ਜੇਐੱਨਐੱਨ, ਨਵੀਂ ਦਿੱਲੀ : ਸਰਾਧਾਂ 'ਚ ਦਾਨ ਦੀ ਮਹਿਮਾ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਦਿਨਾਂ 'ਚ ਕੀ ਦਾਨ ਕਰਨਾ ਚਾਹੀਦੈ ਤੇ ਕਿਉਂ? ਇਸ ਬਾਰੇ ਸਾਡੇ ਪੌਰਾਣਿਕ ਗ੍ਰੰਥਾਂ 'ਚ ਵਿਸਤਾਰ ਨਾਲ ਜ਼ਿਕਰ ਮਿਲਦਾ ਹੈ। ਉਂਝ, ਇਨ੍ਹਾਂ ਦਿਨਾਂ 'ਚ ਅਨਾਜ ਦਾ ਦਾਨ ਕਰਨਾ ਸ਼ੁੱਭ ਮੰਨਿਆ ਗਿਆ ਹੈ।

ਅਨਾਜ 'ਚ ਕਣਕ, ਚਾਵਲ ਦਾ ਦਾਨ ਗ਼ਰੀਬਾਂ ਤੇ ਬ੍ਰਾਹਮਣਾਂ ਨੂੰ ਕੀਤਾ ਜਾਂਦਾ ਹੈ। ਇਸ ਦੇ ਪਿੱਛੇ ਮਨਸ਼ਾ ਇਹ ਰਹਿੰਦੀ ਹੈ ਕਿ ਕੋਈ ਵੀ ਵਿਅਕਤੀ ਇਨ੍ਹਾਂ ਦਿਨਾਂ 'ਚ ਭੁੱਖਾ ਨਾ ਰਹੇ।

ਨਮਕ ਦਾ ਦਾਨ ਵੀ ਕਰ ਸਕਦੇ ਹਾਂ। ਇਸ ਨਾਲ ਪਿੱਤਰ ਛੇਤੀ ਖੁਸ਼ ਹੁੰਦੇ ਹਨ। ਅੱਜਕਲ੍ਹ ਨਮਕ ਦਾ ਦਾਨ ਕਰਨਾ ਵਧੀਆ ਮੰਨਿਆ ਗਿਆ ਹੈ। ਤਿਲਾਂ ਦਾ ਦਾਨ ਵੀ ਸਰਬੋਤਮ ਮੰਨਿਆ ਗਿਆ ਹੈ। ਖ਼ਾਸ ਤੌਰ 'ਤੇ ਕਾਲੇ ਤਿਲਾਂ ਦਾ ਦਾਨ ਕਰਨ ਨਾਲ ਨਕਾਰਾਤਮਕ ਤਾਕਤਾਂ ਦਾ ਸਾਇਆ ਤੇ ਸੰਕਟਾਂ ਤੋਂ ਛੁਟਕਾਰਾ ਮਿਲਦਾ ਹੈ।

ਜੇਕਰ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਸਮੱਸਿਆ ਨਹੀਂ ਤਾਂ ਉਹ ਸੋਨੇ-ਚਾਂਦੀ ਦਾ ਵੀ ਦਾਨ ਬ੍ਰਾਹਮਣਾਂ ਤੇ ਲੋੜਵੰਦ ਲੋਕਾਂ ਨੂੰ ਕਰ ਸਕਦਾ ਹੈ। ਸੋਨੇ ਦਾ ਦਾਨ ਕਰਨ ਨਾਲ ਘਰ 'ਚ ਕਲੇਸ਼ ਨਹੀਂ ਹੁੰਦਾ ਉੱਥੇ ਹੀ ਚਾਂਦੀ ਦਾਨ ਕਰਨ ਨਾਲ ਪਿੱਤਰਾਂ ਦਾ ਆਸ਼ੀਰਵਾਦ ਮਿਲਦਾ ਹੈ।

ਇਸ ਤੋਂ ਇਲਾਵਾ ਗੁੜ, ਘਿਉ, ਜ਼ਮੀਨ ਦਾ ਦਾਨ ਵੀ ਕਰ ਸਕਦੇ ਹੋ। ਗੁੜ ਦਾ ਦਾਨ ਕਰਨ ਨਾਲ ਦਲਿੱਦਰਤਾ ਖ਼ਤਮ ਹੁੰਦੀ ਹੈ। ਘਿਉ ਦਾ ਦਾਨ ਕਰਨਾ ਸ਼ੁੱਭ ਮੰਨਿਆ ਗਿਆ ਹੈ। ਜ਼ਮੀਨ ਦਾਨ ਕਰਨ ਨਾਲ ਆਰਥਿਕ ਪੱਖੋਂ ਖੁਸ਼ਹਾਲੀ ਆਉਂਦੀ ਹੈ।

ਇਨ੍ਹਾਂ ਸਾਰਿਆਂ 'ਚ ਗਊ ਦਾਨ ਸਭ ਤੋਂ ਪੁੰਨਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਗਊ ਦਾਨ ਕਰਨ ਨਾਲ ਸੁੱਖ-ਸੰਪੰਤੀ ਮਿਲਦੀ ਹੈ।

Posted By: Seema Anand