-
ਹਾਈ ਕੋਰਟ ਨੇ ਲੋਕਲ ਬਾਡੀ ਚੋਣਾਂ 'ਤੇ ਰੋਕ ਬਾਰੇ ਪਟੀਸ਼ਨ ਕੀਤੀ ਰੱਦ
ਜਸਟਿਸ ਨੇ ਇਸ 'ਤੇ ਕੋਈ ਫ਼ੈਸਲਾ ਲੈਣ ਬਾਰੇ ਅਗਲੀ ਤਰੀਕ 18 ਜਨਵਰੀ ਤੈਅ ਕੀਤੀ ਜਦਕਿ ਸਰਕਾਰ ਨੇ ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਲੋਕਲ ਬਾਡੀ, ਨਗਰ ਕੌਂਸਲ, ਪੰਚਾਇਤ ਚੋਣਾਂ ਕਰਾਉਣ ਦੀ ਤਰੀਕ 14 ਫਰਵਰੀ ਐਲਾਨ ਦਿੱਤੀ। ਇਸ ਕਾਰਨ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ।
Punjab7 hours ago -
ਪਤੰਗਬਾਜ਼ੀ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹਿਆ, ਪਰਿਵਾਰ ’ਚ ਸੋਗ ਦੀ ਲਹਿਰ
ਭਤੀਜਾ ਰਾਘਵ ਪੁੱਤਰ ਰਘਬੀਰ ਸਿੰਘ ਵਾਸੀ ਕੱਚਾ ਕੋਟ ਘੁਮਿਆਰਾਂ ਮੁਹੱਲਾ ਬਟਾਲਾ ਆਪਣੇ ਕੋਠੇ 'ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦਿਆਂ ਉਡਾਉਂਦਿਆਂ ਗੁਆਂਢੀਆਂ ਦੇ ਤਿੰਨ ਮੰਜ਼ਿਲਾ ਕੋਠੇ ਦੀ ਛੱਤ 'ਤੇ ਚੜ੍ਹ ਗਿਆ ਤੇ ਉੱਥੇ ਪਤੰਗ ਉਡਾਉਂਦਿਆਂ ਤਿੰਨ ਮੰਜ਼ਿਲਾਂ ਤੋਂ ਹੇਠਾਂ ਡਿੱਗ ਪਿਆ।
Punjab8 hours ago -
ਨਹਿਰੂ ਯੁਵਾ ਕੇਂਦਰ ਵੱਲੋਂ ਫਿਟਨੈੱਸ ਇੰਡੀਆ ਤਹਿਤ ਪ੍ਰਰੋਗਰਾਮ ਕਰਵਾਇਆ
ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਕੋਟ ਮੀਆਂ ਸਾਹਿਬ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਡਾ. ਬੀਆਰ ਅੰਬੇਡਕਰ ਕਲੱਬ ਵੱਲੋਂ ਸਿਹਤ ਨੂੰ ਤੰਦਰੁਸਤ ਰੱਖਣ ਲਈ ਫਿਟਨੈੱਸ ਇੰਡੀਆ ਤਹਿਤ ਪ੍ਰਰੋਗਰਾਮ ਕਰਵਾਇਆ ਗਿਆ।
Punjab10 hours ago -
ਮਹਿਲਾ ਕਿਸਾਨ ਦਿਵਸ ਮੌਕੇ ਕਿਸਾਨ ਬੀਬੀਆਂ ਨੇ ਫੂਕੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਸੋਮਵਾਰ ਨੂੰ ਸਮੁੱਚੇ ਦੇਸ਼ ਵਿਚ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ, ਜਿਸ ਵਿੱਚ ਸਮੁੱਚੇ ਦੇਸ਼ ਦੀਆਂ ਅੌਰਤਾਂ ਨੇ ਕਿਸਾਨ ਸੰਘਰਸ਼ ਅਤੇ ਕਿਸਾਨਾਂ ਦੇ ਫਰਜ਼ਾਂ ਪ੍ਰਤੀ ਆਪਣਾ ਪੂਰੇ ਪੰਜਾਬ ਵਿੱਚ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਕੀਤਾ।
Punjab11 hours ago -
ਸਿਹਤ ਵਿਭਾਗ ਨੇ ਕੀਤੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ
ਸੋਮਵਾਰ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਿੱਖਿਆ ਦੇ ਚਾਨਣ ਮੁਨਾਰੇ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਤੇ ਕਲਾਨੌਰ ਹਸਪਤਾਲ ਵਿਚ 276 ਕੋਰੋਨਾ ਟੈਸਟ ਕੀਤੇ ਗਏ।
Punjab11 hours ago -
22 ਜਨਵਰੀ ਨੂੰ ਹਰਪੁਰਾ ਧੰਦੋਈ ਸਕੂਲ ਵਿਖੇ ਪ੍ਰਸ਼ਾਸਨ ਮਨਾਵੇਗਾ ਧੀਆਂ ਦੀ ਲੋਹੜੀ
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ 22 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਤਹਿਸੀਲ ਪੱਧਰੀ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ 'ਚ ਬਲਾਕ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਅਤੇ ਫ਼ਤਹਿਗੜ੍ਹ ਚੂੜੀਆਂ ਦੀਆਂ ਨਵ-ਜਨਮੀਆਂ ਧੀਆਂ...
