11 ਸਾਲ ਪਹਿਲਾਂ ਲਾਪਤਾ ਜਹਾਜ਼ MH370 ਦੀ ਭਾਲ ਮੁੜ ਹੋਵੇਗੀ ਸ਼ੁਰੂ, ਡੂੰਘੇ ਸਮੁੰਦਰ 'ਚ ਕੀਤੀ ਜਾਵੇਗੀ MH370 ਦੀ ਖੋਜ
11 ਸਾਲ ਤੋਂ ਵੱਧ ਸਮਾਂ ਪਹਿਲਾਂ ਗੁੰਮ ਹੋਈ ਉਡਾਣ ਸੰਖਿਆ ਐੱਮਐੱਚ370 ਦੀ ਭਾਲ 30 ਦਸੰਬਰ ਤੋਂ ਸ਼ੁਰੂ ਹੋਵੇਗੀ। ਬੋਇੰਗ 777 ਜਹਾਜ਼ 8 ਮਾਰਚ, 2014 ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰਣ ਤੋਂ ਬਾਅਦ ਰਡਾਰ ਤੋਂ ਗਾਇਬ ਹੋ ਗਿਆ ਸੀ।
Publish Date: Thu, 04 Dec 2025 10:33 AM (IST)
Updated Date: Thu, 04 Dec 2025 10:36 AM (IST)
ਕੁਆਲਾਲੰਪੁਰ, ਏਪੀ: ਮਲੇਸ਼ੀਆ ਦੇ ਟਰਾਂਸਪੋਰਟ ਮੰਤਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਦੀ ਡੂੰਘੇ ਸਮੁੰਦਰ ’ਚ ਮੁੜ ਭਾਲ ਸ਼ੁਰੂ ਕੀਤੀ ਜਾਵੇਗੀ। 11 ਸਾਲ ਤੋਂ ਵੱਧ ਸਮਾਂ ਪਹਿਲਾਂ ਗੁੰਮ ਹੋਈ ਉਡਾਣ ਸੰਖਿਆ ਐੱਮਐੱਚ370 ਦੀ ਭਾਲ 30 ਦਸੰਬਰ ਤੋਂ ਸ਼ੁਰੂ ਹੋਵੇਗੀ। ਬੋਇੰਗ 777 ਜਹਾਜ਼ 8 ਮਾਰਚ, 2014 ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਣ ਭਰਣ ਤੋਂ ਬਾਅਦ ਰਡਾਰ ਤੋਂ ਗਾਇਬ ਹੋ ਗਿਆ ਸੀ।
ਇਸ ’ਚ 239 ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਚੀਨੀ ਨਾਗਰਿਕ ਸਨ। ਸੈਟੇਲਾਈਟ ਡਾਟਾ ਤੋਂ ਪਤਾ ਲੱਗਿਆ ਹੈ ਕਿ ਜਹਾਜ਼ ਆਪਣੇ ਉਡਾਣ ਭਰਨ ਤੋਂ ਬਾਅਦ ਭਟਕ ਕੇ ਦੂਰ ਦੱਖਣੀ ਭਾਰਤੀ ਮਹਾਂਸਾਗਰ ਵੱਲ ਚਲਾ ਗਿਆ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਲੰਬੇ ਸਮੇਂ ਤੱਕ ਚੱਲੀ ਭਾਲ ਮੁਹਿੰਮ ’ਚ ਕੁਝ ਵੀ ਨਹੀਂ ਮਿਲਿਆ। 2018 ’ਚ ਵੀ ਜਹਾਜ਼ ਦੀ ਭਾਲ ਲਈ ਮੁਹਿੰਮ ਚਲਾਈ ਗਈ ਸੀ ਪਰ ਕੋਈ ਨਤੀਜਾ ਨਹੀਂ ਨਿਕਲਿਆ।
ਟਰਾਂਸਪੋਰਟ ਮੰਤਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕੀ ਰੋਬੋਟਿਕਸ ਕੰਪਨੀ ਓਸ਼ੀਅਨ ਇਨਫਿਨਿਟੀ 30 ਦਸੰਬਰ ਤੋਂ ਭਾਲ ਸ਼ੁਰੂ ਕਰੇਗੀ, ਜੋ 55 ਦਿਨਾਂ ਤੱਕ ਚੱਲੇਗੀ। ਇਹ ਮੁਹਿੰਮ ਉਸ ਖੇਤਰ ’ਚ ਚਲਾਈ ਜਾਵੇਗੀ, ਜਿੱਥੇ ਜਹਾਜ਼ ਦਾ ਮਸਲਾ ਮਿਲਣ ਦੀ ਸੰਭਾਵਨਾ ਹੈ।