਹਾਇਤਾ ਲਈ ਮੌਜੂਦ ਰਹਿਣ ਅਤੇ ਸੜਕਾਂ 'ਤੇ ਫਸੇ ਲੋਕਾਂ ਦੀ ਮਦਦ ਲਈ ਟੀਮਾਂ ਭੇਜੀਆਂ ਜਾ ਸਕਣ। ਜਦਕਿ ਰਾਜ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਹਿਊਸਟਨ ਵਿੱਚ ਇੱਕ ਕੰਪਨੀ ਨੇ ਤੂਫ਼ਾਨ ਦੇ ਮੱਦੇਨਜ਼ਰ 3,300 ਕਰਮਚਾਰੀਆਂ ਨੂੰ ਤਿਆਰ ਰੱਖਿਆ ਹੈ।

ਨਿਊਯਾਰਕ ਟਾਈਮਜ਼, ਵਾਸ਼ਿੰਗਟਨ: ਅਮਰੀਕਾ ਦੇ ਕਈ ਰਾਜਾਂ ਵਿੱਚ ਬਰਫ਼ੀਲੇ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਮੱਦੇਨਜ਼ਰ 14 ਰਾਜਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਸ ਤੂਫ਼ਾਨ ਨਾਲ ਲਗਪਗ 16 ਕਰੋੜ ਲੋਕ ਪ੍ਰਭਾਵਿਤ ਹੋ ਸਕਦੇ ਹਨ। ਟੈਕਸਾਸ ਅਤੇ ਓਕਲਾਹੋਮਾ ਸਮੇਤ ਕਈ ਰਾਜਾਂ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ।
ਤੂਫ਼ਾਨ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਬਿਜਲੀ ਗੁੱਲ ਹੋਣ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਦੇਸ਼ ਵਿੱਚ ਉਡਾਣਾਂ 'ਤੇ ਅਜੇ ਤੋਂ ਹੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ 800 ਤੋਂ ਵੱਧ ਘਰੇਲੂ ਤੇ ਵਿਦੇਸ਼ੀ ਉਡਾਣਾਂ ਵਿੱਚ ਦੇਰੀ ਹੋਈ ਹੈ ਜਾਂ ਉਹ ਰੱਦ ਕਰ ਦਿੱਤੀਆਂ ਗਈਆਂ ਹਨ।
ਰਾਸ਼ਟਰੀ ਮੌਸਮ ਵਿਭਾਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤੂਫ਼ਾਨ ਦੱਖਣੀ ਰਾਕੀਜ਼ ਤੋਂ ਨਿਕਲ ਕੇ ਕੋਲੋਰਾਡੋ ਅਤੇ ਨਿਊ ਮੈਕਸੀਕੋ ਵਿੱਚ ਹਲਕੀ ਬਰਫ਼ਬਾਰੀ ਕਰੇਗਾ, ਫਿਰ ਦੱਖਣੀ ਮੈਦਾਨੀ ਇਲਾਕਿਆਂ ਕੰਸਾਸ, ਓਕਲਾਹੋਮਾ ਅਤੇ ਟੈਕਸਾਸ ਪੈਨਹੈਂਡਲ ਵਿੱਚ ਬਰਫ਼ਬਾਰੀ ਹੋਵੇਗੀ। ਤੂਫ਼ਾਨ ਦੇ ਸ਼ਨੀਵਾਰ ਸਵੇਰ ਤੱਕ ਅਰਕਾਂਸਸ ਅਤੇ ਟੈਨੇਸੀ ਵਿੱਚ ਫੈਲਣ ਦੀ ਸੰਭਾਵਨਾ ਹੈ।
ਸ਼ਨੀਵਾਰ ਰਾਤ ਤੱਕ ਇਸ ਦੇ ਉੱਤਰੀ ਅਲਾਬਾਮਾ, ਜਾਰਜੀਆ ਅਤੇ ਕੈਰੋਲੀਨਾਸ ਤੱਕ ਪਹੁੰਚਣ ਦੀ ਉਮੀਦ ਹੈ। ਉੱਤਰੀ ਇਲਾਕਿਆਂ ਵਿੱਚ ਵਧੇਰੇ ਬਰਫ਼ਬਾਰੀ ਹੋਵੇਗੀ। ਐਤਵਾਰ ਨੂੰ ਇਹ ਨਿਊ ਇੰਗਲੈਂਡ ਤੱਕ ਫੈਲ ਜਾਵੇਗਾ।