Punjab11 hours ago -
ਐਕਸ਼ਾਈਜ਼ ਵਿਭਾਗ ਦੀ ਟੀਮ ਵੱਲੋਂ ਪਿੰਡ ਬੁੱਢਾ ਬਾਲਾ ਤੇ ਨਾਲ ਲੱਗਦੇ ਖੇਤਰਾਂ 'ਚ ਛਾਪੇਮਾਰੀ
ਐਕਸਾਈਜ਼ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਅੰਦਰ ਲਗਾਤਾਰ ਨਾਜਾਇਜ਼ ਸ਼ਰਾਬ ਤੇ ਠੱਲ੍ਹ ਪਾਉਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
Punjab12 hours ago -
ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਰਾਮ ਥੰਮਣ ਦੇ ਪ੍ਰਧਾਨ ਹਰਵਿੰਦਰ ਸਿੰਘ ਖੁਜਾਲਾ, ਅਰਜਿੰਦਰ ਸਿੰਘ ਮਨੇਸ਼, ਜੋਗਿੰਦਰ ਸਿੰਘ ਨੱਤ, ਬਾਬਾ ਸ਼ੀਤਲ ਸਿੰਘ ਢਪਈ, ਸਤਨਾਮ ਸਿੰਘ ਮਧਰੇ, ਮਾਸਟਰ ਹਰਵਿੰਦਰ ਸਿੰਘ, ਧਰਮਿੰਦਰ ਖਾਲਸਾ, ਕਮਲਜੀਤ ਸਿੰਘ ਪੰਜ ਗਰਾਈਆਂ, ਜਗਜੀਤ ਸਿੰਘ ਰਧਾਨਾ, ...
Punjab12 hours ago -
ਕਿਸਾਨ ਮਹਿਲਾ ਦਿਵਸ 'ਤੇ ਬੀਬੀਆਂ ਨੇ ਕੇਸਰੀ ਦੁਪੱਟੇ ਪਾ ਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਕੋਟ ਬੁੱਢਾ 'ਚ ਕਿਸਾਨ ਮਹਿਲਾ ਦਿਵਸ ਤੇ ਪਿੰਡ ਕੋਟ ਬੁੱਢਾ ਤੋਂ ਪ੍ਰਧਾਨ ਹਰਜੀਤ ਸਿੰਘ ਤੇ ਮੱਖਣ ਰਾਮ ਸਰਪੰਚ ਦੀ ਅਗਵਾਈ ਵਿੱਚ ਬੀਬੀਆਂ ਵਲੋਂ ਕੇਸਰੀ ਦੁਪੱਟੇ ਪਾ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਲੈ ਕੇ ਕੇਂਦ...
