ਆਸਟ੍ਰੇਲੀਆ ਦੇ PM ਐਂਥਨੀ ਅਲਬਨੀਜ਼ ਨੇ ਜੋਡੀ ਹੈਡਨ ਨਾਲ ਕੀਤਾ ਵਿਆਹ, ਚੋਣਵੇਂ ਮਹਿਮਾਨਾਂ ਦੀ ਹਾਜ਼ਰੀ 'ਚ ਰਸਮਾਂ ਕੀਤੀਆਂ ਪੂਰੀਆਂ
62 ਸਾਲਾ ਐਂਥਨੀ ਅਲਬਨੀਜ਼ ਅਤੇ 46 ਸਾਲਾ ਜੋਡੀ ਹੈਡਨ ਦੀ ਮੁਲਾਕਾਤ ਅਕਤੂਬਰ 2019 ਵਿੱਚ ਮੈਲਬੌਰਨ ਦੇ ਇੱਕ ਬਿਜ਼ਨੈੱਸ ਡਿਨਰ ਦੌਰਾਨ ਹੋਈ ਸੀ, ਜਿੱਥੇ ਅਲਬਨੀਜ਼ ਮਹਿਮਾਨ ਸਪੀਕਰ ਸਨ। ਇਸ ਤੋਂ ਕੁਝ ਹੀ ਸਮੇਂ ਪਹਿਲਾਂ, ਅਲਬਨੀਜ਼ ਆਪਣੀ ਪਹਿਲੀ ਪਤਨੀ ਕਾਰਮੇਲ ਟੇਬਟ ਨਾਲ 19 ਸਾਲਾਂ ਬਾਅਦ 2019 ਦੇ ਸ਼ੁਰੂ ਵਿੱਚ ਵੱਖਰੇ ਹੋਏ ਸਨ।
Publish Date: Sat, 29 Nov 2025 02:55 PM (IST)
Updated Date: Sat, 29 Nov 2025 03:00 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ/ਕੈਨਬਰਾ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੀ ਸਾਥੀ ਜੋਡੀ ਹੈਡਨ ਨਾਲ ਕੈਨਬਰਾ ਸਥਿਤ ਆਪਣੇ ਸਰਕਾਰੀ ਨਿਵਾਸ The Lodge ਵਿੱਚ ਇੱਕ ਨਿੱਜੀ ਤੇ ਸਾਦੇ ਸਮਾਗਮ ਦੌਰਾਨ ਵਿਆਹ ਕਰ ਲਿਆ। ਚੋਣਵੇਂ ਮਹਿਮਾਨਾਂ ਦੀ ਹਾਜ਼ਰੀ ਵਿੱਚ ਰੱਖਿਆ ਗਿਆ ਇਹ ਸਮਾਗਮ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਅਲਬਨੀਜ਼ ਅਹੁਦੇ ‘ਤੇ ਰਹਿੰਦੇ ਹੋਏ ਵਿਆਹ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ।
62 ਸਾਲਾ ਐਂਥਨੀ ਅਲਬਨੀਜ਼ ਅਤੇ 46 ਸਾਲਾ ਜੋਡੀ ਹੈਡਨ ਦੀ ਮੁਲਾਕਾਤ ਅਕਤੂਬਰ 2019 ਵਿੱਚ ਮੈਲਬੌਰਨ ਦੇ ਇੱਕ ਬਿਜ਼ਨੈੱਸ ਡਿਨਰ ਦੌਰਾਨ ਹੋਈ ਸੀ, ਜਿੱਥੇ ਅਲਬਨੀਜ਼ ਮਹਿਮਾਨ ਸਪੀਕਰ ਸਨ। ਇਸ ਤੋਂ ਕੁਝ ਹੀ ਸਮੇਂ ਪਹਿਲਾਂ, ਅਲਬਨੀਜ਼ ਆਪਣੀ ਪਹਿਲੀ ਪਤਨੀ ਕਾਰਮੇਲ ਟੇਬਟ ਨਾਲ 19 ਸਾਲਾਂ ਬਾਅਦ 2019 ਦੇ ਸ਼ੁਰੂ ਵਿੱਚ ਵੱਖਰੇ ਹੋਏ ਸਨ। ਹੈਡਨ ਨਾਲ ਮੁਲਾਕਾਤ ਤੋਂ ਬਾਅਦ ਦੋਵਾਂ ਦੀ ਦੋਸਤੀ ਤੇ ਨੇੜਤਾ ਵਧਦੀ ਗਈ ਅਤੇ 2024 ਦੇ ਵੈਲੇਨਟਾਈਨਜ਼ ਡੇ ‘ਤੇ ਜੋੜੇ ਨੇ ਮੰਗਣੀ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਿਕ ਰੂਪ ਦਿੱਤਾ ਅਤੇ ਅੱਜ ਦੋਵੇਂ ਵਿਆਹ ਬੰਧਨ ਵਿੱਚ ਬੱਝ ਗਏ।