ਸਰਕਾਰ ਲਾਉਣ ਜਾ ਰਹੀ ਹੈ ਗਰਭ ਨਿਰੋਧਕ ਚੀਜ਼ਾਂ ’ਤੇ ਟੈਕਸ! ਇਕ ਜਨਵਰੀ ਤੋਂ ਹੋਵੇਗਾ ਲਾਗੂ
ਨਵੇਂ ਮੁੱਲ ਵਾਧਾ ਕਾਨੂੰਨ ਮੁਤਾਬਕ ਇਕ ਜਨਵਰੀ ਤੋਂ ਇਹ ਉਤਪਾਦਨ ਟੈਕਸ ਮੁਕਤ ਨਹੀਂ ਹੋਣਗੇ। ਕੰਡੋਮ ਜਿਹੇ ਉਤਪਾਦਾਂ ਉੱਤੇ 13 ਫ਼ੀਸਦ ਮੁੱਲ ਵਾਧਾ ਦਰ ਲਾਗੂ ਰਹੇਗੀ। ਜਾਣਕਾਰੀ ਸਾਹਮਣੇ ਆਉਣ ਦੇ ਨਾਲ ਹੀ ਇਹ ਚੀਨੀ ਇੰਟਰਨੈੱਟ ਮੀਡੀਆ ਉੱਤੇ ਟਰੈਂਡ ਕਰਨ ਲੱਗਾ ਹੈ।
Publish Date: Sat, 13 Dec 2025 08:15 AM (IST)
Updated Date: Sat, 13 Dec 2025 08:19 AM (IST)
ਬੀਜਿੰਗ (ਏਪੀ) : ਘੱਟ ਰਹੀ ਅਬਾਦੀ ਤੋਂ ਚਿੰਤਤ ਚੀਨ ਸਰਕਾਰ ਗਰਭ ਨਿਰੋਧਕ ਉਤਪਾਦਾਂ ਉੱਤੇ ਟੈਕਸ ਲਗਾਉਣ ਵਾਲਾ ਹੈ। ਇਹ ਕਦਮ ਉਨ੍ਹਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕਰਨ ਲਈ ਚੁੱਕਿਆ ਜਾ ਰਿਹਾ ਹੈ। ਚੀਨ ਨੇ ਦਹਾਕਿਆਂ ਤੋਂ ਪਰਿਵਾਰਾਂ ਨੂੰ ਇਕ ਬੱਚੇ ਤੱਕ ਸੀਮਤ ਰੱਖਿਆ ਹੈ। ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਹੋਵੇਗਾ ਜਦੋਂ ਗਰਭ ਨਿਰੋਧਕ ਉਤਪਾਦਾਂ ’ਤੇ ਮੁੱਲ ਵਾਧਾ ਟੈਕਸ ਵਸੂਲੇਗਾ।
ਨਵੇਂ ਮੁੱਲ ਵਾਧਾ ਕਾਨੂੰਨ ਮੁਤਾਬਕ ਇਕ ਜਨਵਰੀ ਤੋਂ ਇਹ ਉਤਪਾਦਨ ਟੈਕਸ ਮੁਕਤ ਨਹੀਂ ਹੋਣਗੇ। ਕੰਡੋਮ ਜਿਹੇ ਉਤਪਾਦਾਂ ਉੱਤੇ 13 ਫ਼ੀਸਦ ਮੁੱਲ ਵਾਧਾ ਦਰ ਲਾਗੂ ਰਹੇਗੀ। ਜਾਣਕਾਰੀ ਸਾਹਮਣੇ ਆਉਣ ਦੇ ਨਾਲ ਹੀ ਇਹ ਚੀਨੀ ਇੰਟਰਨੈੱਟ ਮੀਡੀਆ ਉੱਤੇ ਟਰੈਂਡ ਕਰਨ ਲੱਗਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੋ ਲੋਕ ਇਹ ਨਹੀਂ ਜਾਣਦੇ ਕਿ ਬੱਚੇ ਦਾ ਪਾਲਣ-ਪੋਸ਼ਣ ਕਰਨਾ ਕੰਡੋਮ ਦੀ ਵਰਤੋਂ ਤੋਂ ਕਿਤੇ ਵੱਧ ਮਹਿੰਗਾ ਹੈ, ਉਹ ਮੂਰਖ ਹੋਣਗੇ, ਭਾਵੇਂ ਉਨ੍ਹਾਂ ਉੱਤੇ ਟੈਕਸ ਹੀ ਕਿਉਂ ਨਾਲ ਲੱਗ ਜਾਣ। ਗਰਭ ਨਿਰੋਧਕਾਂ ਦੀ ਵੱਧਦੀ ਲਾਗਤ ਕਾਰਨ ਗ਼ੈਰ-ਵਿਉਂਤਬੱਧ ਗਰਭ ਧਾਰਨ ਤੇ ਯੌਨ ਸੰਚਾਰਤ ਰੋਗਾਂ ਵਿਚ ਸੰਭਾਵੀ ਵਾਧੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਹੁਕਮਰਾਨ ਕਮਿਊਸਟ ਪਾਰਟੀ ਦੀ ਇਸ ਤੋਂ ਪਿਛਲੀ ‘ਇਕ ਬੱਚਾ ਨੀਤੀ’ ਕਰੀਬ 1980 ਤੋਂ 2015 ਤੱਕ ਲਾਗੂ ਰਹੀ ਹੈ, ਜਿਸ ਵਿਚ ਭਾਰੀ ਜੁਰਮਾਨਾ ਤੇ ਹੋਰ ਸਜ਼ਾਵਾਂ ਸ਼ਾਮਲ ਸਨ। ਕਦੇ-ਕਦੇ ਜਬਰੀ ਗਰਭਪਾਤ ਵੀ ਕਰਵਾਇਆ ਜਾਂਦਾ ਰਿਹਾ ਹੈ।
ਵਰਜੀਨੀਆ ਯੂਨੀਵਰਸਿਟੀ ਦੇ ਅਬਾਦੀ ਖੋਜ ਗਰੁੱਪ ਦੇ ਡਾਇਰੈਕਟਰ ਕਿਯਾਨ ਕੈਅ ਨੇ ਕਿਹਾ, ‘ਉੱਚ ਜਣੇਪਾ ਦਰ ਨੂੰ ਉਤਸ਼ਾਹਤ ਕਰਨ ’ਤੇ ਟੈਕਸ ਦਾ ਅਸਰ ਬਹੁਤ ਸੀਮਤ ਹੋਵੇਗਾ। ਜਿਹੜੇ ਜੋੜੇ ਬੱਚੇ ਨਹੀਂ ਚਾਹੁੰਦੇ ਜਾਂ ਵੱਧ ਬੱਚੇ ਨਹੀਂ ਚਾਹੁੰਦੇ, ਉਨ੍ਹਾਂ ਨੂੰ ਗਰਭ ਨਿਰੋਧਕਾਂ ’ਤੇ 13 ਫ਼ੀਸਦ ਟੈਕਸ ਪ੍ਰਭਾਵਤ ਨਹੀਂ ਕਰ ਸਕੇਗਾ। ਖ਼ਾਸਕਰ ਉਦੋਂ ਜਦੋਂ ਬੱਚੇ ਦੇ ਪਾਲਣ-ਪੋਸ਼ਣਦੀ ਕਿਤੇ ਵੱਧ ਲਾਗਤਾਂ ਨਾਲ ਇਸ ਦੀ ਤੁਲਨਾ ਕੀਤੀ ਜਾਵੇ।