ਦੁਬਈ ’ਚ ਸ਼ਾਹਰੁਖ਼ ਖ਼ਾਨ ਦੇ ਨਾਂ ’ਤੇ ਕਮਰਸ਼ੀਅਲ ਟਾਵਰ, 2029 ਤਕ ਹੋਵੇਗਾ ਪੂਰਾ
ਸ਼ਾਹਰੁਖ਼ ਨੇ ਆਪਣੇ ਐਕਸ ਹੈਂਡਲ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਦੁਬਈ ਵਿਚ ਇਕ ਲੈਂਡਮਾਰਕ ਦਾ ਨਾਂ ਮੇਰੇ ਨਾਂ ’ਤੇ ਰੱਖਣਾ ਅਤੇ ਹਮੇਸ਼ਾ ਲਈ ਸ਼ਹਿਰ ਦੇ ਪਰਿਪੇਖ ਦਾ ਅਟੁੱਟ ਅੰਗ ਬਣ ਜਾਣਾ ਬਹੁਤ ਹੀ ਨਿਮਰਤਾ ਅਤੇ ਦਿਲ ਨੂੰ ਛੂਹਣ ਵਾਲਾ ਹੈ।
Publish Date: Sun, 16 Nov 2025 09:34 AM (IST)
Updated Date: Sun, 16 Nov 2025 09:36 AM (IST)
ਨਵੀਂ ਦਿੱਲੀ : ਦੁਬਈ ਵਿਚ ਇਕ ਕਮਰਸ਼ੀਅਲ ਟਾਰ ਨੂੰ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਨਾਂ ਦਿੱਤਾ ਗਿਆ ਹੈ। ਸ਼ਾਹਰੁਖ਼ ਖ਼ਾਨ ਨੇ ਸ਼ਨਿਚਰਵਾਰ ਨੂੰ ਇਸ ਲਈ ਧੰਨਵਾਦ ਪ੍ਰਗਟਾਇਆ। ਇਸ ਟਾਵਰ ਦੇ 2029 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਦੇ ਮੁੱਖ ਦੁਆਰ ’ਤੇ ਸ਼ਾਹਰੁਖ਼ ਦੀ ਬੁੱਤ ਹੋਵੇਗਾ, ਜਿਸ ਵਿਚ ਉਹ ਆਪਣੇ ਵਿਲੱਖਣ ਅੰਦਾਜ਼ ਵਿਚ ਨਜ਼ਰ ਆਉਣਗੇ। ਸ਼ਾਹਰੁਖ਼ ਨੇ ਆਪਣੇ ਐਕਸ ਹੈਂਡਲ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਦੁਬਈ ਵਿਚ ਇਕ ਲੈਂਡਮਾਰਕ ਦਾ ਨਾਂ ਮੇਰੇ ਨਾਂ ’ਤੇ ਰੱਖਣਾ ਅਤੇ ਹਮੇਸ਼ਾ ਲਈ ਸ਼ਹਿਰ ਦੇ ਪਰਿਪੇਖ ਦਾ ਅਟੁੱਟ ਅੰਗ ਬਣ ਜਾਣਾ ਬਹੁਤ ਹੀ ਨਿਮਰਤਾ ਅਤੇ ਦਿਲ ਨੂੰ ਛੂਹਣ ਵਾਲਾ ਹੈ। ਦੁਬਈ ਹਮੇਸ਼ਾ ਤੋਂ ਮੇਰੇ ਲਈ ਇਕ ਖਾਸ ਸਥਾਨ ਰਿਹਾ ਹੈ। ਇਹ ਇਕ ਅਜਿਹਾ ਸ਼ਹਿਰ ਹੈ ਜਿਹੜਾ ਸੁਪਨਿਆਂ, ਖ਼ਾਹਸ਼ਾਂ ਤੇ ਸੰਭਾਵਨਾਵਾਂ ਦਾ ਜਸ਼ਨ ਮਨਾਉਂਦਾ ਹੈ।