ਵਿਭਾਗ ਦਾ ਅਨੁਮਾਨ ਹੈ ਕਿ ਇਸ ਤੂਫ਼ਾਨ ਨਾਲ ਦੇਸ਼ ਦੇ ਵੱਡੇ ਹਿੱਸੇ ਵਿੱਚ 12 ਇੰਚ ਤੋਂ ਵੱਧ ਬਰਫ਼ਬਾਰੀ ਹੋਵੇਗੀ। ਇਸ ਵਿੱਚ ਨਿਊਯਾਰਕ ਵੀ ਸ਼ਾਮਲ ਹੈ ਅਤੇ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਲਈ ਇਹ ਪਹਿਲੀ ਵੱਡੀ ਪ੍ਰੀਖਿਆ ਹੋਵੇਗੀ। ਤੂਫ਼ਾਨ ਕਾਰਨ ਜਨਤਕ ਆਵਾਜਾਈ ਵਿੱਚ ਰੁਕਾਵਟ ਆ ਸਕਦੀ ਹੈ ਅਤੇ ਹਵਾਈ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਨਾਰਥ ਡਕੋਟਾ ਵਿੱਚ ਤਾਪਮਾਨ ਮਾਈਨਸ 50 ਡਿਗਰੀ ਤੱਕ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਲੋਕਾਂ ਦਾ ਬਾਹਰ ਨਿਕਲਣਾ ਖ਼ਤਰਨਾਕ ਹੋਵੇਗਾ। ਮੱਧ-ਪੱਛਮ ਤੋਂ ਲੈ ਕੇ ਪੂਰਬੀ ਤੱਟ ਤੱਕ ਇਲੈਕਟ੍ਰਿਕ ਗਰਿੱਡ ਦੇ ਪ੍ਰਬੰਧਕਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਦੌਰਾਨ ਕਈ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਜਾ ਸਕਦੀ ਹੈ।
ਗਰਿੱਡ ਪ੍ਰਬੰਧਕਾਂ ਨੇ ਬਿਜਲੀ ਕੰਪਨੀਆਂ ਨੂੰ ਪਾਵਰ ਪਲਾਂਟਾਂ ਅਤੇ ਲਾਈਨਾਂ ਦੀ ਨਿਯਮਤ ਸਾਂਭ-ਸੰਭਾਲ ਟਾਲਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਤੂਫ਼ਾਨ ਦੌਰਾਨ ਅਤੇ ਬਾਅਦ ਵਿੱਚ ਸਰੋਤਾਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ।
ਇਧਰ, ਓਕਲਾਹੋਮਾ ਦੇ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਸਹਾਇਤਾ ਲਈ ਮੌਜੂਦ ਰਹਿਣ ਅਤੇ ਸੜਕਾਂ 'ਤੇ ਫਸੇ ਲੋਕਾਂ ਦੀ ਮਦਦ ਲਈ ਟੀਮਾਂ ਭੇਜੀਆਂ ਜਾ ਸਕਣ। ਜਦਕਿ ਰਾਜ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਹਿਊਸਟਨ ਵਿੱਚ ਇੱਕ ਕੰਪਨੀ ਨੇ ਤੂਫ਼ਾਨ ਦੇ ਮੱਦੇਨਜ਼ਰ 3,300 ਕਰਮਚਾਰੀਆਂ ਨੂੰ ਤਿਆਰ ਰੱਖਿਆ ਹੈ।