Trump ਨੇ ਖ਼ਾਮੇਨੇਈ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਖ਼ਾਮੇਨੇਈ ਨੇ ਕਿਹਾ ਸੀ ਕਿ ਉਨ੍ਹਾਂ ਨੇ ਈਰਾਨ ਵਿੱਚ ਸਾਜ਼ਿਸ਼ਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਨੇ ਸਾਰੀਆਂ ਮੌਤਾਂ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖ਼ਾਮੇਨੇਈ ਨੇ ਅਮਰੀਕੀ ਰਾਸ਼ਟਰਪਤੀ ਨੂੰ 'ਅਪਰਾਧੀ' ਕਰਾਰ ਦਿੱਤਾ ਹੈ ਜੋ ਈਰਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਅਤੇ ਉਸ ਦੌਰਾਨ ਹੋਈਆਂ ਮੌਤਾਂ, ਨੁਕਸਾਨ ਤੇ ਬਦਨਾਮੀ ਲਈ ਜ਼ਿੰਮੇਵਾਰ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਇਕ ਵਾਰ ਫਿਰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਨੂੰ ਧਮਕੀ ਦਿੱਤੀ ਹੈ। ਟਰੰਪ ਦਾ ਦਾਅਵਾ ਹੈ ਕਿ ਉਹ ਖ਼ਾਮੇਨੇਈ ਦੀ 37 ਸਾਲਾਂ ਦੀ ਸੱਤਾ ਨੂੰ ਜੜ੍ਹੋਂ ਉਖਾੜ ਸੁੱਟਣਗੇ। ਟਰੰਪ ਨੇ ਕਿਹਾ ਕਿ ਹੁਣ ਈਰਾਨ ਵਿੱਚ ਨਵੀਂ ਲੀਡਰਸ਼ਿਪ (ਨੇਤ੍ਰਤਵ) ਦਾ ਸਮਾਂ ਆ ਗਿਆ ਹੈ।
ਈਰਾਨ 'ਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ 'ਚ ਹੁਣ ਤਕ 5000 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਤਿਹਰਾਨ 'ਚ ਮੁਰਦਾਘਾਟਾਂ ਦੇ ਬਾਹਰ ਲਾਸ਼ਾਂ ਦੇ ਢੇਰ ਲੱਗ ਗਏ ਹਨ। ਈਰਾਨ ਦੇ ਜ਼ਿਆਦਾਤਰ ਸੂਬਿਆਂ 'ਚ ਅੱਗਜ਼ਨੀ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਟਰੰਪ ਨੇ ਸ਼ਨੀਵਾਰ ਨੂੰ ਕਿਹਾ, "ਖ਼ਾਮੇਨੇਈ ਨੇ ਹੁਣ ਤੱਕ ਦਾ ਜੋ ਸਭ ਤੋਂ ਵਧੀਆ ਫੈਸਲਾ ਲਿਆ ਹੈ, ਉਹ 800 ਤੋਂ ਵੱਧ ਲੋਕਾਂ ਨੂੰ ਫਾਂਸੀ ਨਾ ਦੇਣ ਦਾ ਸੀ।" ਟਰੰਪ ਦਾ ਕਹਿਣਾ ਹੈ ਕਿ ਈਰਾਨ ਵਿੱਚ ਹਿੰਸਾ ਅਤੇ ਦਮਨ ਦੇ ਜ਼ੋਰ 'ਤੇ ਸਰਕਾਰ ਚੱਲ ਰਹੀ ਹੈ। ਖ਼ਾਮੇਨੇਈ ਨੇ ਈਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਤੇ ਉਨ੍ਹਾਂ ਕਰਕੇ ਹੀ ਈਰਾਨ ਵਿੱਚ ਹਿੰਸਾ ਭੜਕੀ ਹੋਈ ਹੈ।
