ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ ! ਜ਼ਾਲਮ ਪਤੀ ਨੇ ਪਹਿਲਾਂ ਗਲ਼ਾ ਘੁੱਟਿਆ ਤੇ ਫਿਰ ਸਰੀਰਕ ਅੰਗਾਂ ਨੂੰ ਬਲੈਂਡਰ 'ਚ ਪੀਸਿਆ; ਪਿਤਾ ਨੇ ਖੋਲ੍ਹਿਆ ਰਾਜ਼
ਮਾਡਲ ਦੇ ਅਵਸ਼ੇਸ਼ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਨੂੰ ਮਿਲੇ ਸਨ, ਜਿਨ੍ਹਾਂ ਨੇ ਘਰ ਦੇ ਲਾਂਡਰੀ ਰੂਮ 'ਚ ਇੱਕ ਕਾਲੇ ਬੈਗ 'ਚੋਂ ਸੁਨਹਿਰੀ ਵਾਲ ਨਿਕਲਦੇ ਹੋਏ ਦੇਖੇ ਸਨ। ਇਸ ਜੋੜੇ ਦੀਆਂ ਦੋ ਬੇਟੀਆਂ ਹਨ ਤੇ ਸ਼ੱਕੀ ਥਾਮਸ ਅਜੇ ਵੀ ਹਿਰਾਸਤ ਵਿੱਚ ਹੈ।
Publish Date: Thu, 11 Dec 2025 04:16 PM (IST)
Updated Date: Thu, 11 Dec 2025 04:55 PM (IST)
ਡਿਜੀਟਲ ਡੈਸਕ : ਮਿਸ ਸਵਿਟਜ਼ਰਲੈਂਡ ਦੀ ਸਾਬਕਾ ਫਾਈਨਲਿਸਟ ਕ੍ਰਿਸਟੀਨਾ ਜੋਕਸੀਮੋਵਿਚ ਦੀ ਬੇਰਹਿਮੀ ਨਾਲ ਹੱਤਿਆ ਦਾ ਰਾਜ਼ ਖੁੱਲ੍ਹ ਗਿਆ ਹੈ। ਇਸ ਮਾਮਲੇ 'ਚ ਉਸਦੇ ਪਤੀ ਥਾਮਸ 'ਤੇ ਦੋਸ਼ ਸਿੱਧ ਹੋਇਆ ਹੈ। ਸਵਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਕ੍ਰਿਸਟੀਨਾ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਤੇ ਫਿਰ ਬਹੁਤ ਬੇਰਹਿਮੀ ਦਿਖਾਉਂਦਿਆਂ ਉਸਦੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ। ਪੋਸਟਮਾਰਟਮ ਰਿਪੋਰਟ ਤੇ ਕੋਰਟ ਦੇ ਦਸਤਾਵੇਜ਼ਾਂ ਅਨੁਸਾਰ, ਮਾਡਲ ਦੇ ਸਰੀਰ ਨੂੰ ਜਿਗਸੌ ਚਾਕੂ ਤੇ ਗਾਰਡਨ ਵਾਲੀ ਕੈਂਚੀ ਨਾਲ ਕੱਟਿਆ ਗਿਆ ਸੀ।
