ਯੂਰਪ ਜਾਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ, ਪ੍ਰਵੇਸ਼ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਕਰਨੀ ਜ਼ਰੂਰੀ; ਕੀ ਹੈ ਕਾਰਨ?
ਆਈਸਲੈਂਡ, ਲਿਕਟੈਂਸਟੀਨ, ਨਾਰਵੇ ਤੇ ਸਵਿਟਜ਼ਰਲੈਂਡ ਸਮੇਤ ਸ਼ੈਨਗਨ ਖੇਤਰ ਦੇ ਦੇਸ਼ਾਂ ’ਚ ਦਾਖ਼ਲ ਹੁੰਦੇ ਸਮੇਂ ਈਈਐੱਸ ਲਾਜ਼ਮੀ ਹੋਵੇਗਾ, ਆਇਰਲੈਂਡ ਤੇ ਸਾਈਪ੍ਰਸ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਡੋਵਰ ਬੰਦਰਗਾਹ, ਫੋਕਸਟੋਨ ’ਚ ਯੂਰੋਟਨਲ ਜਾਂ ਲੰਡਨ ’ਚ ਸੇਂਟ ਪੈਨਕ੍ਰਾਸ ਇੰਟਰਨੈਸ਼ਨਲ ’ਚ ਯੂਰੋਸਟਾਰ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਪ੍ਰਕਿਰਿਆ ਬ੍ਰਿਟੇਨ ਛੱਡਣ ਤੋਂ ਪਹਿਲਾਂ ਸਰਹੱਦ ’ਤੇ ਹੀ ਪੂਰੀ ਹੋ ਜਾਵੇਗੀ।
Publish Date: Mon, 13 Oct 2025 09:43 AM (IST)
Updated Date: Mon, 13 Oct 2025 09:46 AM (IST)
ਲੰਡਨ (ਪੀਟੀਆਈ) : ਭਾਰਤੀਆਂ ਸਮੇਤ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਯੂਰਪ ਦੀ ਯਾਤਰਾ ਲਈ ਨਵੇਂ ਦਾਖ਼ਲਾ ਰਜਿਸਟ੍ਰੇਸ਼ਨ ਪ੍ਰਬੰਧਾਂ ’ਚੋਂ ਲੰਘਣਾ ਪਵੇਗਾ। ਇਹ ਐਤਵਾਰ ਤੋਂ ਲਾਗੂ ਹੋ ਗਏ ਹਨ। ਯੂਰਪੀ ਸੰਘ ਦੇ ਐਂਟਰੀ ਐਗਜ਼ਿਟ ਸਿਸਟਮ (ਈਈਐੱਸ) ਅਨੁਸਾਰ, ਗ਼ੈਰ-ਯੂਰਪੀ ਸੰਘ ਦੇ ਨਾਗਰਿਕਾਂ ਨੂੰ ਯੂਰਪੀ ਸੰਘ ਦੇ ਕਿਸੇ ਵੀ ਦੇਸ਼ ’ਚ ਦਾਖ਼ਲ ਕਰਦੇ ਸਮੇਂ ਸਰਹੱਦ ’ਤੇ ਆਪਣਾ ਪਾਸਪੋਰਟ ਸਕੈਨ ਕਰਵਾਈ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ, ਉਂਗਲੀਆਂ ਦੇ ਨਿਸ਼ਾਨ ਦੇਣੇ ਹੁੰਦੇ ਹਨ ਤੇ ਫੋਟੋਗ੍ਰਾਫ ਕਰਵਾਉਣੀ ਹੁੰਦੀ ਹੈ। ਨਵੇਂ ਨਿਯਮ ਦੇ ਤਹਿਤ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਫਿੰਗਰਪ੍ਰਿੰਟ ਨਹੀਂ ਲਏ ਜਾਣਗੇ। ਹਾਲਾਂਕਿ, ਸਾਰੇ ਯਾਤਰੀਆਂ, ਜਿਨ੍ਹਾਂ ’ਚ ਨਵਜੰਮੇ ਵੀ ਸ਼ਾਮਲ ਹਨ, ਦੀਆਂ ਤਸਵੀਰਾਂ ਲਈਆਂ ਜਾਣਗੀਆਂ ਤੇ ਉਨ੍ਹਾਂ ਦੀ ਡਿਜੀਟਲ ਰਿਕਾਰਡ ਬਣਾਇਆ ਜਾਵੇਗਾ।
ਆਈਸਲੈਂਡ, ਲਿਕਟੈਂਸਟੀਨ, ਨਾਰਵੇ ਤੇ ਸਵਿਟਜ਼ਰਲੈਂਡ ਸਮੇਤ ਸ਼ੈਨਗਨ ਖੇਤਰ ਦੇ ਦੇਸ਼ਾਂ ’ਚ ਦਾਖ਼ਲ ਹੁੰਦੇ ਸਮੇਂ ਈਈਐੱਸ ਲਾਜ਼ਮੀ ਹੋਵੇਗਾ, ਆਇਰਲੈਂਡ ਤੇ ਸਾਈਪ੍ਰਸ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਡੋਵਰ ਬੰਦਰਗਾਹ, ਫੋਕਸਟੋਨ ’ਚ ਯੂਰੋਟਨਲ ਜਾਂ ਲੰਡਨ ’ਚ ਸੇਂਟ ਪੈਨਕ੍ਰਾਸ ਇੰਟਰਨੈਸ਼ਨਲ ’ਚ ਯੂਰੋਸਟਾਰ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਪ੍ਰਕਿਰਿਆ ਬ੍ਰਿਟੇਨ ਛੱਡਣ ਤੋਂ ਪਹਿਲਾਂ ਸਰਹੱਦ ’ਤੇ ਹੀ ਪੂਰੀ ਹੋ ਜਾਵੇਗੀ। ਯੂਰਪੀ ਸੰਘ ਦਾ ਕਹਿਣਾ ਹੈ ਕਿ ਈਈਐੱਸ ਦਾ ਮੰਤਵ ਸਰਹੱਦ ਕੰਟਰੋਲ ਨੂੰ ਆਧੁਨਿਕ ਤੇ ਮਜ਼ਬੂਤ ਬਣਾਉਣ, ਸਾਰੇ ਗ਼ੈਰ-ਯੂਰਪੀ ਸੰਘ ਨਾਗਰਿਕਾਂ ਲਈ ਪਾਸਪੋਰਟ ’ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਨੂੰ ਬਦਲਣ ਤੇ ਵੀਜ਼ਾ ਨਿਯਮਾਂ ਦੀ ਪਾਲਣਾ ’ਤੇ ਨਜ਼ਰ ਰੱਖਣਾ ਹੈ। ਇਹ ਪਛਾਣ ਸਬੰਧੀ ਧੋਖਾਧੜੀ ਨੂੰ ਵੀ ਕਾਫੀ ਹੱਦ ਤੱਕ ਘੱਟ ਕਰਨ ’ਚ ਮਦਦ ਕਰੇਗਾ।