ਟਰੰਪ ਨੇ ਕਿਹਾ, 'ਦੇਸ਼ ਚਲਾਉਣ ਲਈ ਲੀਡਰਸ਼ਿਪ ਦਾ ਸਾਰਾ ਧਿਆਨ ਦੇਸ਼ 'ਤੇ ਹੀ ਹੋਣਾ ਚਾਹੀਦਾ ਹੈ, ਜਿਵੇਂ ਅਮਰੀਕਾ ਦਾ ਹੁੰਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਕੰਟਰੋਲ ਹਾਸਲ ਕਰਨ ਲਈ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਜਾਵੇ। ਲੀਡਰਸ਼ਿਪ ਦਾ ਅਰਥ ਸਤਿਕਾਰ ਨਾਲ ਹੁੰਦਾ ਹੈ, ਨਾ ਕਿ ਡਰ ਅਤੇ ਮੌਤਾਂ ਨਾਲ।'
ਖ਼ਾਮੇਨੇਈ ਨੂੰ 'ਬੀਮਾਰ ਵਿਅਕਤੀ' ਕਹਿੰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਈਰਾਨ ਨਰਕ ਤੋਂ ਵੀ ਬਦਤਰ ਹੋ ਗਿਆ ਹੈ ਅਤੇ ਦੁਨੀਆ ਵਿੱਚ ਇਸ ਤੋਂ ਮਾੜੀ ਥਾਂ ਹੋਰ ਕੋਈ ਨਹੀਂ ਹੈ।
ਟਰੰਪ ਨੇ ਖ਼ਾਮੇਨੇਈ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਖ਼ਾਮੇਨੇਈ ਨੇ ਕਿਹਾ ਸੀ ਕਿ ਉਨ੍ਹਾਂ ਨੇ ਈਰਾਨ ਵਿੱਚ ਸਾਜ਼ਿਸ਼ਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਨੇ ਸਾਰੀਆਂ ਮੌਤਾਂ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖ਼ਾਮੇਨੇਈ ਨੇ ਅਮਰੀਕੀ ਰਾਸ਼ਟਰਪਤੀ ਨੂੰ 'ਅਪਰਾਧੀ' ਕਰਾਰ ਦਿੱਤਾ ਹੈ ਜੋ ਈਰਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਅਤੇ ਉਸ ਦੌਰਾਨ ਹੋਈਆਂ ਮੌਤਾਂ, ਨੁਕਸਾਨ ਤੇ ਬਦਨਾਮੀ ਲਈ ਜ਼ਿੰਮੇਵਾਰ ਹਨ।
ਅਮਰੀਕਾ ਦੀ ਮਨੁੱਖੀ ਅਧਿਕਾਰ ਕਾਰਕੁਨਾਂ ਨਾਲ ਜੁੜੀ ਨਿਊਜ਼ ਏਜੰਸੀ HRANA ਅਨੁਸਾਰ, ਪ੍ਰਦਰਸ਼ਨਾਂ ਦੌਰਾਨ ਈਰਾਨ ਵਿੱਚ ਕੁੱਲ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪ੍ਰਦਰਸ਼ਨਕਾਰੀ ਹਨ ਅਤੇ 200 ਤੋਂ ਵੱਧ ਸੁਰੱਖਿਆ ਕਰਮੀ ਸਮੇਤ ਹੋਰ ਸਰਕਾਰੀ ਕਰਮਚਾਰੀ ਸ਼ਾਮਲ ਹਨ। 10 ਹਜ਼ਾਰ ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ, ਪਰ ਉਨ੍ਹਾਂ ਦੀ ਸਹੀ ਗਿਣਤੀ ਅਜੇ ਸਾਹਮਣੇ ਨਹੀਂ ਆਈ ਹੈ। ਮ੍ਰਿਤਕਾਂ ਦੀ ਇਹ ਗਿਣਤੀ 1979 ਦੀ ਇਸਲਾਮਿਕ ਕ੍ਰਾਂਤੀ ਦੌਰਾਨ ਮਾਰੇ ਗਏ ਲੋਕਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ।