ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰਾਂ ’ਤੇ ਲਗਾਈਆਂ ਪਾਬੰਦੀਆਂ ਨੂੰ ਜਨਵਰੀ ਤਕ ਵਧਾਇਆ, ਇਹ ਹੈ ਵਜ੍ਹਾ
ਇਸ ਤੋਂ ਪਹਿਲਾਂ ਇਹ ਰੋਕ 24 ਦਸੰਬਰ ਨੂੰ ਖ਼ਤਮ ਹੋਣ ਵਾਲੀ ਸੀ•। ਨੋਟਮ (ਨੋਟਿਸ ਟੂ ਏਅਰਮੈਨ) ਦੇ ਮੁਤਾਬਕ, ਇਹ ਰੋਕ ਕਰਾਚੀ ਅਤੇ ਲਾਹੌਰ ਦੌਵੇਂ ਉਡਾਣ ਸੂਚਨਾ ਖੇਤਰਾਂ ’ਚ ਲਾਗੂ ਰਹੇਗੀ।
Publish Date: Thu, 18 Dec 2025 08:33 AM (IST)
Updated Date: Thu, 18 Dec 2025 08:41 AM (IST)
ਇਸਲਾਮਾਬਾਦ, ਪੀਟੀਆਈ : ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰਾਂ ’ਤੇ ਲਗਾਈਆਂ ਪਾਬੰਦੀਆਂ ਨੂੰ ਇਕ ਮਹੀਨੇ ਤੱਕ ਹੋਰ ਵਧਾ ਦਿੱਤਾ ਹੈ, ਜੋ ਹੁਣ 23 ਜਨਵਰੀ 2026 ਤੱਕ ਪ੍ਰਭਾਵਿਤ ਰਹੇਗੀ। ਪਾਕਿਸਤਾਨ ਹਵਾਈ ਅੱਡਾ ਅਥਾਰਿਟੀ (ਪੀਏਏ) ਦੇ ਅਨੁਸਾਰ ਇਹ ਰੋਕ ਭਾਰਤੀ ਰਜਿਸਟਰਡ ਜਹਾਜ਼ਾਂ ਦੇ ਨਾਲ ਨਾਲ ਭਾਰਤੀ ਏਅਰਲਾਈਨਜ਼ ਦੀ ਖੁਦਮੁਖ਼ਿਤਿਆਰੀ, ਸੰਚਾਲਨ ਜਾਂ ਪੱਟੇ ’ਤੇ ਲਏ ਗਏ ਜਹਾਜ਼ਾਂ ਤੇ ਫ਼ੌਜੀ ਉਡਾਣਾਂ ’ਤੇ ਲਾਗੂ ਰਹੇਗੀ। ਇਸ ਤੋਂ ਪਹਿਲਾਂ ਇਹ ਰੋਕ 24 ਦਸੰਬਰ ਨੂੰ ਖ਼ਤਮ ਹੋਣ ਵਾਲੀ ਸੀ•। ਨੋਟਮ (ਨੋਟਿਸ ਟੂ ਏਅਰਮੈਨ) ਦੇ ਮੁਤਾਬਕ, ਇਹ ਰੋਕ ਕਰਾਚੀ ਅਤੇ ਲਾਹੌਰ ਦੌਵੇਂ ਉਡਾਣ ਸੂਚਨਾ ਖੇਤਰਾਂ ’ਚ ਲਾਗੂ ਰਹੇਗੀ।
ਦਰਅਸਲ, ਅਪ੍ਰੈਲ ਵਿਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲਿਆਂ ਵਿਚ 26 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ਵਿਚ ਚਾਰ ਦਿਨ ਤੱਕ ਫ਼ੌਜੀ ਸੰਘਰਸ਼ ਚੱਲਿਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ•। ਭਾਰਤ ਨੇ ਵੀ ਪਾਕਿਸਤਾਨ ਤੋਂ ਆਉਣ ਵਾਲੇ ਜਹਾਜ਼ਾਂ ’ਤੇ ਇਸੇ ਤਰ੍ਹਾਂ ਦੀ ਰੋਕ ਲਗਾਈ ਹੋਈ ਹੈ।