Punjab12 hours ago -
ਕੇਂਦਰ ਸਰਕਾਰ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤੀ ਨਾਅਰੇਬਾਜ਼ੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਸਕੱਤਰ ਸਿੰਘ ਭੇਂਟ ਪੱਤਣ ਦੀ ਪ੍ਰਧਾਨਗੀ ਹੇਠ ਪਿੰਡ ਮਠੌਲਾ ਬਲਾਕ ਸ੍ਰੀ ਹਰਗੋਬਿੰਦਪੁਰ 'ਚ ਕੀਤੀ ਗਈ। ਮੀਟਿੰਗ 'ਚ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਸਕੱਤਰ ਸਿੰਘ ਭੇਂਟ ਪਤਨ ਨੇ ਕਿਹਾ ਕਿ ਦਿੱਲੀ 'ਚ ਕਿਸਾਨ ਜਥੇਬੰ...
Punjab12 hours ago -
ਮਹਿਲਾ ਕਿਸਾਨ ਦਿਵਸ 'ਤੇ ਗੁਰਦਾਸਪੁਰ 'ਚ ਬੀਬੀਆਂ ਦਾ ਵੱਡਾ ਇਕੱਠ
ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਪਿਛਲੇ 110 ਦਿਨਾਂ ਤੋਂ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਧਰਨੇ 'ਤੇ ਬੈਠੇ ਕਿਸਾਨ ਸੰਗਠਨਾਂ ਵੱਲੋਂ ਅੱਜ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ।
Punjab13 hours ago -
ਜ਼ਮੀਨੀ ਝਗੜੇ 'ਚ ਝੁਲਸੀ ਅੌਰਤ ਦੀ ਮੌਤ
ਪਿੰਡ ਦੁਰੰਗਖੱਡ ਵਿਚ ਹੋਏ ਜ਼ਮੀਨੀ ਵਿਵਾਦ ਵਿਚ ਝੁਲਸੀ ਅੌਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿ੍ਤਕ ਅੌਰਤ ਦੀ ਪਛਾਣ ਦਰਸ਼ਨ ਦੇਵੀ (60) ਵਜੋਂ ਹੋਈ। ਅੌਰਤ ਨੂੰ ਗੰਭੀਰ ਹਾਲਤ ਵਿਚ ਪਠਾਨਕੋਟ ਦੇ ਮਿਲਟਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
Punjab1 day ago -
ਮੁਕਤੇਸ਼ਵਰ ਧਾਮ 'ਚ ਬਣੇਗਾ ਸੂਬੇ ਦਾ ਪਹਿਲਾ ਰੋਪ-ਵੇਅ
5506 ਵਰ੍ਹੇ ਪੁਰਾਣੇ ਮੁਕਤੇਸ਼ਵਰ ਧਾਮ ਵਿਚ ਸੂਬੇ ਦਾ ਪਹਿਲਾ ਰੋਪ-ਵੇ ਬਣੇਗਾ। ਇਸ ਪ੍ਰਾਜੈਕਟ 'ਤੇ ਕੁਲ ਚਾਰ ਕਰੋੜ ਰੁਪਏ ਖ਼ਰਚ ਹੋਣਗੇ।
Punjab1 day ago -
ਕਿਸਾਨਾਂ ਦਾ ਧਰਨਾ 109ਵੇਂ ਦਿਨ ਵੀ ਜਾਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਚੱਲਣ ਵਾਲਾ ਕਿਸਾਨਾਂ ਦਾ ਧਰਨਾ 109ਵੇਂ ਦਿਨ ਅਤੇ ਭੁੱਖ ਹੜਤਾਲ 26ਵੇਂ ਦਿਨ ਵਿਚ ਦਾਖਲ ਹੋਈ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ 18 ਜਨਵਰੀ, ਸੋਮਵਾਰ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ।
Punjab1 day ago -
ਟਰੈਕਟਰ ਰੈਲੀ 'ਚ ਵੱਡੀ ਸ਼ਮੂਲੀਅਤ
ਜਮਹੂਰੀ ਕਿਸਾਨ ਸਭਾ ਵੱਲੋਂ ਐਤਵਾਰ ਨੂੰ ਕਲਾਨੌਰ ਤੋਂ ਦਰਜਨਾਂ ਸਰਹੱਦੀ ਪਿੰਡਾਂ ਵਿਚ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਾਮਰੇਡ ਜਗਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦੇ ਵਿਰੋਧ ਵਿਚ ਜਮਹੂ...
