ਸੋਧੇ ਫ਼ੀਸ ਸ਼ੈਡਿਊਲ ਦੇ ਤਹਿਤ, ਐੱਚ-2ਬੀ ਜਾਂ ਆਰ-1 ਗ਼ੈਰ-ਅਪਰਵਾਸੀ ਸਥਿਤੀ ਦੇ ਲਈ ਫਾਰਮ ਆਈ-129 ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ 1685 ਡਾਲਰ ਤੋਂ ਵੱਧ ਕੇ 1780 ਡਾਲਰ ਹੋ ਜਾਵੇਗੀ। ਫਾਰਮ ਆਈ-129 ਦੇ ਹੋਰਨਾਂ ਸਾਰੇ ਉਪਲੱਹਧ ਵਰਗੀਕਰਨਾਂ ਜਿਨ੍ਹਾਂ ’ਚ ਐੱਚ-1ਬੀ, ਐੱਲ-1, ਓ-1, ਪੀ-1 ਤੇ ਟੀਐੱਨ ਵੀਜ਼ਾ ਸ਼ਾਮਲ ਹਨ, ਲਈ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ 2805 ਡਾਲਰ ਤੋਂ ਵੱਧ ਕੇ 2965 ਡਾਲਰ ਕੀਤੀ ਜਾਵੇਗੀ।

ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਨੇ ਐੱਚ1-ਬੀ ਵੀਜ਼ਾ ਸਮੇਤ ਕਈ ਇਮੀਗ੍ਰੇਸ਼ਨ ਫਾਇਦਿਆਂ ਦੇ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ ’ਚ ਵਾਧੇ ਦਾ ਐਲਾਨ ਕੀਤਾ ਹੈ। ਯੂਐੱਸਸੀਆਈਐੱਸ ਨੇ ਕਿਹਾ ਕਿ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ ’ਚ ਵਾਧਾ ਜੂਨ 2023 ਤੋਂ ਜੂਨ 2025 ਤੱਕ ਦੀ ਮਹਿੰਗਾਈ ਦੀ ਮਾਤਰਾ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਨ੍ਹਾਂ ਤਬਦੀਲੀਆਂ ਨਾਲ ਰੁਜ਼ਗਾਰ ਆਧਾਰਿਤ ਤੇ ਗ਼ੈਰ-ਅਪਰਵਾਸੀ ਅਰਜ਼ੀਆਂ ’ਤੇ ਅਸਰ ਪਵੇਗਾ, ਜਿਨ੍ਹਾਂ ਦੀ ਵਰਤੋਂ ਵਿਦੇਸ਼ੀ ਪੇਸ਼ੇਵਰ ਵੱਡੇ ਪੱਧਰ ’ਤੇ ਕਰਦੇ ਹਨ। ਇਨ੍ਹਾਂ ’ਚ ਅਮਰੀਕਾ ’ਚ ਕੰਮ ਕਰਨ ਜਾਂ ਅਧਿਐਨ ਕਰਨ ਵਾਲੇ ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਸੋਧੇ ਫ਼ੀਸ ਸ਼ੈਡਿਊਲ ਦੇ ਤਹਿਤ, ਐੱਚ-2ਬੀ ਜਾਂ ਆਰ-1 ਗ਼ੈਰ-ਅਪਰਵਾਸੀ ਸਥਿਤੀ ਦੇ ਲਈ ਫਾਰਮ ਆਈ-129 ਪਟੀਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ 1685 ਡਾਲਰ ਤੋਂ ਵੱਧ ਕੇ 1780 ਡਾਲਰ ਹੋ ਜਾਵੇਗੀ। ਫਾਰਮ ਆਈ-129 ਦੇ ਹੋਰਨਾਂ ਸਾਰੇ ਉਪਲੱਹਧ ਵਰਗੀਕਰਨਾਂ ਜਿਨ੍ਹਾਂ ’ਚ ਐੱਚ-1ਬੀ, ਐੱਲ-1, ਓ-1, ਪੀ-1 ਤੇ ਟੀਐੱਨ ਵੀਜ਼ਾ ਸ਼ਾਮਲ ਹਨ, ਲਈ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ 2805 ਡਾਲਰ ਤੋਂ ਵੱਧ ਕੇ 2965 ਡਾਲਰ ਕੀਤੀ ਜਾਵੇਗੀ।
ਯੂਐੱਸਸੀਆਈਐੱਸ ਨੇ ਕਿਹਾ ਕਿ ਰੁਜ਼ਗਾਰ ਆਧਾਰਿਤ ਵਰਗਾਂ ’ਚ ਵਿਦੇਸ਼ੀ ਲੇਬਰ ਲਈ ਫਾਰਮ-140 ਗ਼ੈਰ-ਪਰਵਾਸੀ ਪਟੀਸ਼ਨਾਂ ’ਤੇ 2965 ਡਾਲਰ ਦੀ ਹੀ ਪ੍ਰੋਸੈਸਿੰਗ ਫ਼ੀਸ ਲਾਗੂ ਹੋਵੇਗੀ, ਜੋ ਪਹਿਲਾਂ ਦੇ 2805 ਡਾਲਰ ਤੋਂ ਵੱਧ ਹੈ। ਗ਼ੈਰ-ਅਪਰਵਾਸੀ ਸਥਿਤੀ ਨੂੰ ਵਧਾਉਣ ਜਾਂ ਬਦਲਣ ਲਈ ਕੁਝ ਅਰਜ਼ੀਆਂ ’ਤੇ ਪ੍ਰੀਮੀਅਮ ਫ਼ੀਸ ’ਚ ਵੀ ਵਾਧਾ ਹੋਵੇਗਾ। ਐੱਫ-1 ਤੇ ਐੱਫ-2 ਵਿਦਿਆਰਥੀਆਂ, ਜੇ-1 ਤੇ ਜੇ-2 ਐਕਸਚੇਂਜ ਵਿਜ਼ੀਟਰਜ਼ ਤੇ ਐੱਮ-1 ਤੇ ਐੱਮ-2 ਵਪਾਰਕ ਵਿਦਿਆਰਥੀਆਂ ਨੂੰ ਕਵਰ ਕਰਨ ਵਾਲੇ ਫਾਰਮ ਆਈ-539 ਅਰਜ਼ੀਆਂ ਲਈ ਫ਼ੀਸ 1965 ਡਾਲਰ ਤੋਂ ਵੱਧ ਕੇ 2075 ਡਾਲਰ ਹੋ ਜਾਵੇਗੀ।
ਯੂਐੱਸਸੀਆਈਐੱਸ ਨੇ ਕਿਹਾ ਕਿ ਫਾਰਮ ਆਈ-765 ਅਰਜ਼ੀਆਂ ਦੇ ਲਈ ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ, ਜਿਸ ਵਿਚ ਬਦਲਵੀਂ ਵਿਹਾਰਕ ਸਿਖਲਾਈ (ਓਪੀਟੀ) ਤੇ ਐੱਸਟੀਈਐੱਮ-ਓਪੀਟੀ ਵਰਗੀਕਰਨ ਸ਼ਾਮਲ ਹਨ, 1685 ਡਾਲਰ ਤੋਂ ਵੱਧ ਕੇ 1780 ਡਾਲਰ ਹੋ ਜਾਵੇਗੀ। ਯੂਐੱਸਸੀਆਈਐੱਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਧੀ ਹੋਈ ਆਮਦਨ ਦੀ ਵਰਤੋਂ ਏਜੰਸੀ ਦੇ ਸੰਚਾਲਨ ’ਚ ਕੀਤੀ ਜਾਵੇਗੀ। ਇਸਨੇ ਕਿਹਾ ਹੈ, ‘ਇਸ ਫ਼ੀਸ ਵਾਧੇ ਨਾਲ ਹਾਸਲ ਮਾਲੀਏ ਦੀ ਵਰਤੋਂ ਪ੍ਰੀਮੀਅਮ ਪ੍ਰੋਸੈਸਿੰਗ ਸੇਵਾਵਾਂ ਦੇਣ, ਨਿਆਂ ਮੁਤਾਬਕ ਫ਼ੈਸਲਾ ਪ੍ਰਕਿਰਿਆਵਾਂ ’ਚ ਸੁਧਾਰ ਕਰਨ, ਪ੍ਰੋਸੈਸਿੰਗ ਬੈਕਲਾਗ ਸਮੇਤ ਨਿਆਂ ਮੁਤਾਬਕ ਫ਼ੈਸਲੇ ਸਬੰਧੀ ਮੰਗਾਂ ਦਾ ਜਵਾਬ ਦੇਣ ਤੇ ਯੂਐੱਸਸੀਆਈਐੱਸ ਦੀਆਂ ਨਿਆਂ ਮੁਤਾਬਕ ਫ਼ੈਸਲੇ ਤੇ ਨਾਗਰਿਕਤਾ ਸੇਵਾਵਾਂ ਨੂੰ ਫੰਡਿੰਗ ਕਰਨ ਲਈ ਕੀਤਾ ਜਾਵੇਗਾ।
---
ਭਾਰਤੀ ਪੇਸ਼ੇਵਰਾਂ, ਵਿਦਿਆਰਥੀਆਂ ਤੇ ਮਾਲਕਾਂ ’ਤੇ ਪਵੇਗਾ ਸਿੱਧਾ ਅਸਰ
ਪ੍ਰੀਮੀਅਮ ਪ੍ਰੋਸੈਸਿੰਗ ਫ਼ੀਸ ’ਚ ਤਬਦੀਲੀ ਦਾ ਸਿੱਧਾ ਅਸਰ ਭਾਰਤੀ ਪੇਸ਼ੇਵਰਾਂ, ਵਿਦਿਆਰਥੀਆਂ ਤੇ ਨੌਕਰੀਆਂ ਦੇਣ ਵਾਲਿਆਂ ’ਤੇ ਪੈਣ ਦੀ ਸੰਭਾਵਨਾ ਹੈ, ਜੋ ਐੱਚ-1ਬੀ, ਐੱਲ-1, ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਤੇ ਓਪੀਟੀ ਅਰਜ਼ੀਆਂ ’ਚ ਇਕ ਅਹਿਮ ਹਿੱਸਾ ਬਣਾਉਂਦੇ ਹਨ। ਪ੍ਰੀਮੀਅਮ ਪ੍ਰੋਸੈਸਿੰਗ ਦੀ ਵਰਤੋਂ ਅਕਸਰ ਇੰਪਲਾਇਰ ਤੇ ਅਰਜ਼ੀਕਾਰ ਨੌਕਰੀ ’ਚ ਬਦਲਾਅ, ਵਿਸਥਾਰ, ਯਾਤਰਾ ਯੋਜਨਾ ਤੇ ਹਾਲਤ ਦੀ ਨਿਸ਼ਚਿਤਤਾ ਲਈ ਤੁਰੰਤ ਫ਼ੈਸਲਾ ਪ੍ਰਕਿਰਿਆ ਹਾਸਲ ਕਰਨ ਲਈ ਕਰਦੇ ਹਨ।
ਇਸ ਫ਼ੀਸ ਵਾਧੇ ਨਾਲ ਹਾਸਲ ਮਾਲੀਏ ਦੀ ਵਰਤੋਂ ਪ੍ਰੀਮੀਅਮ ਪ੍ਰੋਸੈਸਿੰਗ ਸੇਵਾਵਾਂ ਦੇਣ, ਨਿਆਂ ਮੁਤਾਬਰ ਫੈ਼ਸਲਾ ਪ੍ਰਕਿਰਿਆਵਾਂ ’ਚ ਸੁਧਾਰ ਕਰਨ, ਪ੍ਰੋਸੈਸਿੰਗ ਬੈਕਲਾਗ ਸਮੇਤ ਨਿਆਂ ਮੁਤਾਬਕ ਫ਼ੈਸਲੇ ਸਬੰਧੀ ਮੰਗਾਂ ਦਾ ਜਵਾਬ ਦੇਣ ਤੇ ਯੂਐੱਸਸੀਆਈਐੱਸ ਦੀ ਨਿਆਂ ਮੁਤਾਬਕ ਫ਼ੈਸਲੇ ਤੇ ਨਾਗਰਿਕਤਾ ਸੇਵਾਵਾਂ ਨੂੰ ਫੰਡਿੰਗ ਦੇਣ ਲਈ ਕੀਤਾ ਜਾਵੇਗਾ।
ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ)