ਬਲਬੀਰ ਪਰਵਾਨਾ ਨੂੰ ਮਿਲਿਆ 25 ਹਜ਼ਾਰ ਡਾਲਰ ਦਾ ਢਾਹਾਂ ਸਾਹਿਤ ਪੁਰਸਕਾਰ , ਪਾਕਿਸਤਾਨ ਦੇ ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਨੂੰ ਮਿਲਿਆ ਦੂਸਰਾ ਇਨਾਮ
ਉਨ੍ਹਾਂ ਦੇ ਨਾਲ ਪਾਕਿਸਤਾਨੀ ਲੇਖਕ ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ (ਜਲੰਧਰ) ਨੂੰ ਦੋ ਫਾਈਨਲਿਸਟਾਂ ਵਜੋਂ 10-10 ਹਜ਼ਾਰ ਡਾਲਰ ਦੇ ਇਨਾਮ ਨਾਲ ਸਨਮਾਨਤ ਕੀਤਾ ਗਿਆ।
Publish Date: Sat, 15 Nov 2025 09:15 AM (IST)
Updated Date: Sat, 15 Nov 2025 09:18 AM (IST)
ਵੈਨਕੂਵਰ : ਪੰਜਾਬੀ ਸਾਹਿਤ ਦਾ ਸਭ ਤੋਂ ਵਧ ਇਨਾਮੀ ਰਾਸ਼ੀ ਵਾਲਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ 2025 ਪੰਜਾਬੀ ਦੇ ਪ੍ਰਸਿਧ ਲੇਖਕ ਬਲਬੀਰ ਪਰਵਾਨਾ ਨੂੰ ਦਿੱਤਾ ਗਿਆ ਹੈ। ਇੱਥੇ ਢਾਹਾਂ ਪੁਰਸਕਾਰ ਦੇ 12ਵੇਂ ਸਮਾਗਮ ਦੌਰਾਨ ਲੇਖਕ ਬਲਬੀਰ ਪਰਵਾਨਾ ਨੂੰ ਉਨ੍ਹਾਂ ਦੇ ਨਾਵਲ ਰੌਲਿਆਂ ਵੇਲੇ ਲਈ 25,000 ਕੈਨੇਡੀਅਨ ਡਾਲਰ ਦਾ ਪਹਿਲਾ ਇਨਾਮ ਭੇਟ ਕੀਤਾ ਗਿਆ। ਉਨ੍ਹਾਂ ਦੇ ਨਾਲ ਪਾਕਿਸਤਾਨੀ ਲੇਖਕ ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ (ਜਲੰਧਰ) ਨੂੰ ਦੋ ਫਾਈਨਲਿਸਟਾਂ ਵਜੋਂ 10-10 ਹਜ਼ਾਰ ਡਾਲਰ ਦੇ ਇਨਾਮ ਨਾਲ ਸਨਮਾਨਤ ਕੀਤਾ ਗਿਆ। ਬਸ਼ੀਰ ਨੂੰ ਉਨ੍ਹਾਂ ਦੇ ਨਾਵਲ ਲਈ ਤੇ ਰਸੂਲਪੁਰੀ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ, ‘ਡਿਲੀਵਰੀ ਮੈਨ’ ਲਈ ਮਾਨਤਾ ਦਿੱਤੀ ਗਈ। ਇਸ ਮੌਕੇ ਲੇਖਕ ਬਲਬੀਰ ਪਰਵਾਨਾ ਨੇ ਕਿਹਾ ‘ਇਸ ਪੁਰਸਕਾਰ ਨੇ ਮੇਰੇ ਨਾਵਲ ਨੂੰ ਪਾਠਕਾਂ ਦੀ ਇਕ ਨਵੀਂ ਦੁਨੀਆਂ ਦਿੱਤੀ ਹੈ। ਜਦੋਂ ਮੈਂ ਆਪਣੇ ਨਾਮ ਦਾ ਐਲਾਨ ਸੁਣਿਆ, ਤਾਂ ਮੈਂ ਖੁਸ਼ੀ ਤੇ ਉਤਸ਼ਾਹ ਨਾਲ ਭਰ ਗਿਆ। ਇਸਨੇ ਮੈਨੂੰ ਲਗਾਤਾਰ ਲਿਖਦੇ ਰਹਿਣ ਲਈ ਉਤਸ਼ਾਹਤ ਕੀਤਾ ਹੈ।’