ਤਿੰਨਾਂ ਭਰਾਵਾਂ ਨੇ ਜਦੋਂ ਕਾਮਿਕ ਦਾ ਬਾਕਸ ਖੋਲ੍ਹਿਆ, ਤਾਂ ਉਨ੍ਹਾਂ ਨੇ ਨਿਲਾਮੀ ਕਰਨ ਵਾਲੀ ਕੰਪਨੀ ਨੂੰ ਮੈਸੇਜ ਭੇਜਿਆ। ਐਲਨ ਮਾਮਲੇ ਦੀ ਜਾਂਚ ਲਈ ਸੈਨ ਫਰਾਂਸਿਸਕੋ ਪਹੁੰਚੇ। ਉਨ੍ਹਾਂ ਨੇ ਸੁਪਰਮੈਨ ਦੀ ਕਾਪੀ ਦੀ ਜਾਂਚ ਲਈ ਇਸ ਨੂੰ ਮਾਹਿਰਾਂ ਕੋਲ ਭੇਜਿਆ, ਤਾਂ ਪਤਾ ਲੱਗਿਆ ਕਿ ਇਹ ਕਾਮਿਕ ਦੀ ਪਹਿਲੀ ਕਾਪੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ। ਘਰ ਦੀ ਸਫ਼ਾਈ ਕਰਦੇ ਸਮੇਂ ਅਕਸਰ ਸਾਲਾਂ ਪੁਰਾਣੀ ਕੋਈ ਬੇਸ਼ਕੀਮਤੀ ਚੀਜ਼ ਹੱਥ ਲੱਗ ਜਾਂਦੀ ਹੈ, ਜਿਨ੍ਹਾਂ ਨਾਲ ਲੋਕਾਂ ਦੀਆਂ ਕਾਫ਼ੀ ਯਾਦਾਂ ਜੁੜੀਆਂ ਹੁੰਦੀਆਂ ਹਨ। ਪਰ ਅਮਰੀਕਾ ਦੇ ਟੈਕਸਸ 'ਚ ਤਿੰਨ ਭਰਾਵਾਂ ਨੇ ਆਪਣੀ ਮਾਂ ਦੇ ਸਾਮਾਨ ਵਿੱਚੋਂ ਇੱਕ ਕਾਮਿਕ ਲੱਭੀ, ਜਿਸ ਦੀ ਕੀਮਤ 9.12 ਮਿਲੀਅਨ ਡਾਲਰ (ਲਗਪਗ 81 ਕਰੋੜ ਰੁਪਏ) ਹੈ।
ਦਰਅਸਲ ਇਹ ਮਸ਼ਹੂਰ ਸੁਪਰਹੀਰੋ 'ਸੁਪਰਮੈਨ ਨੰਬਰ 1' ਦੀ ਪਹਿਲੀ ਕਾਮਿਕ ਦੀ ਕਾਪੀ ਹੈ। 81 ਕਰੋੜ ਰੁਪਏ ਵਿੱਚ ਵਿਕਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਮਿਕ ਬਣ ਗਈ ਹੈ।
ਮਾਂ ਦੇ ਸਾਮਾਨ ਵਿੱਚ ਮਿਲੀ ਕਾਮਿਕ
ਤਿੰਨਾਂ ਭਰਾਵਾਂ ਦੀ ਮਾਂ ਦਾ ਪਿਛਲੇ ਸਾਲ ਸੈਨ ਫਰਾਂਸਿਸਕੋ ਵਿੱਚ ਦੇਹਾਂਤ ਹੋ ਗਿਆ ਸੀ। ਹਾਲ ਹੀ ਵਿੱਚ ਉਹ ਘਰ ਦੀ ਸਫ਼ਾਈ ਕਰ ਰਹੇ ਸਨ, ਉਦੋਂ ਉਨ੍ਹਾਂ ਨੂੰ ਮਾਂ ਦਾ ਇੱਕ ਗੱਤੇ ਦਾ ਡੱਬਾ (ਕਾਰਡਬੋਰਡ) ਮਿਲਿਆ। ਇਸ ਵਿੱਚ ਕੁਝ ਅਖਬਾਰਾਂ ਦੀਆਂ ਕਟਿੰਗਾਂ ਪਈਆਂ ਸਨ। ਜਦੋਂ ਸਾਰਿਆਂ ਨੇ ਕਾਰਡਬੋਰਡ ਖੋਲ੍ਹ ਕੇ ਦੇਖਿਆ, ਤਾਂ ਉਸ ਵਿੱਚ ਸਭ ਤੋਂ ਪੁਰਾਣੀਆਂ ਕਾਮਿਕਸ ਦਾ ਸੰਗ੍ਰਹਿ ਮਿਲਿਆ।
ਮਾਂ ਨੇ ਦਿੱਤੀ ਸੀ ਜਾਣਕਾਰੀ
ਕਾਮਿਕ ਐਟ ਹੈਰੀਟੇਜ ਆਕਸ਼ਨ ਦੇ ਉਪ-ਪ੍ਰਧਾਨ ਲੌਨ ਐਲਨ ਅਨੁਸਾਰ, ਮ੍ਰਿਤਕ ਔਰਤ ਨੇ ਆਪਣੇ ਬੱਚਿਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਕੋਲ ਕਈ ਕੀਮਤੀ ਕਾਮਿਕ ਕਿਤਾਬਾਂ ਦਾ ਸੰਗ੍ਰਹਿ ਹੈ। ਹਾਲਾਂਕਿ, ਉਨ੍ਹਾਂ ਦੇ ਬੱਚਿਆਂ ਨੇ ਕਦੇ ਉਸ ਨੂੰ ਨਹੀਂ ਦੇਖਿਆ ਸੀ। ਔਰਤ ਦੀ ਮੌਤ ਤੋਂ ਬਾਅਦ ਬੱਚਿਆਂ ਨੇ ਉਨ੍ਹਾਂ ਦੇ ਘਰ ਨੂੰ ਵੇਚਣ ਦਾ ਫੈਸਲਾ ਕੀਤਾ। ਇਸ ਦੌਰਾਨ ਜਦੋਂ ਉਹ ਬੇਸਮੈਂਟ ਵਿੱਚ ਬਣੇ ਇੱਕ ਕਮਰੇ ਵਿੱਚ ਗਏ, ਤਾਂ ਉਨ੍ਹਾਂ ਨੂੰ ਇਹ ਕਾਮਿਕ ਮਿਲੀ।
ਤਿੰਨਾਂ ਭਰਾਵਾਂ ਨੇ ਜਦੋਂ ਕਾਮਿਕ ਦਾ ਬਾਕਸ ਖੋਲ੍ਹਿਆ, ਤਾਂ ਉਨ੍ਹਾਂ ਨੇ ਨਿਲਾਮੀ ਕਰਨ ਵਾਲੀ ਕੰਪਨੀ ਨੂੰ ਮੈਸੇਜ ਭੇਜਿਆ। ਐਲਨ ਮਾਮਲੇ ਦੀ ਜਾਂਚ ਲਈ ਸੈਨ ਫਰਾਂਸਿਸਕੋ ਪਹੁੰਚੇ। ਉਨ੍ਹਾਂ ਨੇ ਸੁਪਰਮੈਨ ਦੀ ਕਾਪੀ ਦੀ ਜਾਂਚ ਲਈ ਇਸ ਨੂੰ ਮਾਹਿਰਾਂ ਕੋਲ ਭੇਜਿਆ, ਤਾਂ ਪਤਾ ਲੱਗਿਆ ਕਿ ਇਹ ਕਾਮਿਕ ਦੀ ਪਹਿਲੀ ਕਾਪੀ ਹੈ।
ਦੁਨੀਆ ਦੀ ਸਭ ਤੋਂ ਮਹਿੰਗੀ ਕਾਮਿਕ ਬਣੀ
ਸੁਪਰਮੈਨ ਦੇ ਪਹਿਲੇ ਸੰਸਕਰਣ ਦੀਆਂ 5 ਲੱਖ ਕਾਪੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਅਤੇ ਇਹ ਕਾਪੀ ਉਨ੍ਹਾਂ ਵਿੱਚੋਂ ਹੀ ਇੱਕ ਸੀ। ਇਸ ਕਾਮਿਕ ਦੀ ਨੀਲਾਮੀ 9.12 ਮਿਲੀਅਨ ਡਾਲਰ ਵਿੱਚ ਹੋਈ ਹੈ, ਜਿਸ ਦੇ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਮਿਕ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ "ਐਕਸ਼ਨ ਕਾਮਿਕ ਨੰਬਰ 1" ਦੇ ਨਾਂ ਸੀ, ਜਿਸ ਨੂੰ 6 ਮਿਲੀਅਨ ਡਾਲਰ (ਲਗਪਗ 53 ਕਰੋੜ) ਵਿੱਚ ਨੀਲਾਮ ਕੀਤਾ ਗਿਆ ਸੀ।