ਮੈਲਬਰਨ, ਖੁਸ਼ਪ੍ਰੀਤ ਸਿੰਘ ਸੁਨਾਮ-ਃ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਖੇ ਖੱਖ ਪ੍ਰੋਡਕਸ਼ਨਜ਼ ਵਲੋ 22 ਅਕਤੂਬਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।ਇਹ ਕਬੱਡੀ ਕੱਪ ਐਪਿੰਗ ਏਪਿੰਗ ਇਲਾਕੇ ਵਿੱਚ ਕਰਵਾਇਆ ਜਾਵੇਗਾ।ਇਸ ਕਬੱਡੀ ਕੱਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਲਵ ਖੱਖ ਅਤੇ ਉਹਨਾਂ ਦੀ ਟੀਮ ਨੇ ਬੀਤੇ ਦਿਨੀ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਬੰਧਕਾਂ ਵਲੋ ਕੱਬਡੀ ਕੱਪ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਅਤੇ ਇਸ ਮੌਕੇ ਕੱਬਡੀ ਕੱਪ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਉਨਾਂ ਕਿਹਾ ਕਿ ਇਸ ਕਬੱਡੀ ਕੱਪ ਵਿੱਚ ਜਿੱਥੇ ਵੱਖ ਵੱਖ ਦੇਸ਼ਾਂ ਦਿਆਂ ਟੀਮਾਂ ਸ਼ਾਮਲ ਹੋਣਗੀਆਂ ਉੱਥੇ ਹੀ ਕਬੱਡੀ ਜਗਤ ਦੇ ਕਈ ਨਾਮਵਰ ਖਿਡਾਰੀ ਵੀ ਇਸ ਕੱਪ ਦਾ ਹਿੱਸਾ ਬਨਣਗੇ।ਇਸ ਮੌਕੇ ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ਤੇ ਨਵੇਂ ਸਪੋਰਟਸ ਕਲੱਬ ਦੀ ਘੋਸ਼ਣਾ ਕੀਤੀ ਗਈ।

ਇਸ ਮੌਕੇ ਤੇ ਜੇਤੂ ਟੀਮਾਂ ਤੇ ਖਿਡਾਰੀਆਂ ਵਾਸਤੇ ਵੀ ਇਨਾਮ ਰਾਸ਼ੀ ਬਾਰੇ ਦਸਦਿਆਂ ਕਿਹਾ ਕਿ ਜੇਤੂ ਟੀਮ ਨੂੰ 21000 ਡਾਲਰ , ਦੂੱਜੇ, ਤੀਜੇ ਅਤੇ ਚੋਥੇ ਨੰਬਰ ਤੇ ਰਹਿਣ ਵਾਲਿਆਂ ਟੀਮਾਂ ਨੂੰ ਕ੍ਰਮਵਾਰ 11000, 7100 ਅਤੇ 6100 ਡਾਲਰਾਂ ਦੇ ਇਨਾਮ ਰੱਖੇ ਗਏ ਹਣ | ਇਸ ਕੱਪ ਦੌਰਾਨ ਦਰਸ਼ਕਾਂ ਦੇ ਪਰਿਵਾਰਾਂ ਸਮੇਤ ਪਹੁੰਚਣ ਤੇ ਲੱਕੀ ਡਰਾਅ ਰਾਹੀਂ ਇਨਾਮ ਜਿੱਤਣ ਦਾ ਮੌਕਾ ਦਿੱਤਾ ਜਾਵੇਗਾ, ਜਿਸ ਵਿੱਚ ਰੇਂਜ ਰੋਵਰ ਸਪੋਰਟਸ ਕਾਰ ਵੀ ਸ਼ਾਮਿਲ ਹੈ। ਪਰਬੰਧਕਾਂ ਅਨੁਸਾਰ ਇਸ ਕਬੱਡੀ ਕੱਪ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਖੇਡ ਸਮਾਗਮ ਨਸ਼ੇ ਪੱਤੇ ਤੋਂ ਵੀ ਮੁਕਤ ਹੋਵੇਗਾ ਤਾਂ ਜੋ ਪਰਿਵਾਰਾਂ ਸਮੇਤ ਪਹੁੰਚੇ ਦਰਸ਼ਕ ਖੇਡਾਂ ਦਾ ਪੂਰਾ ਆਨੰਦ ਲੈ ਸਕਣ। ਕਬੱਡੀ ਦੇ ਮੌਕੇ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਕਰਣਗੇ ਉੱਥੇ ਹੀ ਇਸ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ, ਬੱਚਿਆਂ ਦਾ ਭੰਗੜਾ, ਗਿੱਧਾ ਤੇ ਹੋਰ ਵੰਣਗੀਆਂ ਵੀ ਸ਼ਾਮਲ ਹੋਣਗੀਆਂ ਤੇ ਪ੍ਰਬੰਧਕਾਂ ਵਲੋ ਕਬੱਡੀ ਪ੍ਰੇਮੀਆਂ ਨੂੰ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ।

Posted By: Neha Diwan