ਅਰਜ਼ੀਕਾਰ ਦੇ ਅੰਗਰੇਜ਼ੀ ਬੋਲਣ, ਸੁਣਨ, ਪੜ੍ਹਨ ਤੇ ਲਿਖਣ ਦਾ ਪੱਧਰ ਏ-ਲੈਵਲ ਜਾਂ 12ਵੀਂ ਜਮਾਤ ਦਾ ਹੋਣਾ ਚਾਹੀਦਾ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦੇ ਨੇ ਕਿਹਾ, ਇਹ ਨਾਮਨਜ਼ੂਰ ਹੈ ਕਿ ਪਰਵਾਸੀ ਸਾਡੀ ਭਾਸ਼ਾ ਸਿੱਖੇ ਬਿਨਾਂ ਇਥੇ ਆਉਣ। ਜੇ ਤੁਸੀਂ ਇਸ ਦੇਸ਼ ’ਚ ਆਉਂਦੇ ਹੋ ਤਾਂ ਤੁਹਾਨੂੰ ਸਾਡੀ ਭਾਸ਼ਾ ਸਿੱਖਣੀ ਹੋਵੇਗੀ
ਲੰਡਨ (ਪੀਟੀਆਈ) : ਬ੍ਰਿਟੇਨ ਦੀ ਵੀਜ਼ਾ ਹੁਣ ਆਸਾਨੀ ਨਾਲ ਨਹੀਂ ਮਿਲੇਗਾ। ਵੀਜ਼ਾ ਅਰਜ਼ੀਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਦੀ ਔਖੀ ਪ੍ਰੀਖਿਆ ਦੇਣੀ ਹੋਵੇਗੀ। ਬ੍ਰਿਟੇਨ ਦੀ ਸਰਕਾਰ ਨੇ ਇਸ ਸਬੰਧ ’ਚ ਮੰਗਲਵਾਰ ਨੂੰ ਸੰਸਦ ’ਚ ਮਤਾ ਪੇਸ਼ ਕੀਤਾ। ਨਵਾਂ ਸਕਿਓਰ ਇੰਗਲਿਸ਼ ਲੈਂਗੁਏਜ ਟੈਸਟ ਦੇ ਨਤੀਜਿਆਂ ਨੂੰ ਅੱਠ ਜਨਵਰੀ 2026 ਤੋਂ ਸਾਰੇ ਹੁਨਰਮੰਦ ਲੇਬਰ ਲਈ ਅਗਾਊਂ ਵੀਜ਼ਾ ਅਰਜ਼ੀ ਪ੍ਰਕਿਰਿਆ ਦੇ ਤੌਰ ’ਤੇ ਵੈਰੀਫਾਈ ਕੀਤਾ ਜਾਵੇਗਾ। ਇਸਦਾ ਮਤਲਬ ਹੈ ਕਿ ਅੰਗਰੇਜ਼ੀ ਟੈਸਟ ਦੇ ਨਤੀਜਿਆਂ ਦੇ ਆਧਾਰ ’ਤੇ ਵੀਜ਼ਾ ਮਿਲੇਗਾ।
ਅਰਜ਼ੀਕਾਰ ਦੇ ਅੰਗਰੇਜ਼ੀ ਬੋਲਣ, ਸੁਣਨ, ਪੜ੍ਹਨ ਤੇ ਲਿਖਣ ਦਾ ਪੱਧਰ ਏ-ਲੈਵਲ ਜਾਂ 12ਵੀਂ ਜਮਾਤ ਦਾ ਹੋਣਾ ਚਾਹੀਦਾ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦੇ ਨੇ ਕਿਹਾ, ਇਹ ਨਾਮਨਜ਼ੂਰ ਹੈ ਕਿ ਪਰਵਾਸੀ ਸਾਡੀ ਭਾਸ਼ਾ ਸਿੱਖੇ ਬਿਨਾਂ ਇਥੇ ਆਉਣ। ਜੇ ਤੁਸੀਂ ਇਸ ਦੇਸ਼ ’ਚ ਆਉਂਦੇ ਹੋ ਤਾਂ ਤੁਹਾਨੂੰ ਸਾਡੀ ਭਾਸ਼ਾ ਸਿੱਖਣੀ ਹੋਵੇਗੀ। ਕਾਨੂੰਨ ’ਚ ਹੋਰ ਬਦਲਾਅ ਵੀ ਕੀਤੇ ਜਾਣਗੇ। ਭਾਰਤੀ ਵਿਦਿਆਰਥੀਆਂ ’ਚ ਪਸੰਦੀਦਾ ਗ੍ਰੈਜੂਏਟ ਰੂਟ ਵੀਜ਼ਾ ਦੇ ਤਹਿਤ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਪੱਧਰ ਦੀ ਨੌਕਰੀ ਲੱਭਣ ਦਾ ਸਮਾਂ ਇਕ ਜਨਵਰੀ 2027 ਤੋਂ ਮੌਜੂਦਾ ਦੋ ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿੱਤਾ ਜਾਵੇਗਾ। ਹਾਲਾਂਕਿ, ਪੀਐੱਚਡੀ ਪੱਧਰ ਦੀ ਡਿਗਰੀ ਇਸ ਸਾਲ ਦੀ ਸ਼ੁਰੂਆਤ ’ਚ ਕੀਤੇ ਗਏ ਐਲਾਨ ਦੇ ਤਹਿਤ ਤਿੰਨ ਸਾਲ ਦੀ ਇਜਾਜ਼ਤ ਹੋਵੇਗੀ।
2025-26 ਵਿੱਦਿਅਕ ਸਾਲ ਲਈ ਵਿਦਿਆਰਥੀ ਵੀਜ਼ਾ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਪੇਸ਼ ਕਰਨਾ ਹੋਵੇਗਾ ਕਿ ਉਨ੍ਹਾਂ ਕੋਲ ਖ਼ੁਦ ਪਾਲਣ-ਪੋਸ਼ਣ ਕਰਨ ਲਈ ਲੁੜੀਂਦਾ ਧਨ ਹੈ। ਮੇਂਟੀਨੈਂਸ ਫੰਡ ਦੀ ਲੋੜ ਨੂੰ ਲੰਡਨ ਲਈ ਮੌਜੂਦਾ ਸਮੇਂ ’ਚ ਪ੍ਰਤੀ ਮਹੀਨਾ 1483 ਪਾਊਂਡ ਤੋਂ ਵਧਾ ਕੇ 1529 ਪਾਊਂਡ ਕਰ ਦਿੱਤਾ ਜਾਵੇਗਾ। ਬਾਕੀ ਦੇ ਬ੍ਰਿਟੇਨ ਲਈ ਇਸ ਨੂੰ 1136 ਤੋਂ ਵਧਾ ਕੇ 1171 ਪਾਊਂਡ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਸਕਿੱਲ ਚਾਰਜ (ਆਈਐੱਸਸੀ) ’ਚ 32 ਫ਼ੀਸਦੀ ਦਾ ਵਾਧਾ ਕੀਤਾ ਜਾਵੇਗਾ। ਆਈਐੱਸਸੀ ਹੁਨਰਮੰਦ ਵਿਦੇਸ਼ੀ ਮੁਲਾਜ਼ਮਾਂ ਦੇ ਬ੍ਰਿਟਿਸ਼ ਨਿਯੁਕਤ ਕਰਨ ਵਾਲਿਆਂ ਵੱਲੋਂ ਦਿੱਤਾ ਜਾਣ ਵਾਲਾ ਟੈਕਸ ਹੈ। ਇਸਦਾ ਮਤਲਬ ਹੈ ਕਿ ਛੋਟੇ ਜਾਂ ਚੈਰੀਟੇਬਲ ਸਮੂਹਾਂ ਨੂੰ ਪ੍ਰਤੀ ਵਿਅਕਤੀ ਹਰ ਸਾਲ 480 ਪਾਊਂਡ (ਪਹਿਲਾਂ 364 ਪਾਊਂਡ ਦੇਣੇ ਪੈਂਦੇ ਸਨ) ਦਾ ਭੁਗਤਾਨ ਕਰਨਾ ਹੋਵੇਗਾ ਤੇ ਮੱਧ ਤੇ ਵੱਡੇ ਸਮੂਹਾਂ ਨੂੰ 1320 ਪਾਊਂਡ (ਪਹਿਲਾਂ 1000 ਪਾਊਂਡ) ਦਾ ਭੁਗਤਾਨ ਕਰਨਾ ਹੋਵੇਗਾ। ਟੈਕਸ ਵਧਾਉਣ ਦੀ ਸੰਸਦੀ ਪ੍ਰਕਿਰਿਆ ਇਸੇ ਹਫ਼ਤੇ ਦੇ ਅੰਤ ’ਚ ਸ਼ੁਰੂ ਹੋਵੇਗੀ।