Punjab1 day ago -
'ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗੇ'
ਕਸਬਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਤੇਜਾ ਵੀਲਾ ਤੋਂ ਸੰਯੁਕਤ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਸੈਂਕੜੇ ਟਰੈਕਟਰਾਂ ਦਾ ਮਾਰਚ ਕਰਕੇ 26 ਜਨਵਰੀ ਮੌਕੇ ਕੀਤੇ ਜਾਣ ਵਾਲੇ ਮਾਰਚ ਦੀ ਰਿਹਰਸਲ ਕੀਤੀ ਗਈ। ਇਹ ਟਰੈਕਟਰ ਮਾਰਚ ਪਿੰਡ ਤੇਜਾ ਕਲਾਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾ...
Punjab1 day ago -
ਪੰਜਾਬ ਸਰਕਾਰ 2021 'ਚ ਕਰੇਗੀ 50 ਹਜ਼ਾਰ ਸਰਕਾਰੀ ਭਰਤੀ :¤ਫਤਿਹ ਬਾਜਵਾ
ਅੱਜ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਨੇੜਲੇ ਪਿੰਡ ਕਾਲਾ ਬਾਲਾ ਵਿਚ ਫ਼ੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਪ੍ਰਰੀਖਿਆ ਦੀਆਂ ਪਾਠ ਪੁਸਤਕਾਂ ਵੰਡੀਆਂ।
Punjab1 day ago -
ਟਰੱਕ ਨੇ ਬਾਈਕ ਨੂੰ ਮਾਰੀ ਟੱਕਰ, ਚਾਲਕ ਜ਼ਖ਼ਮੀ
ਸਥਾਨਕ ਪਿੰਡ ਤੱਤਲਾ ਤੋਂ ਕੋਹਾੜ ਨੂੰ ਜਾਂਦੇ ਰਸਤੇ 'ਚ ਓਵਰਲੋਡ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨ ਪਰਮਪ੍ਰਰੀਤ ਸਿੰਘ ਵਾਸੀ ਕਾਦੀਆਂ ਜੋ ਕਿ ਕਾਦੀਆਂ ਤੋਂ ਪਿੰਡ ਕੋਹਾੜ ਨੂੰ ਜਾ ਰਿਹਾ ਸੀ।
Punjab1 day ago -
ਬੱਚੇ ਨੂੰ ਬੋਰੀ 'ਚ ਪਾਇਆ, ਅਗਵਾ ਕਰਨ ਦੀ ਕੋਸ਼ਿਸ਼
ਮੋਟਰਸਾਈਕਲ ਸਵਾਰਾਂ ਵੱਲੋਂ ਇਕ ਬੱਚੇ ਨੂੰ ਬੋਰੀ 'ਚ ਪਾ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦਲੇਰੀ ਤੇ ਹਿੰਮਤ ਨਾਲ ਬੱਚਾ ਉਨ੍ਹਾਂ ਦੀ ਚੁੰਗਲ 'ਚੋਂ ਨਿਕਲ ਗਿਆ। ਜਾਣਕਾਰੀ ਅਨੁਸਾਰ ਗੁਰਸੁਖਮਨਪ੍ਰਰੀਤ ਸਿੰਘ (10) ਪੁੱਤਰ ਗੁਰਵੰਤ ਸਿੰਘ ਵਾਸੀ ਹਰਚੋਵਾਲ ਜੋ ਚੌਥੀ ਜਮਾਤ 'ਚ ਪੜ੍ਹਦ...
Punjab1 day ago -
'ਕਿਸਾਨੀ ਨਾਅਰੇ ਲਿਖੇ ਬੈਨਰ ਪ੍ਰਧਾਨ ਮੰਤਰੀ ਨੂੰ ਭੇਜਾਂਗੇ'
ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਮਾਜ ਸੇਵਕਾਂ, ਧਾਰਮਿਕ ਆਗੂ ਨੂੰ ਨੋਟਿਸ ਭੇਜਣੇ ਤਾਨਾਸ਼ਾਹੀ ਨੀਤੀ ਹੈ।
Punjab1 day ago