ਜੇਐੱਨਐੱਨ, ਨਵੀਂ ਦਿੱਲੀ : ਪੂਰਵਜਾਂ ਨੂੰ ਫੁੱਲ ਭੇਟ ਕਰਨ, ਉਨ੍ਹਾਂ ਨੂੰ ਤ੍ਰਿਪਤ ਕਰਨ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸਭ ਤੋਂ ਬਿਹਤਰ ਸਮਾਂ ਸਰਾਧ ਤੇ ਪਿੱਤਰ ਪੱਖ ਹੁੰਦਾ ਹੈ। ਇਸ ਦੌਰਾਨ ਪਿੱਤਰ ਬ੍ਰਹਿਮੰਡ 'ਚ ਵਿਚਰਦੇ ਹਨ ਤੇ ਉਨ੍ਹਾਂ ਦੇ ਵੰਸ਼ਜ ਉਨ੍ਹਾਂ ਨੂੰ ਤ੍ਰਿਪਤ ਕਰਨ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਉਣ ਲਈ ਸ਼ਾਸਤਰਾਂ ਅਨੁਸਾਰ ਉਪਾਅ ਕਰਦੇ ਹਨ। ਪਿੱਤਰ ਖ਼ੁਸ਼ ਹੋ ਕੇ ਉਨ੍ਹਾਂ ਨੂੰ ਸੁੱਖ-ਖੁਸ਼ਹਾਲੀ ਦਾ ਆਸ਼ੀਰਵਾਦ ਦਿੰਦੇ ਹਨ। ਇਸ ਸਾਲ ਪਿੱਤਰ ਪੱਖ 14 ਸਤੰਬਰ ਤੋਂ ਸ਼ੁਰੂ ਹੋਇਆ ਹੈ। ਇਸ ਤਰ੍ਹਾਂ ਸਰਾਧ 14 ਸਤੰਬਰ ਤੋਂ ਸ਼ੁਰੂ ਹੋ ਕੇ 29 ਅਕਤੂਬਰ ਤਕ ਰਹਿਣਗੇ।

ਪਿੱਤਰ ਪੱਖ ਦੌਰਾਨ ਪੂਰਵਜਾਂ ਯਾਨੀ ਪਿਤਾ, ਦਾਦਾ, ਪਰਿਵਾਰ ਦੇ ਹੋਰ ਲੋਕਾਂ ਦਾ ਸਰਾਧ ਕੀਤਾ ਜਾਂਦਾ ਹੈ। ਜਿਸ ਤਰੀਕ ਨੂੰ ਉਨ੍ਹਾਂ ਦੀ ਮੌਤ ਹੁੰਦੀ ਹੈ, ਸਰਾਧ ਲਈ ਉਸੇ ਤਰੀਕ ਨੂੰ ਚੁਣਿਆ ਜਾਂਦਾ ਹੈ। ਇਸ ਸਾਲ ਕੁਝ ਸਰਾਧਾਂ ਦਾ ਸਮਾਂ ਦੋ ਦਿਨ ਤਕ ਹੋਣ ਕਾਰਨ ਸ਼ਸ਼ੋਪੰਜ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।

ਅੱਸੂ ਕ੍ਰਿਸ਼ਨ ਦੂਜ 15 ਤੇ 16 ਸਤੰਬਰ ਨੂੰ ਹੈ। ਇਸ ਲਈ ਇਨ੍ਹਾਂ ਦੋਵਾਂ ਦਿਨਾਂ 'ਚ ਸਰਾਧ ਕਰਨ ਲਈ ਸ਼ਸ਼ੋਪੰਜ ਦੀ ਸਥਿਤੀ ਰਹੇਗੀ ਪਰ ਸਰਾਧ ਕਰਮ-ਕਾਂਡ ਅਨੁਸਾਰ ਦੁਪਹਿਰ ਵੇਲੇ ਜਿਹੜੀ ਤਰੀਕ ਜ਼ਿਆਦਾ ਸਮੇਂ ਤਕ ਫੈਲੀ ਹੋਵੇ ਉਸੇ ਤਰੀਕ ਦਾ ਸਰਾਧ ਕਰਨ ਦੀ ਵਿਵਸਥਾ ਹੈ। ਇਸ ਤਰ੍ਹਾਂ 15 ਤਰੀਕ ਨੂੰ ਦੂਜ ਦਾ ਸਰਾਧ ਕਰਨਾ ਚਾਹੀਦੈ। ਏਕਮ ਅਤੇ ਦੂਜ ਦਾ ਸਰਾਧ ਇੱਕੋ ਦਿਨ ਹੋਵੇਗਾ।

ਪਿੱਤਰ ਪੱਖ 2019 ਦੀਆਂ ਤਰੀਕਾਂ

13 ਸਤੰਬਰ ਸ਼ੁੱਕਰਵਾਰ ਪੂਰਨਿਮਾ ਸਰਾਧ

14 ਸਤੰਬਰ ਸ਼ਨਿਚਰਵਾਰ ਪ੍ਰਤੀਪਦਾ ਸਰਾਧ

15 ਸਤੰਬਰ ਐਤਵਾਰ ਦੂਜਾ ਸਰਾਧ

17 ਸਤੰਬਰ ਮੰਗਲਵਾਰ ਤੀਜਾ ਸਰਾਧ

18 ਸਤੰਬਰ ਬੁੱਧਵਾਰ ਚੌਥਾ ਸਰਾਧ

19 ਸਤੰਬਰ ਵੀਰਵਾਰ ਪੰਜਵਾ ਸਰਾਧ

20 ਸਤੰਬਰ ਸ਼ੁੱਕਰਵਾਰ ਛੇਵਾਂ ਸਰਾਧ

21 ਸਤੰਬਰ ਸ਼ਨਿਚਰਵਾਰ ਸੱਤਵਾਂ ਸਰਾਧ

22 ਸਤੰਬਰ ਐਤਵਾਰ ਅੱਠਵਾਂ ਸਰਾਧ

23 ਸਤੰਬਰ ਸੋਮਵਾਰ ਨੌਵਾਂ ਸਰਾਧ

24 ਸਤੰਬਰ ਮੰਗਲਵਾਰ ਦਸਵਾਂ ਸਰਾਧ

25 ਸਤੰਬਰ ਬੁੱਧਵਾਰ ਗਿਆਰਵਾਂ ਤੇ ਬਾਰ੍ਹਵਾਂ ਸਰਾਧ

26 ਸਤੰਬਰ ਵੀਰਵਾਰ ਤੇਰ੍ਹਵਾਂ ਸਰਾਧ

27 ਸਤੰਬਰ ਸ਼ੁੱਕਰਵਾਰ ਚੌਦਵਾਂ ਸਰਾਧ

28 ਸਤੰਬਰ ਸ਼ਨਿਚਰਵਾਰ ਮੱਸਿਆ ਤੇ ਸਾਰੇ ਪਿੱਤਰਾਂ ਦਾ ਸਰਾਧ

29 ਅਕਤੂਬਰ ਐਤਵਾਰ ਨਾਨਾ/ਨਾਨੀ ਸਰਾਧ

Posted By: Seema Anand