ਸਥਾਨਕ ਪੁਲਿਸ ਅਨੁਸਾਰ ਬੱਸ ਅੱਡੇ 'ਤੇ ਜਿੱਥੇ ਹਰਸਿਮਰਤ ਬੱਸ ਦਾ ਇੰਤਜ਼ਾਰ ਕਰ ਰਹੀ ਸੀ, ਉੱਥੇ ਹੀ ਦੋ ਗੁੱਟਾਂ ਵਿਚਾਲੇ ਅਚਾਨਕ ਗੋਲ਼ੀਬਾਰੀ ਸ਼ੁਰੂ ਹੋ ਗਈ। ਦੋ ਗੱਡੀਆਂ ਇੱਕ ਦੂਜੇ 'ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਗਲਤੀ ਨਾਲ ਗੋਲ਼ੀ ਹਰਸਿਮਰਤ ਨੂੰ ਲੱਗ ਗਈ।
ਬਲਜਿੰਦਰ ਸੇਖਾ, ਟੋਰਾਂਟੋ : ਤਰਨਤਾਰਨ ਦੇ ਪਿੰਡ ਢੁੱਡਾ ਦੀ ਰਹਿਣ ਵਾਲੀ ਹਰਸਿਮਰਤ ਕੌਰ ਦੀ ਕੈਨੇਡਾ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਨੂੰ ਅੱਜ ਇਸ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਸੋਗ ਦਾ ਮਾਹੌਲ ਬਣ ਗਿਆ। ਹਰਸਿਮਰਤ ਕੌਰ ਦੋ ਸਾਲ ਪਹਿਲਾਂ ਪੜ੍ਹਾਈ ਦੇ ਆਧਾਰ 'ਤੇ ਕੈਨੇਡਾ ਗਈ ਸੀ।
ਕਤਲ ਦਾ ਕੀ ਕਾਰਨ ਹੈ?
ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਹਰਸਿਮਰਤ ਰੰਧਾਵਾ ਦੇ ਕਤਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੈਮਿਲਟਨ, ਓਨਟਾਰੀਓ ਵਿੱਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਤੋਂ ਅਸੀਂ ਬਹੁਤ ਦੁਖੀ ਹਾਂ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਹਰਸਿਮਰਤ ਬੇਕਸੂਰ ਸੀ ਅਤੇ ਉਹ ਗੈਂਗ ਵਾਰ ਦਾ ਸ਼ਿਕਾਰ ਹੋ ਗਈ ਸੀ।
ਇਸ ਤਰ੍ਹਾਂ ਲੱਗੀ ਗੋਲ਼ੀ
ਸਥਾਨਕ ਪੁਲਿਸ ਅਨੁਸਾਰ ਬੱਸ ਅੱਡੇ 'ਤੇ ਜਿੱਥੇ ਹਰਸਿਮਰਤ ਬੱਸ ਦਾ ਇੰਤਜ਼ਾਰ ਕਰ ਰਹੀ ਸੀ, ਉੱਥੇ ਹੀ ਦੋ ਗੁੱਟਾਂ ਵਿਚਾਲੇ ਅਚਾਨਕ ਗੋਲ਼ੀਬਾਰੀ ਸ਼ੁਰੂ ਹੋ ਗਈ। ਦੋ ਗੱਡੀਆਂ ਇੱਕ ਦੂਜੇ 'ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਗਲਤੀ ਨਾਲ ਗੋਲ਼ੀ ਹਰਸਿਮਰਤ ਨੂੰ ਲੱਗ ਗਈ।
ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿੱਤੀ
ਹਰਸਿਮਰਤ ਰੰਧਾਵਾ ਅਣਜਾਣੇ ਵਿਚ ਇਸ ਘਟਨਾ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਜਾਰੀ ਹੈ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਕਿ ਉਹ ਹਰਸਿਮਰਤ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਔਖੀ ਘੜੀ ਵਿੱਚ ਅਸੀਂ ਉਸਦੇ ਪਰਿਵਾਰ ਦੇ ਨਾਲ ਹਾਂ।
ਘਟਨਾ ਕਦੋਂ ਵਾਪਰੀ?
We are deeply saddened by the tragic death of Indian student Harsimrat Randhawa in Hamilton, Ontario. As per local police, she was an innocent victim, fatally struck by a stray bullet during a shooting incident involving two vehicles. A homicide investigation is currently…
— IndiainToronto (@IndiainToronto) April 18, 2025
ਘਟਨਾ ਦੀ ਜਾਣਕਾਰੀ ਦਿੰਦਿਆਂ ਹੈਮਿਲਟਨ ਪੁਲਿਸ ਨੇ ਦੱਸਿਆ ਕਿ ਸਾਨੂੰ ਸ਼ਾਮ ਸਾਢੇ ਸੱਤ ਵਜੇ ਇਸ ਕਤਲ ਦੀ ਸੂਚਨਾ ਮਿਲੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਹਰਸਿਮਰਤ ਰੰਧਾਵਾ ਬੇਹੋਸ਼ ਪਈ ਸੀ ਅਤੇ ਸੀਨੇ 'ਚ ਗੋਲੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਕੀ ਕਹਿਣਾ ਹੈ ਪਰਿਵਾਰ ਦਾ
VIDEO | Tarn Taran, Punjab: Family members of Harsimrat Randhawa, 21-year-old Indian student who was killed in Canada after she was struck by a stray bullet, demand justice. They have also urged the government to ensure the return of her mortal remains.
Randhawa - a student at… pic.twitter.com/tuwzhxMQOk
— Press Trust of India (@PTI_News) April 19, 2025
ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਹੈ, ਹੁਣ ਪਰਿਵਾਰ ਧੀ ਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਜੋ ਰਸਮਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਇਸ ਘਟਨਾ 'ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਲਾਸ਼ ਨੂੰ ਵਾਪਸ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਫ਼ੋਨ 'ਤੇ ਗੱਲ ਕੀਤੀ |