ਜਪਾਨ ਦੇ ਮਿਸ਼ੀਮਾ 'ਚ ਖ਼ੂਨੀ ਤਾਂਡਵ ! ਸਿਰਫਿਰੇ ਨੇ ਪਹਿਲਾਂ ਅੱਖਾਂ 'ਚ ਸਪਰੇਅ ਕੀਤੀ ਤੇ ਫਿਰ ਚਾਕੂ ਨਾਲ ਕੀਤੇ ਕਈ ਵਾਰ; 14 ਲੋਕ ਜ਼ਖ਼ਮੀ
ਕਿਓਟੋ ਨਿਊਜ਼ ਏਜੰਸੀ ਅਨੁਸਾਰ, ਟੋਕੀਓ ਦੇ ਪੱਛਮ ਵਿੱਚ ਸਥਿਤ ਮਿਸ਼ੀਮਾ ਵਿੱਚ ਇੱਕ ਰਬੜ ਫੈਕਟਰੀ ਵਿੱਚ ਇੱਕ ਵਿਅਕਤੀ ਨੇ ਚਾਕੂ ਨਾਲ ਲੋਕਾਂ 'ਤੇ ਹਮਲਾ ਕੀਤਾ। ਰਿਪੋਰਟਾਂ ਅਨੁਸਾਰ, ਹਮਲਾਵਰ ਨੂੰ ਫੈਕਟਰੀ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ ਸੀ ਅਤੇ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ।
Publish Date: Fri, 26 Dec 2025 04:00 PM (IST)
Updated Date: Fri, 26 Dec 2025 04:08 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਜਾਪਾਨ ਦੇ ਮਿਸ਼ੀਮਾ 'ਚ ਇਕ ਫੈਕਟਰੀ 'ਚ ਚਾਕੂ ਨਾਲ ਹੋਏ ਹਮਲੇ ਤੋਂ ਬਾਅਦ 14 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸਥਾਨਕ ਮੀਡੀਆ ਅਨੁਸਾਰ, ਮੱਧ ਜਪਾਨ ਦੀ ਇਕ ਫੈਕਟਰੀ 'ਚ ਚਾਕੂ ਨਾਲ ਕੀਤੇ ਗਏ ਇਸ ਹਮਲੇ ਦੌਰਾਨ ਚੌਦਾਂ ਲੋਕ ਜ਼ਖ਼ਮੀ ਹੋ ਗਏ। ਹਮਲੇ ਵੇਲੇ ਇਕ ਅਣਪਛਾਤਾ ਤਰਲ (ਲਿਕਵਿਡ) ਵੀ ਸਪਰੇਅ ਕੀਤਾ ਗਿਆ ਸੀ। ਫਾਇਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਠ ਲੋਕਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸ਼ਿਜ਼ੂਓਕਾ ਖੇਤਰ ਦੇ ਮਿਸ਼ੀਮਾ ਸ਼ਹਿਰ 'ਚ ਫਾਇਰ ਵਿਭਾਗ ਦੇ ਇਕ ਅਧਿਕਾਰੀ ਟੋਮੋਹਾਰੂ ਸੁਗੀਯਾਮਾ ਨੇ ਏ.ਐੱਫ.ਪੀ. (AFP) ਨੂੰ ਦੱਸਿਆ, "ਚੌਦਾਂ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਰਾਹੀਂ ਲਿਜਾਇਆ ਜਾ ਰਿਹਾ ਹੈ।"