ਮਾਤਮ 'ਚ ਬਦਲੀਆਂ ਖ਼ੁਸ਼ੀਆਂ: ਵਿਆਹ ਦੌਰਾਨ ਫਟਿਆ ਸਿਲੰਡਰ, ਲਾੜਾ-ਲਾੜੀ ਸਣੇ 8 ਮੌਤਾਂ
ਇਸਲਾਮਾਬਾਦ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਾਹਿਬਜ਼ਾਦਾ ਯੂਸਫ ਨੇ ਦੱਸਿਆ ਕਿ ਧਮਾਕੇ ’ਚ ਚਾਰ ਘਰ ਨੁਕਸਾਨੇ ਗਏ ਹਨ। ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਮ੍ਰਿਤਕਾਂ ’ਚ ਲਾੜਾ ਅਤੇ ਲਾੜਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਗੈਸ ਲੀਕ ਹੋਣ ਕਾਰਨ ਸਿਲੰਡਰ ਧਮਾਕਾ ਹੋਇਆ ਸੀ।
Publish Date: Mon, 12 Jan 2026 10:44 AM (IST)
Updated Date: Mon, 12 Jan 2026 10:52 AM (IST)
ਇਸਲਾਮਾਬਾਦ, ਪੀਟੀਆਈ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਐਤਵਾਰ ਤੜਕੇ ਗੈਸ ਸਿਲੰਡਰ ਧਮਾਕੇ 'ਚ ਨਵ-ਵਿਆਹੇ ਜੋੜੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਵਿਆਹ ਦੀਆਂ ਰਸਮਾਂ ਹੋ ਰਹੀਆਂ ਸਨ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਬਚਾਅ ਕਰਮਚਾਰੀਆਂ ਨੇ ਮਲਬੇ 'ਚੋਂ 19 ਲੋਕਾਂ ਨੂੰ ਬਾਹਰ ਕੱਢਿਆ। ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪੀ.ਆਈ.ਐਮ.ਐਸ.) ਦੇ ਬੁਲਾਰੇ ਡਾ.ਅਨੀਜ਼ਾ ਜਲੀਲ ਨੇ ਕਿਹਾ ਕਿ ਪੀੜਤਾਂ ਦੇ ਇਲਾਜ ਲਈ ਐਮਰਜੈਂਸੀ ਐਲਾਨਿਆ ਗਿਆ ਹੈ। ਇਸਲਾਮਾਬਾਦ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਾਹਿਬਜ਼ਾਦਾ ਯੂਸਫ ਨੇ ਦੱਸਿਆ ਕਿ ਧਮਾਕੇ ’ਚ ਚਾਰ ਘਰ ਨੁਕਸਾਨੇ ਗਏ ਹਨ। ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਮ੍ਰਿਤਕਾਂ ’ਚ ਲਾੜਾ ਅਤੇ ਲਾੜਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਗੈਸ ਲੀਕ ਹੋਣ ਕਾਰਨ ਸਿਲੰਡਰ ਧਮਾਕਾ ਹੋਇਆ ਸੀ।
ਧਮਾਕੇ ਤੋਂ ਬਾਅਦ ਢਹਿ ਗਏ ਘਰ ਵਿੱਚ ਦਰਜਨਾਂ ਮਹਿਮਾਨ ਫਸ ਗਏ ਸਨ। ਬਚਾਅ ਟੀਮ ਨੇ ਉਨ੍ਹਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਜਾਨ-ਮਾਲ ਦੇ ਨੁਕਸਾਨ 'ਤੇ ਦੁੱਖ ਪ੍ਰਗਟਾਇਆ ਅਤੇ ਜ਼ਖ਼ਮੀਆਂ ਦੀ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਸੀਨੇਟ ਦੇ ਪ੍ਰਧਾਨ ਯੂਸੁਫ ਰਜ਼ਾ ਗਿਲਾਨੀ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਬਿਆਨ ’ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ, ‘ਇਹ ਇਕ ਦਿਲ ਦਹਲਾਉਣ ਵਾਲੀ ਘਟਨਾ ਹੈ ਜਿਸ ਨੇ ਇਕ ਪਰਿਵਾਰ ਲਈ ਤਿਉਹਾਰ ਨੂੰ ਸੋਗ ਵਿੱਚ ਬਦਲ ਦਿੱਤਾ।’