ਪੁਤਿਨ ਨੂੰ ਲੱਗਾ ਡੂੰਘਾ ਝਟਕਾ, ਮਾਸਕੋ 'ਚ ਕਾਰ ਬੰਬ ਧਮਾਕੇ ਦੌਰਾਨ ਰੂਸੀ ਜਨਰਲ ਦੀ ਮੌਤ; ਯੂਕਰੇਨ ਵੱਲ ਘੁੰਮ ਰਹੀ ਸ਼ੱਕ ਦੀ ਸੂਈ
Russia ਅਤੇ Ukraine ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਵਿਚ ਦੋਵਾਂ ਦੇਸ਼ਾਂ ਦੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰੂਸ ਵਿਚ ਇਸ ਤੋਂ ਪਹਿਲਾਂ ਵੀ ਕਈ ਬੰਬ ਧਮਾਕੇ ਹੋ ਚੁੱਕੇ ਹਨ। ਅਪ੍ਰੈਲ 2025 ਵਿੱਚ ਹੋਏ ਕਾਰ ਧਮਾਕੇ ਵਿੱਚ ਜਨਰਲ ਸਟਾਫ਼ ਦੇ ਉਪ ਮੁਖੀ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਮੌਤ ਹੋ ਗਈ ਸੀ।
Publish Date: Mon, 22 Dec 2025 02:14 PM (IST)
Updated Date: Mon, 22 Dec 2025 03:14 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਰੂਸ ਦੀ ਰਾਜਧਾਨੀ ਮਾਸਕੋ 'ਚ ਸੋਮਵਾਰ ਨੂੰ ਇਕ ਭਿਆਨਕ ਬੰਬ ਧਮਾਕਾ ਹੋਇਆ ਜਿਸ ਵਿਚ ਇੱਕ ਸੀਨੀਅਰ ਰੂਸੀ ਜਨਰਲ ਦੀ ਮੌਤ ਹੋ ਗਈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਰੂਸੀ ਜਨਰਲ ਦੀ ਕਾਰ ਹੇਠਾਂ ਵਿਸਫੋਟਕ ਰੱਖਿਆ ਹੋਇਆ ਸੀ, ਜਿਸ ਦੇ ਫਟਣ ਨਾਲ ਇਹ ਜ਼ਬਰਦਸਤ ਧਮਾਕਾ ਹੋਇਆ।
ਰੂਸ ਦੀ ਇਨਵੈਸਟੀਗੇਟਿਵ ਕਮੇਟੀ ਨੇ ਲੈਫਟੀਨੈਂਟ ਜਨਰਲ ਫਾਨਿਲ ਸਰਵਰੋਵ ਦੇ ਕਤਲ ਦੀ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਜਨਰਲ ਸਟਾਫ਼ ਦੇ ਸਿਖਲਾਈ ਵਿਭਾਗ ਦੇ ਮੁਖੀ ਸਨ। ਰੂਸੀ ਜਨਰਲ ਦੇ ਕਤਲ ਦੀ ਜਾਂਚ ਜੋ ਏਜੰਸੀ ਕਰ ਰਹੀ ਹੈ, ਇਹ ਵਿਭਾਗ ਹੀ ਰੂਸ 'ਚ ਵੱਡੇ ਅਪਰਾਧਾਂ ਦੀ ਜਾਂਚ ਕਰਦਾ ਹੈ।
ਕਾਰ ਬੰਬ ਧਮਾਕੇ 'ਚ ਯੂਕਰੇਨ ਵੱਲ ਸ਼ੱਕ
