ਟਰੰਪ ਨੇ ਕਿਹਾ ਕਿ ਟੈਰਿਫ ਦੇ ਕਾਰਨ ਹਰ ਵਿਅਕਤੀ ਨੂੰ 2000 ਡਾਲਰ ਦਾ ਲਾਭ ਮਿਲ ਰਿਹਾ ਹੈ, ਜਿਸਨੂੰ ਟੈਰਿਫ ਦੀ ਆਮਦਨ ਰਾਹੀਂ ਸਾਰੇ ਲੋਕਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਟਰੁੱਥ ਸੋਸ਼ਲ 'ਤੇ ਲਿਖਿਆ ਕਿ ਟੈਰਿਫ ਦੇ ਕਾਰਨ ਅਮਰੀਕੀ ਸ਼ੇਅਰ ਬਜ਼ਾਰ ਚੜ੍ਹ ਰਿਹਾ ਹੈ ਅਤੇ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਮਰੀਕਾ ਜਲਦ ਹੀ ਆਪਣੇ 37 ਟ੍ਰਿਲੀਅਨ ਡਾਲਰ ਦੇ ਭਿਆਨਕ ਕਰਜ਼ੇ ਨੂੰ ਘਟਾ ਲਵੇਗਾ।

ਵਾਸ਼ਿੰਗਟਨ (ਏਐੱਨਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਆਪਣੀ ਟੈਰਿਫ ਨੀਤੀ ਦਾ ਬਚਾਅ ਕੀਤਾ ਅਤੇ ਇਸ ਦਾ ਵਿਰੋਧ ਕਰਨ ਵਾਲੇ ਵਿਰੋਧੀ ਪਾਰਟੀ ਦੇ ਮੈਂਬਰਾਂ ਨੂੰ ਮਹਾਂਮੂਰਖ ਕਿਹਾ। ਉਨ੍ਹਾਂ ਦਾ ਦਾਅਵਾ ਹੈ ਕਿ ਟੈਰਿਫ ਕਾਰਨ ਅਮਰੀਕੀ ਲੋਕ ਧਨਾਢ ਹੋ ਰਹੇ ਹਨ ਅਤੇ ਦੁਨੀਆ ਵਿਚ ਇੱਜ਼ਤ ਪ੍ਰਾਪਤ ਕਰ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਮਹਿੰਗਾਈ ਦੀ ਦਰ ਵੀ ਇਸੇ ਕਾਰਨ ਕਾਬੂ ਵਿਚ ਹੈ।
ਟਰੰਪ ਨੇ ਕਿਹਾ ਕਿ ਟੈਰਿਫ ਦੇ ਕਾਰਨ ਹਰ ਵਿਅਕਤੀ ਨੂੰ 2000 ਡਾਲਰ ਦਾ ਲਾਭ ਮਿਲ ਰਿਹਾ ਹੈ, ਜਿਸਨੂੰ ਟੈਰਿਫ ਦੀ ਆਮਦਨ ਰਾਹੀਂ ਸਾਰੇ ਲੋਕਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਟਰੁੱਥ ਸੋਸ਼ਲ 'ਤੇ ਲਿਖਿਆ ਕਿ ਟੈਰਿਫ ਦੇ ਕਾਰਨ ਅਮਰੀਕੀ ਸ਼ੇਅਰ ਬਜ਼ਾਰ ਚੜ੍ਹ ਰਿਹਾ ਹੈ ਅਤੇ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਮਰੀਕਾ ਜਲਦ ਹੀ ਆਪਣੇ 37 ਟ੍ਰਿਲੀਅਨ ਡਾਲਰ ਦੇ ਭਿਆਨਕ ਕਰਜ਼ੇ ਨੂੰ ਘਟਾ ਲਵੇਗਾ।
ਟਰੰਪ ਨੇ ਦਾਅਵਾ ਕੀਤਾ ਕਿ ਦੇਸ਼ ਭਰ ਵਿਚ ਰਿਕਾਰਡ ਨਿਵੇਸ਼ ਹੋ ਰਿਹਾ ਹੈ। ਹਰ ਜਗ੍ਹਾ ਨਵੀਆਂ ਫੈਕਟਰੀਆਂ ਅਤੇ ਪਲਾਂਟ ਲਗਾਏ ਜਾ ਰਹੇ ਹਨ। ਇਸ ਦਾ ਲਾਭ ਹਰ ਆਮ ਅਮਰੀਕੀ ਨੂੰ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਇਸ ਪ੍ਰਸਤਾਵਿਤ ਭੁਗਤਾਨ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਟਰੰਪ ਦਾ ਇਹ ਬਿਆਨ ਸੁਪਰੀਮ ਕੋਰਟ ਵਿਚ ਵਿਸ਼ਵ ਭਰ ਵਿਚ ਟੈਰਿਫ ਲਗਾਉਣ ਦੇ ਟਰੰਪ ਦੇ ਐਮਰਜੈਂਸੀ ਸੰਵਿਧਾਨਕ ਅਧਿਕਾਰਾਂ ਨੂੰ ਚੁਣੌਤੀ ਦੇਣ ਵਾਲੇ ਮਾਮਲਿਆਂ ਦੀ ਸੁਣਵਾਈ ਦੌਰਾਨ ਆਇਆ ਹੈ। ਸੀਐੱਨਐੱਨ ਅਨੁਸਾਰ, ਇਹ ਸੁਣਵਾਈ ਆਰਥਿਕ ਮਾਮਲਿਆਂ ਵਿਚ ਸਭ ਤੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ। ਸੁਣਵਾਈ ਦੌਰਾਨ ਟਰੰਪ ਦੇ ਵਕੀਲ ਨੂੰ ਐਮੀ ਕੋਨੇ ਬੈਰਟ, ਨੀਰ ਗੋਰਸਚ ਅਤੇ ਬ੍ਰੇਟ ਕਵਾਨਾਹ ਵਰਗੇ ਜੱਜਾਂ ਦੇ ਗੰਭੀਰ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਜੱਜ ਬੈਰਟ ਨੇ ਟਰੰਪ ਪ੍ਰਸ਼ਾਸਨ ਦੁਆਰਾ ਉੱਚੇ ਟੈਰਿਫ ਲਗਾਉਣ ਲਈ ਸੰਘੀ ਕਾਨੂੰਨ ਦੇ ਇਸਤੇਮਾਲ 'ਤੇ ਸਵਾਲ ਉਠਾਏ ਅਤੇ ਚੁਣੌਤੀ ਦਿੱਤੀ ਕਿ ਸਾਰੇ ਦੇਸ਼ਾਂ ਨੂੰ ਬਰਾਬਰ ਟੈਰਿਫ ਦਾ ਨਿਸ਼ਾਨਾ ਕਿਉਂ ਬਣਾਇਆ ਗਿਆ। ਵਿੱਤ ਮੰਤਰੀ ਸਕਾਟ ਬੇਸੈਂਟ ਵੀ ਸੁਣਵਾਈ ਦੌਰਾਨ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਲੱਗਾ ਕਿ ਦੇਸ਼ ਵਿਚ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਹਨ।