'ਜੇ ਬੋਰਡ ਆਫ਼ ਪੀਸ 'ਚ ਸ਼ਾਮਲ ਨਾ ਹੋਏ ਤਾਂ...'; ਟਰੰਪ ਨੇ ਫਰਾਂਸ ਨੂੰ ਦਿੱਤੀ 200% ਟੈਰਿਫ ਲਗਾਉਣ ਦੀ ਧਮਕੀ
ਮੈਕਰੋਨ ਨੇ ਟਰੰਪ ਨੂੰ ਦਾਵੋਸ 'ਚ ਵਿਸ਼ਵ ਆਰਥਿਕ ਮੰਚ ਦੇ ਮੌਕੇ 'ਤੇ ਮਿਲਣ ਦੀ ਤਜਵੀਜ਼ ਦਿੱਤੀ। ਉਨ੍ਹਾਂ ਕਿਹਾ ਕਿ ਉਹ ਟਰੰਪ ਨੂੰ ਵੀਰਵਾਰ ਨੂੰ ਰਾਤ ਦੇ ਖਾਣੇ (ਡਿਨਰ) 'ਤੇ ਵੀ ਲੈ ਜਾ ਸਕਦੇ ਹਨ। ਨਾਲ ਹੀ ਹੋਰ G7 ਨੇਤਾਵਾਂ, ਯੂਕਰੇਨ, ਡੈਨਮਾਰਕ, ਸੀਰੀਆ ਅਤੇ ਰੂਸ ਦੇ ਪ੍ਰਤੀਨਿਧੀਆਂ ਨੂੰ ਵੀ ਬੁਲਾਉਣ ਦੀ ਗੱਲ ਕਹੀ।
Publish Date: Tue, 20 Jan 2026 01:18 PM (IST)
Updated Date: Tue, 20 Jan 2026 01:24 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਫਰਾਂਸ ਦੇ ਨਾਲ ਤਿੱਖੀ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਫਰੈਂਚ ਵਾਈਨ ਤੇ ਸ਼ੈਂਪੇਨ 'ਤੇ 200 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਸਭ ਇਸ ਲਈ ਹੋਇਆ ਕਿਉਂਕਿ ਫਰਾਂਸ ਨੇ ਟਰੰਪ ਦੇ ਤਜਵੀਜ਼ਸ਼ੁਦਾ 'ਬੋਰਡ ਆਫ਼ ਪੀਸ' (Board of Peace) 'ਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਹੈ।
ਟਰੰਪ ਨੇ 'ਟਰੁੱਥ ਸੋਸ਼ਲ' 'ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਇੱਕ ਪ੍ਰਾਈਵੇਟ ਮੈਸੇਜ ਵੀ ਸਾਂਝਾ ਕਰ ਦਿੱਤਾ, ਜਿਸ ਵਿਚ ਗ੍ਰੀਨਲੈਂਡ ਦੇ ਮੁੱਦੇ 'ਤੇ ਗੱਲਬਾਤ ਹੋਈ ਸੀ। ਟਰੰਪ ਦਾ ਇਹ ਹਮਲਾ ਉਦੋਂ ਹੋਇਆ ਜਦੋਂ ਫਰਾਂਸ ਨੇ 'ਬੋਰਡ ਆਫ਼ ਪੀਸ' ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।
ਇਹ ਬੋਰਡ ਅਸਲ ਵਿੱਚ ਗਾਜ਼ਾ ਦੇ ਜੰਗ ਪ੍ਰਭਾਵਿਤ ਇਲਾਕਿਆਂ ਦੇ ਮੁੜ ਨਿਰਮਾਣ ਲਈ ਬਣਾਇਆ ਗਿਆ ਸੀ, ਪਰ ਇਸਦਾ ਚਾਰਟਰ ਹੁਣ ਸਿਰਫ਼ ਗਾਜ਼ਾ ਤੱਕ ਸੀਮਤ ਨਹੀਂ ਜਾਪਦਾ। ਟਰੰਪ ਇਸ ਨੂੰ ਵਿਸ਼ਵ ਸ਼ਾਂਤੀ ਲਈ ਇੱਕ ਵੱਡਾ ਪਲੇਟਫਾਰਮ ਬਣਾ ਰਹੇ ਹਨ।
ਟਰੰਪ ਨੇ ਕੀ ਕਿਹਾ?