ਰੂਸੀ ਜਾਂਚ ਏਜੰਸੀ ਦੀ ਸ਼ੁਰੂਆਤੀ ਜਾਂਚ ਵਿੱਚ ਇਸ ਧਮਾਕੇ ਦਾ ਸਬੰਧ ਯੂਕਰੇਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫਰਵਰੀ 2022 'ਚ ਮਾਸਕੋ ਵੱਲੋਂ ਯੂਕਰੇਨ 'ਚ ਫੌਜ ਭੇਜੇ ਜਾਣ ਤੋਂ ਬਾਅਦ ਰੂਸ ਅਤੇ ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਖੇਤਰਾਂ 'ਚ ਰੂਸੀ ਫੌਜੀ ਅਧਿਕਾਰੀਆਂ 'ਤੇ ਹੋਏ ਹਮਲਿਆਂ ਲਈ ਕੀਵ (Kyiv) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਰੂਸ 'ਚ ਹੋਏ ਕਈ ਬੰਬ ਧਮਾਕੇ
ਰੂਸ ਅਤੇ ਯੂਕਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਵਿਚ ਦੋਵਾਂ ਦੇਸ਼ਾਂ ਦੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਰੂਸ ਵਿਚ ਇਸ ਤੋਂ ਪਹਿਲਾਂ ਵੀ ਕਈ ਬੰਬ ਧਮਾਕੇ ਹੋ ਚੁੱਕੇ ਹਨ। ਅਪ੍ਰੈਲ 2025 ਵਿੱਚ ਹੋਏ ਕਾਰ ਧਮਾਕੇ ਵਿੱਚ ਜਨਰਲ ਸਟਾਫ਼ ਦੇ ਉਪ ਮੁਖੀ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਮੌਤ ਹੋ ਗਈ ਸੀ।
ਦਸੰਬਰ 2024 'ਚ ਵੀ ਰੂਸ ਵਿਚ ਇਕ ਹਮਲਾ ਹੋਇਆ ਸੀ। ਇਸ ਵਿਚ ਰੇਡੀਓਲੌਜੀਕਲ, ਕੈਮੀਕਲ ਅਤੇ ਬਾਇਓਲੌਜੀਕਲ ਡਿਫੈਂਸ ਫੋਰਸਿਜ਼ ਦੇ ਮੁਖੀ ਇਗੋਰ ਕਿਰੀਲੋਵ ਦੀ ਮੌਤ ਹੋ ਗਈ ਸੀ। ਮਾਸਕੋ 'ਚ ਇਕ ਬੰਬ ਨਾਲ ਲੈਸ ਇਲੈਕਟ੍ਰਿਕ ਸਕੂਟਰ 'ਚ ਧਮਾਕਾ ਹੋਇਆ ਸੀ, ਇਸ ਹਮਲੇ ਦੀ ਜ਼ਿੰਮੇਵਾਰੀ ਯੂਕਰੇਨ ਦੀ ਐਸਬੀਯੂ (SBU) ਸੁਰੱਖਿਆ ਸੇਵਾ ਨੇ ਲਈ ਸੀ।
ਅਪ੍ਰੈਲ 2023 ਵਿੱਚ ਸੇਂਟ ਪੀਟਰਸਬਰਗ 'ਚ ਇੱਕ ਕੈਫੇ 'ਚ ਮੂਰਤੀ ਅੰਦਰ ਧਮਾਕਾ ਹੋਣ ਨਾਲ ਰੂਸੀ ਫੌਜੀ ਬਲੌਗਰ ਮੈਕਸਿਮ ਫੋਮਿਨ ਦੀ ਮੌਤ ਹੋ ਗਈ ਸੀ। ਉੱਥੇ ਹੀ ਅਗਸਤ 2022 ਵਿੱਚ, ਇੱਕ ਕਾਰ ਬੰਬ ਧਮਾਕੇ ਵਿੱਚ ਅਤਿ-ਰਾਸ਼ਟਰਵਾਦੀ ਵਿਚਾਰਕ ਅਲੈਗਜ਼ੈਂਡਰ ਡੁਗਿਨ ਦੀ ਧੀ ਡਾਰੀਆ ਡੁਗਿਨਾ ਦੀ ਜਾਨ ਚਲੀ ਗਈ ਸੀ।