ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਟਾਪੂ ’ਚ ਭਵਿੱਖ ਦੇ 'ਮੈਟਾਮਟੇਰੀਅਲ' ਸੈਂਡਵਿਚ ਪੈਨਲ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਪਰਮਾਣੂ ਸ਼ਾਕਵੇਵਵ ਦੇ ਪ੍ਰਚੰਡ ਬਲ ਨੂੰ ਇਕ ਝਟਕੇ ’ਚ ਬਦਲਣ ’ਚ ਸਮਰੱਥ ਹੈ। ਇਹ ਢਾਂਚਾ, ਜੋ ਧਾਤੂ ਦੀਆਂ ਨਲੀਆਂ ਦੀ ਇਕ ਜਾਲੀ ਹੈ, ਇਕ ਅਤਿ ਮਜ਼ਬੂਤ ਸਪੰਜ ਵਾਂਗ ਵਿਹਾਰ ਕਰਦਾ ਹੈ।

ਨਵੀਂ ਦਿੱਲੀ: ਸਮੁੰਦਰ ’ਚ ਆਪਣੀ ਰਣਨੀਤਕ ਸਮਰੱਥਾਵਾਂ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੀਨ ਇਕ ਵਿਸ਼ਾਲ ਤੈਰਦਾ ਨਕਲੀ ਟਾਪੂ ਬਣਾ ਰਿਹਾ ਹੈ। ਇਹ ਟਾਪੂ ਪਰਮਾਣੂ ਹਮਲੇ ਨੂੰ ਵੀ ਝੱਲ ਸਕਦਾ ਹੈ। ਇਸ ਪ੍ਰੋਜੈਕਟ ਨੂੰ ਸਮੁੰਦਰੀ ਸ਼ਕਤੀ ਦੀ ਵਿਸ਼ਵ ਦੌੜ ’ਚ ਇਕ ਮਹੱਤਵਪੂਰਣ ਕਦਮ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਇਸ ਨਾਲ ਸਮੁੰਦਰ ’ਚ ਚਟੀਨ ਦੀ ਸ਼ਕਤੀ ਕਾਫ਼ੀ ਜ਼ਿਆਦਾ ਵੱਧ ਸਕਦੀ ਹੈ। ਚੀਨੀ ਸਰਕਾਰ ਨਾਲ ਜੁੜੇ ਖੋਜਕਰਤਾਵਾਂ ਦੇ ਮੁਤਾਬਕ, ਇਹ ਢਾਂਚਾ ਇਕ ਨਵਾਂ ਵਿਸ਼ਾਲ ਵਿਗਿਆਨਿਕ ਬੁਨਿਆਦੀ ਢਾਂਚਾ ਹੈ। ਇਸਦਾ ਵਜ਼ਨ 78 ਹਜ਼ਾਰ ਟਨ ਹੈ ਤੇ ਇਸਨੂੰ ਦੁਨੀਆ ਦਾ ਪਹਿਲਾ ਤੈਰਦਾ ਹੋਇਆ ਨਕਲੀ ਟਾਪੂ ਕਿਹਾ ਜਾ ਰਿਹਾ ਹੈ।
ਪਰਮਾਣੂ ਵਿਸਫੋਟ ਰੋਕੂ ਡਿਜ਼ਾਈਨ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਟਾਪੂ ’ਚ ਭਵਿੱਖ ਦੇ 'ਮੈਟਾਮਟੇਰੀਅਲ' ਸੈਂਡਵਿਚ ਪੈਨਲ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਪਰਮਾਣੂ ਸ਼ਾਕਵੇਵਵ ਦੇ ਪ੍ਰਚੰਡ ਬਲ ਨੂੰ ਇਕ ਝਟਕੇ ’ਚ ਬਦਲਣ ’ਚ ਸਮਰੱਥ ਹੈ। ਇਹ ਢਾਂਚਾ, ਜੋ ਧਾਤੂ ਦੀਆਂ ਨਲੀਆਂ ਦੀ ਇਕ ਜਾਲੀ ਹੈ, ਇਕ ਅਤਿ ਮਜ਼ਬੂਤ ਸਪੰਜ ਵਾਂਗ ਵਿਹਾਰ ਕਰਦਾ ਹੈ। ਵਿਸਫੋਟ ’ਚ, ਇਕ ਹੀ ਤਬਾਹਕੁੰਨ ਹਮਲੇ ਨਾਲ ਚਕਨਾਚੂਰ ਹੋਣ ਦੀ ਬਜਾਏ, ਪੈਨਲ ਬਲ ਨੂੰ ਹੌਲੀ-ਹੌਲੀ ਘੋਲ ਲੈਂਦਾ ਹੈ, ਉਸਨੂੰ ਫੈਲਾਉਂਦਾ ਹੈ ਤੇ ਨੁਕਸਾਨ ਨੂੰ ਘੱਟ ਕਰਦਾ ਹੈ।
ਦੱਖਣੀ ਚੀਨ ਸਾਗਰ ’ਚ ਹੋਵੇਗੀ ਤਾਇਨਾਤੀ
ਇਸ ਟਾਪੂ ਦੀ ਸੰਭਾਵਿਤ ਤਾਇਨਾਤੀ ਦੱਖਣੀ ਚੀਨ ਸਾਗਰ ਵਰਗੀਆਂ ਰਣਨੀਤਕ ਥਾਵਾਂ ’ਤੇ ਕੀਤੀ ਜਾ ਸਕਦੀ ਹੈ, ਜਿਹੜੀਆਂ ਪਹਿਲਾਂ ਤੋਂ ਹੀ ਖੇਤਰੀ ਸੰਘਰਸ਼ਾਂ ਦਾ ਸਾਹਮਣਾ ਕਰ ਰਹੀਆਂ ਹਨ। ਚੀਨ ਨੇ ਇਸਨੂੰ ਇਕ ਨਾਗਰਿਕ ਪਹਿਲ ਦੱਸਿਆ ਗਿਆ ਹੈ, ਪਰ ਇਸ ਵਿਚ ਜੀਜੇਬੀ 1060.1-1991 ਦਾ ਜ਼ਿਕਰ ਕੀਤਾ ਗਿਆ ਹੈ, ਜਿਹੜਾ ਪਰਮਾਣੂ ਵਿਸਫੋਟ ਤੋਂ ਸੁਰੱਖਿਆ ਲਈ ਇਕ ਚੀਨੀ ਫ਼ੌਜੀ ਸਟੈਂਡਰਡ ਹੈ। ਇਹ ਚੀਨ ਦੇ ਦੋਹਰੇ ਇਸਤੇਮਾਲ ਦੇ ਇਰਾਦੇ ਦਾ ਸੰਪਸ਼ਟ ਸੰਕੇਤ ਹੈ।
ਭਾਰਤ ਲਈ ਚਿੰਤਾ
ਭਾਰਤ ਲਈ ਇਹ ਪ੍ਰੋਜੈਕਟ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਫ਼ੌਜੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ ਇਹ ਗਤੀਸ਼ੀਲ ਟਾਪੂ ਵਿਵਾਦਤ ਜਲ ਖੇਤਰ ’ਚ ਚੁੱਪਚਾਪ ਸਥਾਪਤ ਹੋ ਸਕਦਾ ਹੈ ਤੇ ਫਿਰ ਤੇਜ਼ੀ ਨਾਲ ਗਾਇਬ ਵੀ ਹੋ ਸਕਦਾ ਹੈ। ਇਹ ਇਕ ਸੰਚਾਰ ਕੇਂਦਰ, ਰਸਦ ਅੱਡਾ ਜਾਂ ਨਿਗਰਾਨੀ ਕੇਂਦਰ ਦੇ ਰੂਪ ’ਚ ਕੰਮ ਕਰ ਸਕਦਾ ਹੈ।ਇਸਦੀ ਸਮਰੱਥਾ ਹਬਿਨਾ ਸਪਲਾਈ ਦੇ 120 ਦਿਨਾਂ ਤੱਕ ਕੰਮ ਕਰਨ ਦੀ ਹੈ, ਜਿਹੜੀ ਕੁਝ ਪਰਮਾਣੂ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਤੋਂ ਵੀ ਜ਼ਿਆਦਾ ਹੈ। ਇਸ ਨਾਲ ਚੀਨ ਨੂੰ ਦੂਰ ਦਰਾਡੇ ਮਹਾਸਾਗਰਾਂ ਤੱਕ ਖਾਸ ਪਹੁੰਚ ਪ੍ਰਾਪਤ ਹੁੰਦੀ ਹੈ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਪਲੇਟਫਾਰਮ ਸਮੁੰਦਰੀ ਤੱਟੀ ਊਰਜਾ ਤੋਂ ਲੈ ਕੇ ਡੂੰਘੇ ਸਮੁੰਦਰ ਦੇ ਖਣਿਜਾਂ ਤੱਕ ਨੀਲੇ ਅਰਥਚਾਰੇ ’ਤੇ ਹਾਵੀ ਹੋਣ ਦੇ ਚੀਨ ਦੇ ਦ੍ਰਿੜ੍ਹ ਸੰਕਲਪ ਦਾ ਸੰਕੇਤ ਹੈ। 2028 ’ਚ ਆਪ੍ਰੇਸ਼ਨ ’ਚ ਆਉਣ ’ਤੇ, ਇਹ ਵਿਵਾਦਤ ਜਲ ਖੇਤਰਾਂ ’ਚ ਲੰਬੀ ਸਮੇਂ ਤੱਕ ਪਹੁੰਚ ਪ੍ਰਦਾਨ ਕਰੇਗਾ।
ਟਾਪੂ ਦੀ ਖਾਸੀਅਤ
ਇਹ ਇਕ ਗਤੀਸ਼ੀਲ, ਅਰਧ ਜਲਮਗਨ, ਦੋ ਪਤਵਾਰ ਵਾਲਾ ਪਲੇਟਫਾਰਮ ਹੈ। ਇਸਦਾ ਆਕਾਰ ਚੀਨ ਦੇ ਫੁਜੀਅਨ ਜਹਾਜ਼ਵਾਹਕ ਬੇੜੇ ਦੇ ਬਰਾਬਰ ਹੈ। 2028 ’ਚ ਇਸਨੂੰ ਲਾਂਚ ਕਰਨ ਦੀ ਯੋਜਨਾ ਹੈ। ਟਾਪੂ ਦੀ ਲੰਬਾਈ 138 ਮੀਟਰ ਤੇ ਚੌੜਾਈ 85 ਮੀਟਰ ਹੋਵੇਗੀ, ਜਦਕਿ ਇਸਦਾ ਮੁੱਖ ਡੈਕ ਜਲਰੇਖਾ ਤੋਂ 45 ਮੀਟਰ ਉੱਪਰ ਸਥਿਤ ਹੋਵੇਗਾ। ਇਹ ਪਲੇਟਫਾਰਮ 6-9 ਮੀਟਰ ਉੱਚੀਆਂ ਲਹਿਰਾਂ ਤੇ ਸ਼੍ਰੇਣੀ 17 ਦੇ ਸਭ ਤੋਂ ਸ਼ਕਤੀਸ਼ਾਲੀ ਉਸ਼ਣ ਕਟੀ ਬੰਧੀ ਚੱਕਰਵਾਤਾਂ ਦਾ ਸਾਹਮਣਾ ਕਰਨ ’ਚ ਸਮਰੱਥ ਹੈ। ਇਹ ਬਿਨਾ ਕਿਸੇ ਸਪਲਾਈ ਦੇ ਚਾਰ ਮਹੀਨੇ ਤੱਕ 238 ਮੁਲਾਜ਼ਮਾਂ ਨੂੰ ਐਡਜਸਟ ਕਰ ਸਕਦਾ ਹੈ। ਇਸਦੀ ਵਿਅਰਚਨਾ ’ਚ ਮਹੱਤਵਪੂਰਣ ਕੰਪਾਰਟਮੈਂਟ ਹਨ, ਜਿਹੜੇ ਐਮਰਜੈਂਸੀ ਬਿਜਲੀ, ਸੰਚਾਰ ਤੇ ਨੇਵੀਗੇਸ਼ਨ ਕੰਟਰੋਲ ਯਕੀਨੀ ਬਣਾਉਂਦੇ ਹਨ। ਸਥਿਰ ਸਟੇਸ਼ਨਾਂ ਜਾਂ ਜਹਾਜ਼ਾਂ ਦੇ ਮੁਕਾਬਲੇ, ਇਹ ਪਲੇਟਫਾਰਮ 15 ਸਮੁੰਦਰੀ ਮੀਲ ਦੀ ਰਰਫਤਾਰ ਨਾਲ ਯਾਤਰਾ ਕਰ ਸਕਦਾ ਹੈ ਤੇ 100 ਤੋਂ ਜ਼ਿਆਦਾ ਖੋਜਕਰਤਾਵਾਂ ਨੂੰ ਡੂੰਘੇ ਸਮੁੰਦਰ ਦੀ ਸਮੀਖਿਆ, ਉਪਕਰਨ ਪ੍ਰੀਖਣ ਤੇ ਸਮੁੰਦਰ ਤੱਟ ਵਸੀਲਾ ਅਧਿਐਨ ’ਚ ਮਦਦ ਕਰ ਸਕਦਾ ਹੈ।