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕਿਹਾ, "ਮੈਂ ਉਨ੍ਹਾਂ ਦੀ ਵਾਈਨ ਅਤੇ ਸ਼ੈਂਪੇਨ 'ਤੇ 200 ਫੀਸਦੀ ਟੈਰਿਫ ਲਗਾ ਦੇਵਾਂਗਾ। ਫਿਰ ਉਹ ਖੁਦ ਸ਼ਾਮਲ ਹੋ ਜਾਣਗੇ। ਪਰ ਉਨ੍ਹਾਂ ਨੂੰ ਸ਼ਾਮਲ ਹੋਣ ਦੀ ਲੋੜ ਨਹੀਂ ਹੈ।" ਉਹ ਮੈਕਰੋਨ ਵੱਲ ਇਸ਼ਾਰਾ ਕਰ ਰਹੇ ਸਨ। ਟਰੰਪ ਦਾ ਕਹਿਣਾ ਸੀ ਕਿ ਜੇਕਰ ਫਰਾਂਸ ਨੇ ਦੁਸ਼ਮਣੀ ਦਿਖਾਈ ਤਾਂ ਇਹ ਟੈਰਿਫ ਲੱਗੇਗਾ ਜਿਸ ਨਾਲ ਮੈਕਰੋਨ ਮਜਬੂਰਨ ਗਾਜ਼ਾ ਬੋਰਡ ਵਿੱਚ ਆ ਜਾਣਗੇ।
ਪ੍ਰਾਈਵੇਟ ਮੈਸੇਜ ਕੀਤਾ ਪੋਸਟ
ਟਰੰਪ ਨੇ ਟਰੂਥ ਸੋਸ਼ਲ 'ਤੇ ਮੈਕਰੋਨ ਦਾ ਨਿੱਜੀ ਸੁਨੇਹਾ ਪੋਸਟ ਕੀਤਾ। ਮੈਕਰੋਨ ਨੇ ਲਿਖਿਆ ਸੀ ਕਿ ਦੋਵੇਂ ਆਗੂ ਈਰਾਨ ਅਤੇ ਸੀਰੀਆ ਦੇ ਮੁੱਦਿਆਂ 'ਤੇ ਸਹਿਮਤ ਹਨ, ਪਰ ਗ੍ਰੀਨਲੈਂਡ 'ਤੇ ਟਰੰਪ ਕੀ ਕਰ ਰਹੇ ਹਨ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ।
ਮੈਕਰੋਨ ਨੇ ਟਰੰਪ ਨੂੰ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ਦੇ ਮੌਕੇ 'ਤੇ ਮਿਲਣ ਦੀ ਤਜਵੀਜ਼ ਦਿੱਤੀ। ਉਨ੍ਹਾਂ ਕਿਹਾ ਕਿ ਉਹ ਟਰੰਪ ਨੂੰ ਵੀਰਵਾਰ ਨੂੰ ਰਾਤ ਦੇ ਖਾਣੇ (ਡਿਨਰ) 'ਤੇ ਵੀ ਲੈ ਜਾ ਸਕਦੇ ਹਨ। ਨਾਲ ਹੀ ਹੋਰ G7 ਨੇਤਾਵਾਂ, ਯੂਕਰੇਨ, ਡੈਨਮਾਰਕ, ਸੀਰੀਆ ਅਤੇ ਰੂਸ ਦੇ ਪ੍ਰਤੀਨਿਧੀਆਂ ਨੂੰ ਵੀ ਬੁਲਾਉਣ ਦੀ ਗੱਲ ਕਹੀ।