ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 13 ਫੀਸਦੀ ਟੈਕਸ ਵਧਾਉਣ ਤੋਂ ਬਾਅਦ ਵੀ ਇਸ ਦਾ ਚੀਨੀ ਨਾਗਰਿਕਾਂ ਦੀ ਜੇਬ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਇਸ ਨਾਲ ਕੀਮਤਾਂ ਵਿੱਚ ਮਹਿਜ਼ ਕੁਝ ਡਾਲਰਾਂ ਦਾ ਵਾਧਾ ਹੋਵੇਗਾ। ਚੀਨ ਵਿੱਚ 18 ਸਾਲ ਤੱਕ ਦੇ ਬੱਚੇ ਨੂੰ ਪਾਲਣ 'ਤੇ 5,38,000 ਯੂਆਨ (77,000 ਡਾਲਰ) ਦਾ ਖਰਚ ਆਉਂਦਾ ਹੈ। ਅਜਿਹੇ ਵਿੱਚ ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ ਦੀ ਕੀਮਤ ਇਸ ਦੇ ਮੁਕਾਬਲੇ ਬਹੁਤ ਘੱਟ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਵਧਦੀ ਆਬਾਦੀ 'ਤੇ ਲਗਾਮ ਲਗਾਉਣ ਲਈ ਚੀਨ ਨੇ ਕੁਝ ਦਹਾਕੇ ਪਹਿਲਾਂ 'ਵਨ ਚਾਈਲਡ ਪਾਲਿਸੀ' (One Child Policy) ਲਾਗੂ ਕੀਤੀ ਸੀ। ਹੁਣ ਚੀਨ ਨੂੰ ਇਸ ਦਾ ਪਛਤਾਵਾ ਹੋ ਰਿਹਾ ਹੈ। ਚੀਨ ਵਿਚ ਪ੍ਰਜਣਨ ਦਰ (fertility rate) ਤੇਜ਼ੀ ਨਾਲ ਘਟ ਰਹੀ ਹੈ। ਔਰਤਾਂ ਸਿਰਫ਼ ਇਕ ਬੱਚਾ ਪੈਦਾ ਕਰਨ 'ਤੇ ਜ਼ੋਰ ਦਿੰਦੀਆਂ ਹਨ। ਪਰ ਹੁਣ ਪ੍ਰਜਣਨ ਦਰ ਵਧਾਉਣ ਲਈ ਚੀਨ ਨੇ ਨਵੀਂ ਚਾਲ ਚੱਲੀ ਹੈ।
ਚੀਨ ਨੇ ਪ੍ਰਤੀ ਔਰਤ 2 ਬੱਚਿਆਂ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਦੇ ਲਈ ਚੀਨੀ ਸਰਕਾਰ ਨੇ ਕੰਡੋਮ 'ਤੇ ਟੈਕਸ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਗਰਭ ਨਿਰੋਧਕ ਗੋਲੀਆਂ 'ਤੇ ਵੀ ਵਾਧੂ ਟੈਕਸ ਲਗਾ ਦਿੱਤਾ ਗਿਆ ਹੈ।
ਚੀਨ ਨੇ ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ 'ਤੇ 13 ਫੀਸਦੀ ਭਾਰੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਇਹ ਨਿਯਮ 1 ਜਨਵਰੀ 2026 ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ, ਅਜਿਹਾ ਕਰਨ ਵਾਲਾ ਚੀਨ ਪਹਿਲਾ ਦੇਸ਼ ਨਹੀਂ ਹੈ। ਇਸ ਤੋਂ ਪਹਿਲਾਂ ਸਿੰਗਾਪੁਰ, ਦੱਖਣੀ ਕੋਰੀਆ ਸਮੇਤ ਕਈ ਦੇਸ਼ ਪ੍ਰਜਨਣ ਦਰ ਵਧਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਇਸ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ।
ਗੈਰ-ਸਰਕਾਰੀ ਸੰਸਥਾ 'ਦ ਕਨਵਰਸੇਸ਼ਨ' ਦੀ ਇਕ ਰਿਪੋਰਟ ਅਨੁਸਾਰ, "ਚੀਨ ਵਿਚ ਕੰਡੋਮ ਦੇ ਇੱਕ ਪੈਕੇਟ ਦੀ ਕੀਮਤ 50 ਯੂਆਨ (ਲਗਪਗ 7 ਡਾਲਰ) ਹੈ। ਉੱਥੇ ਹੀ, ਮਹੀਨੇ ਭਰ ਦੀਆਂ ਗਰਭ ਨਿਰੋਧਕ ਗੋਲੀਆਂ ਦੀ ਕੀਮਤ 130 ਯੂਆਨ (19 ਡਾਲਰ) ਹੈ।"
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 13 ਫੀਸਦੀ ਟੈਕਸ ਵਧਾਉਣ ਤੋਂ ਬਾਅਦ ਵੀ ਇਸ ਦਾ ਚੀਨੀ ਨਾਗਰਿਕਾਂ ਦੀ ਜੇਬ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਇਸ ਨਾਲ ਕੀਮਤਾਂ 'ਚ ਮਹਿਜ਼ ਕੁਝ ਡਾਲਰਾਂ ਦਾ ਵਾਧਾ ਹੋਵੇਗਾ। ਚੀਨ ਵਿੱਚ 18 ਸਾਲ ਤਕ ਦੇ ਬੱਚੇ ਨੂੰ ਪਾਲਣ 'ਤੇ 5,38,000 ਯੂਆਨ (77,000 ਡਾਲਰ) ਦਾ ਖਰਚ ਆਉਂਦਾ ਹੈ। ਅਜਿਹੇ ਵਿੱਚ ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ ਦੀ ਕੀਮਤ ਇਸ ਦੇ ਮੁਕਾਬਲੇ ਬਹੁਤ ਘੱਟ ਹੈ।
ਚੀਨ ਦਾ ਟੀਚਾ ਦੇਸ਼ ਦੀ ਪ੍ਰਜਨਣ ਦਰ ਨੂੰ 2.1 ਦੇ ਪੱਧਰ 'ਤੇ ਪਹੁੰਚਾਉਣਾ ਹੈ। ਚੀਨ ਨੇ ਰਾਸ਼ਟਰੀ ਬਾਲ ਸੰਭਾਲ ਪ੍ਰੋਗਰਾਮ (National Childcare Program) ਲਈ 90 ਅਰਬ ਯੂਆਨ (ਲਗਪਗ 12.7 ਅਰਬ ਡਾਲਰ) ਦਾ ਬਜਟ ਨਿਰਧਾਰਿਤ ਕੀਤਾ ਹੈ। ਇਸ ਪ੍ਰੋਗਰਾਮ ਤਹਿਤ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਗਪਗ 3600 ਯੂਆਨ (500 ਡਾਲਰ) ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।