'ਮੈਂ ਵਾਪਸ ਆਉਣਾ ਚਾਹੁੰਦੀ ਹਾਂ, ਇੱਥੇ ਹਾਲਾਤ ਚੰਗੇ ਨਹੀਂ'; ਪਾਕਿਸਤਾਨ 'ਚ ਫਸੀ ਸਰਬਜੀਤ ਕੌਰ ਨੇ ex-Husband ਨੂੰ ਲਗਾਈ ਗੁਹਾਰ
ਸੋਸ਼ਲ ਮੀਡੀਆ 'ਤੇ ਸਰਬਜੀਤ ਕੌਰ ਦੇ ਨਾਂ 'ਤੇ ਇਕ ਭਾਵੁਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਇਕ ਆਡੀਓ ਸਾਹਮਣੇ ਆਈ ਹੈ ਜਿਸ ਵਿਚ ਭਾਰਤੀ ਔਰਤ ਮਦਦ ਦੀ ਗੁਹਾਰ ਲਗਾ ਰਹੀ ਹੈ। ਹਾਲਾਂਕਿ, ਅਜੇ ਤਕ ਇਸ ਆਡੀਓ ਦੀ ਅਧਿਕਾਰਤ ਪੁਸ਼ਟੀ (ਪ੍ਰਮਾਣਿਤ) ਨਹੀਂ ਕੀਤੀ ਗਈ ਹੈ।
Publish Date: Sat, 17 Jan 2026 02:34 PM (IST)
Updated Date: Sat, 17 Jan 2026 02:41 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤੀ ਮਹਿਲਾ ਸਰਬਜੀਤ ਕੌਰ ਪਿਛਲੇ ਸਾਲ ਨਵੰਬਰ ਮਹੀਨੇ ਸਿੱਖ ਤੀਰਥ ਯਾਤਰਾ ਲਈ ਪਾਕਿਸਤਾਨ ਗਈ ਸੀ। ਪਰ ਉਹ ਵਾਪਸ ਨਹੀਂ ਪਰਤੀ ਤੇ ਬਾਅਦ 'ਚ ਖ਼ਬਰ ਸਾਹਮਣੇ ਆਈ ਕਿ ਉਸ ਨੇ ਉੱਥੇ ਇਸਲਾਮ ਧਰਮ ਅਪਣਾ ਕੇ ਨਾਸਿਰ ਹੁਸੈਨ ਨਾਂ ਦੇ ਸ਼ਖ਼ਸ ਨਾਲ ਵਿਆਹ ਕਰ ਲਿਆ ਹੈ।
ਸੋਸ਼ਲ ਮੀਡੀਆ 'ਤੇ ਸਰਬਜੀਤ ਕੌਰ ਦੇ ਨਾਂ 'ਤੇ ਇਕ ਭਾਵੁਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਇਕ ਆਡੀਓ ਸਾਹਮਣੇ ਆਈ ਹੈ ਜਿਸ ਵਿਚ ਭਾਰਤੀ ਔਰਤ ਮਦਦ ਦੀ ਗੁਹਾਰ ਲਗਾ ਰਹੀ ਹੈ। ਹਾਲਾਂਕਿ, ਅਜੇ ਤਕ ਇਸ ਆਡੀਓ ਦੀ ਅਧਿਕਾਰਤ ਪੁਸ਼ਟੀ (ਪ੍ਰਮਾਣਿਤ) ਨਹੀਂ ਕੀਤੀ ਗਈ ਹੈ।
ਆਡੀਓ ਕਲਿੱਪ ਵਿੱਚ ਸਰਬਜੀਤ ਕੌਰ ਨਾਮ ਦੀ ਇੱਕ ਭਾਰਤੀ ਮਹਿਲਾ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਕੌਰ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸ ਨੇ ਇਸਲਾਮ ਕਬੂਲ ਕਰਕੇ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ। ਹੁਣ ਇਸ ਕਲਿੱਪ ਦੇ ਵਾਇਰਲ ਹੋਣ ਨਾਲ ਉਸ ਦਾ ਮਾਮਲਾ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ।
ਸਰਬਜੀਤ ਕੌਰ ਇਸ ਆਡੀਓ ਕਲਿੱਪ ਵਿੱਚ ਕਥਿਤ ਤੌਰ 'ਤੇ ਭਾਰਤ ਵਿੱਚ ਆਪਣੇ ਸਾਬਕਾ ਪਤੀ (Ex-Husband) ਨਾਲ ਗੱਲ ਕਰ ਰਹੀ ਹੈ ਅਤੇ ਉਸ ਨੂੰ ਵਾਪਸ ਘਰ ਲਿਆਉਣ ਦੀ ਬੇਨਤੀ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਦਾਅਵਾ ਕਰ ਰਹੀ ਹੈ ਕਿ ਪਾਕਿਸਤਾਨ 'ਚ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਕਲਿੱਪ ਵਿਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਪਾਕਿਸਤਾਨ 'ਚ ਹਾਲਾਤ ਚੰਗੇ ਨਹੀਂ ਹਨ, ਕਿਉਂਕਿ ਉਸ ਦਾ ਪਤੀ ਤੇ ਪਰਿਵਾਰ ਉਸ ਨੂੰ ਤੰਗ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਭਾਰਤ ਵਾਪਸ ਆਉਣਾ ਚਾਹੁੰਦੀ ਹੈ ਤੇ ਆਪਣੇ ਪਤੀ ਨੂੰ ਵਾਅਦਾ ਕਰਨ ਲਈ ਕਿਹਾ ਕਿ ਵਾਪਸ ਆਉਣ 'ਤੇ ਉਹ ਉਸ ਨੂੰ ਕਿਸੇ ਕਿਸਮ ਦਾ ਕਸ਼ਟ ਨਹੀਂ ਦੇਵੇਗਾ।
ਕੌਣ ਹੈ ਸਰਬਜੀਤ ਕੌਰ?
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ 48 ਸਾਲਾ ਇਹ ਸਿੱਖ ਮਹਿਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਲ ਹੋਣ ਲਈ ਪਿਛਲੇ ਸਾਲ ਨਵੰਬਰ ਮਹੀਨੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਣ ਵਾਲੇ 2,000 ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਸੀ।