ਕੈਨੇਡਾ ’ਚ ਜਸਵੀਰ ਢੇਸੀ ਦੇ ਘਰ ’ਤੇ ਫਾਇਰਿੰਗ, ਇਸ ਗੈਂਗਸਟਰ ਨੇ ਸੋਸ਼ਲ ਮੀਡੀਆ ’ਚ ਪੋਸਟ ਪਾ ਕੇ ਲਈ ਜ਼ਿੰਮੇਵਾਰੀ
ਗੈਂਗ ਦੇ ਕੈਨੇਡਾ ’ਚ ਮੁਖੀ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਚ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਵੱਲੋਂ ਜਾਰੀ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇਕ ਸ਼ੂਟਰ ਜਸਬੀਰ ਢੇਸੀ ਦੇ 5, ਲੋਬਰ ਸਰਕਲ ਬ੍ਰੈਂਪਟਨ ਸਥਿਤ ਘਰ ’ਤੇ ਦੋ ਪਾਸਿਓਂ ਕਈ ਗੋਲ਼ੀਆਂ ਚਲਾ ਰਿਹਾ ਹੈ।
Publish Date: Wed, 14 Jan 2026 09:20 AM (IST)
Updated Date: Wed, 14 Jan 2026 09:24 AM (IST)
ਨਵੀਂ ਦਿੱਲੀ (ਏਜੰਸੀ) : ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਲੋਕਾਂ ਨੇ ਬ੍ਰੈਂਪਟਨ, ਕੈਨੇਡਾ ’ਚ ਇਕ ਪ੍ਰਮੁੱਖ ਬਿਜ਼ਨਸਮੈਨ ਜਸਵੀਰ ਢੇਸੀ ਦੇ ਘਰ ਫਾਇਰਿੰਗ ਕੀਤੀ ਹੈ। ਗੈਂਗ ਦੇ ਕੈਨੇਡਾ ’ਚ ਮੁਖੀ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਚ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਵੱਲੋਂ ਜਾਰੀ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇਕ ਸ਼ੂਟਰ ਜਸਬੀਰ ਢੇਸੀ ਦੇ 5, ਲੋਬਰ ਸਰਕਲ ਬ੍ਰੈਂਪਟਨ ਸਥਿਤ ਘਰ ’ਤੇ ਦੋ ਪਾਸਿਓਂ ਕਈ ਗੋਲ਼ੀਆਂ ਚਲਾ ਰਿਹਾ ਹੈ। ਢਿੱਲੋਂ ਨੇ ਆਪਣੀ ਪੋਸਟ ’ਚ ਕਿਹਾ ਹੈ, 'ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੋਲਡੀ ਢਿੱਲੋਂ ਜਸਵੀਰ ਢੇਸੀ ਦੇ ਘਰ ’ਤੇ ਕੀਤੀ ਗਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਾ ਹਾਂ। ਉਹ ਸਾਡੇ ਦੁਸ਼ਮਣਾਂ ਦੀ ਹਮਾਇਤ ਕਰ ਰਿਹਾ ਹੈ। ਜਿਹੜਾ ਕੋਈ ਸਾਡਾ ਵਿਰੋਧ ਕਰੇਗਾ, ਉਸਦਾ ਵੀ ਇਹੀ ਹਸ਼ਰ ਹੋਵੇਗਾ।’ ਕੈਨੇਡਾ ’ਚ ਇਸ ਤੋਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫ਼ੇ ’ਤੇ ਫਾਇਰਿੰਗ ’ਤੇ ਵੀ ਹਮਲਾ ਹੋ ਚੁੱਕਾ ਹੈ।