ਸਭ ਤੋਂ ਦਹਿਲਾਉਣ ਵਾਲਾ ਖੁਲਾਸਾ ਇਹ ਹੋਇਆ ਕਿ ਥਾਮਸ ਨੇ ਸਰੀਰ ਦੇ ਹਿੱਸਿਆਂ ਨੂੰ ਕੱਟਣ ਤੋਂ ਬਾਅਦ ਇਕ ਇੰਡਸਟਰੀਅਲ ਬਲੈਂਡਰ 'ਚ ਪਾ ਕੇ ਪਿਊਰੀ ਵਾਂਗ ਬਣਾ ਦਿੱਤਾ ਸੀ। ਇਸ ਤੋਂ ਇਲਾਵਾ, ਕੁਝ ਬਚੇ ਹੋਏ ਹਿੱਸਿਆਂ ਨੂੰ ਇੱਕ ਕੈਮੀਕਲ ਘੋਲ (Chemical Solution) 'ਚ ਘੋਲਿਆ ਗਿਆ ਸੀ। ਜਾਂਚਕਰਤਾਵਾਂ ਨੇ ਬਾਅਦ 'ਚ ਬਲੈਂਡਰ, ਨਾਲ ਹੀ ਮਾਸਪੇਸ਼ੀਆਂ ਦੇ ਟਿਸ਼ੂ ਨਾਲ ਜੁੜੇ ਸਕਿਨ ਫਲੈਪ ਤੇ ਹੱਡੀ ਦੇ ਟੁਕੜੇ ਬਰਾਮਦ ਕੀਤੇ।
ਭਿਆਨਕ ਕੰਮ ਕਰਦੇ ਹੋਏ ਯੂਟਿਊਬ ਵੀਡੀਓ ਦੇਖ ਰਿਹਾ ਸੀ ਥਾਮਸ
ਨਿਊਯਾਰਕ ਪੋਸਟ ਦੀ ਇਕ ਰਿਪੋਰਟ ਮੁਤਾਬਕ, ਥਾਮਸ ਨੇ ਇਸ ਦੌਰਾਨ ਆਪਣੀ ਪਤਨੀ ਦੇ ਹਿੱਪ ਜੋੜਾਂ ਨੂੰ ਤੋੜਿਆ, ਕਈ ਅੰਗ ਹਟਾ ਦਿੱਤੇ, ਉਸਦੀ ਰੀੜ੍ਹ ਦੀ ਹੱਡੀ ਕੱਟ ਦਿੱਤੀ ਅਤੇ ਅਖੀਰ 'ਚ ਉਸਦਾ ਸਿਰ ਕੱਟ ਦਿੱਤਾ। ਕੋਰਟ ਦੇ ਦਸਤਾਵੇਜ਼ਾਂ 'ਚ ਇਹ ਵੀ ਦਰਜ ਹੈ ਕਿ ਉਹ ਇਹ ਭਿਆਨਕ ਕਾਰਜ ਕਰਦੇ ਸਮੇਂ ਆਪਣੇ ਫੋਨ 'ਤੇ ਯੂਟਿਊਬ ਵੀਡੀਓ ਦੇਖ ਰਿਹਾ ਸੀ।
ਇਸ ਜੋੜੇ ਦੀਆਂ ਹਨ ਦੋ ਬੇਟੀਆਂ
ਦੱਸ ਦੇਈਏ ਕਿ ਸ਼ੁਰੂਆਤ 'ਚ ਥਾਮਸ ਨੇ ਦਾਅਵਾ ਕੀਤਾ ਸੀ ਕਿ ਉਸਨੇ ਆਪਣੀ ਪਤਨੀ ਨੂੰ ਮ੍ਰਿਤਕ ਪਾਇਆ, ਪਰ ਬਾਅਦ 'ਚ ਉਸਨੇ ਸਵੀਕਾਰ ਕੀਤਾ ਕਿ ਉਸਨੇ ਸੈਲਫ ਡਿਫੈਂਸ (ਆਪਣੇ ਬਚਾਅ) 'ਚ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਹਾਲਾਂਕਿ, ਪੁਲਿਸ ਨੇ ਕੋਰਟ ਵਿੱਚ ਕਿਹਾ ਕਿ ਉਸਨੇ ਇਸ ਅਪਰਾਧ ਨੂੰ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਕ੍ਰਿਮੀਨਲ ਐਨਰਜੀ, ਹਮਦਰਦੀ ਦੀ ਕਮੀ ਤੇ ਬੇਰਹਿਮੀ ਦਿਖਾਈ।
ਮਾਡਲ ਦੇ ਅਵਸ਼ੇਸ਼ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਨੂੰ ਮਿਲੇ ਸਨ, ਜਿਨ੍ਹਾਂ ਨੇ ਘਰ ਦੇ ਲਾਂਡਰੀ ਰੂਮ 'ਚ ਇੱਕ ਕਾਲੇ ਬੈਗ 'ਚੋਂ ਸੁਨਹਿਰੀ ਵਾਲ ਨਿਕਲਦੇ ਹੋਏ ਦੇਖੇ ਸਨ। ਇਸ ਜੋੜੇ ਦੀਆਂ ਦੋ ਬੇਟੀਆਂ ਹਨ ਤੇ ਸ਼ੱਕੀ ਥਾਮਸ ਅਜੇ ਵੀ ਹਿਰਾਸਤ ਵਿੱਚ ਹੈ।