Pitru Paksha 2019 Shradh Vidhi : ਸੰਸਾਰ 'ਚ ਤਿੰਨ ਕਰਜ਼ ਪ੍ਰਧਾਨ ਰੂਪ ਮੰਨੇ ਗਏ ਹਨ : ਦੇਵ-ਰਿਣ, ਗੁਰੂ ਰਿਣ ਤੇ ਪਿੱਤਰ-ਰਿਣ। ਇਨ੍ਹਾਂ ਵਿਚ ਪਿੱਤਰ-ਰਿਣ ਦੀ ਪ੍ਰਧਾਨਤਾ ਦੱਸੀ ਗਈ ਹੈ। ਪਿੱਤਰ-ਰਿਣ ਨੂੰ ਕੋਈ ਵੀ ਉਤਾਰ ਨਹੀਂ ਸਕਦਾ, ਇਸ ਲਈ ਪਿੱਤਰਾਂ ਪ੍ਰਤੀ ਸ਼ਰਧਾ-ਭਾਵ ਰੱਖਣਾ ਮਨੁੱਖ ਦੀ ਤਰੱਕੀ ਦਾ ਕਾਰਨ ਹੁੰਦਾ ਹੈ। ਪਿੱਤਰ ਪੱਖ 'ਚ ਤੁਸੀਂ ਅਸਾਨੀ ਨਾਲ ਸ਼ਰਾਧ ਕਰ ਸਕਦੇ ਹੋ, ਇਸ ਦੀ ਵਿਧੀ ਤੁਹਾਨੂੰ ਦੱਸ ਰਹੇ ਹਾਂ...

ਸ਼ਰਾਧ ਦਾ ਪਹਿਲਾ ਦਿਨ, 14 ਸਤੰਬਰ/First Day of Shradh 2019

ਸ਼ਾਸਤਰਾਂ ਦੀ ਆਗਿਆ ਅਨੁਸਾਰ, ਹਰ ਸਾਲ ਅੱਸੂ ਮਹੀਨੇ ਦਾ ਕ੍ਰਿਸ਼ਨ ਪੱਖ ਪਿੱਤਰ-ਪੱਖ ਦੇ ਰੂਪ 'ਚ ਸਥਾਪਤ ਹੈ। ਇਸ ਸਾਲ ਪਿੱਤਰ-ਪੱਖ ਦੇ ਪਹਿਲੇ ਦਿਨ ਦੀ ਸ਼ਰਾਧ ਤਿਥੀ-14 ਸਤੰਬਰ ਦਿਨ ਸ਼ਨਿਚਰਵਾਰ ਨੂੰ ਹੈ। ਇਸ ਕਰਮ 'ਚ ਸ਼ਰਾਧ-ਕਾਲ ਦੀ ਮੌਜੂਦਾ ਤਿਥੀ ਦਾ ਮਾਨ ਹੁੰਦਾ ਹੈ, ਉਦੈ ਤਿਥੀ ਦਾ ਨਹੀਂ।

ਇਸ ਦਾ ਕਾਰਨ ਇਹ ਹੈ ਕਿ ਸ਼ਰਾਧ-ਕਾਲ ਦੁਪਹਿਰ ਵੇਲੇ ਹੁੰਦਾ ਹੈ। 14 ਤਰੀਕ ਸ਼ਨਿਚਰਵਾਰ ਨੂੰ ਪਿੱਤਰ ਪੱਖ ਦੀ ਪ੍ਰਤੀਪਦਾ ਸਵੇਰੇ 8:41 ਵਜੇ ਲੱਗ ਜਾਵੇਗੀ, ਇਸ ਲਈ ਪਹਿਲੇ ਦਿਨ ਦਾ ਸ਼ਰਾਧ ਉਸੇ ਦਿਨ ਮੰਨਿਆ ਜਾਵੇਗਾ।

ਸ਼ਰਾਧ ਕੀ ਹੈ / What is Shradh

ਪਿੱਤਰਾਂ ਨਮਿਤ ਮੰਤਰਾਂ ਨਾਲ ਵਿਧੀਪੂਰਵਕ ਜਿਹੜੇ ਕਰਮ ਸ਼ਰਧਾ ਨਾਲ ਕੀਤੇ ਜਾਂਦੇ ਹਨ, ਉਸ ਨੂੰ ਸ਼ਰਾਧ ਕਹਿੰਦੇ ਹਨ। ਸ਼ਾਸਤਰਾਂ 'ਚ ਕਿਹਾ ਗਿਆ ਹੈ- “ श्र्द्ध्या इदम श्राद्धम।।” ਅਤੇ “श्रद्धार्थमिदम श्राद्धम।” ਇਸੇ ਕਰਮ ਨੂੰ ਪਿੱਤਰ ਹਵਨ ਵੀ ਕਹਿੰਦੇ ਹਨ, ਜਿਸ ਦਾ ਜ਼ਿਕਰ ਮਨੂ-ਸਮ੍ਰਿਤੀ ਤੋਂ ਲੈ ਕੇ ਧਰਮ ਸ਼ਾਸਤਰਾਂ ਤੇ ਸ਼ਰਾਧ ਕਲਪਲਤਾ 'ਚ ਵੀ ਪ੍ਰਾਪਤ ਹੁੰਦਾ ਹੈ।

ਸ਼ਰਾਧ ਨਾ ਕਰਨ 'ਤੇ ਹੋਣ ਵਾਲੇ ਨੁਕਸਾਨ

ਇਹ ਕਰਮ ਬੇਹੱਦ ਸਰਲ ਹੁੰਦੇ ਹੋਏ ਮਨੁੱਖ-ਜਾਤੀ ਦੇ ਉਥਾਨ 'ਚ ਸਹਾਇਕ ਹੁੰਦਾ ਹੈ। ਸ਼ਰਾਧ ਨਾ ਕਰਨ ਵਾਲਿਆਂ ਨੂੰ ਜਾਣੇ-ਅਣਜਾਣੇ ਕਈ ਸੰਕਟਾਂ 'ਚੋਂ ਗੁਜ਼ਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਸ਼ਰਾਧ ਨਾ ਕਰਨ ਵਾਲੇ ਆਪਣੇ ਸਗੇ-ਸਬੰਧੀਆਂ ਨੂੰ ਪਿੱਤਰ ਸਰਾਪ ਦੇ ਕੇ ਦੁਖੀ ਮਨੋਂ ਚਲੇ ਜਾਂਦੇ ਹਨ।

ਸ਼ਰਾਧ ਦੀ ਵਿਧੀ/ Shradh Vidhi

ਪਿੱਤਰ ਪੱਖ 'ਚ ਆਪਣੇ ਪਿੱਤਰਾਂ ਦਾ ਧਿਆਨ ਕਰ ਕੇ ਹੇਠਾਂ ਲਿਖੇ ਮੰਤਰਾਂ ਨਾਲ ਪਾਣੀ 'ਚ ਚਿੱਟੇ ਫੁੱਲ ਅਤੇ ਕਾਲੇ ਤਿਲ ਪਾ ਕੇ 15 ਦਿਨ ਰੋਜ਼ ਦੱਖਣੀ ਦਿਸ਼ਾ ਵੱਲ ਮੂੰਹ ਕਰ ਕੇ ਸ਼ਰਧਾ ਪੂਰਵਕ ਜਲ ਚੜ੍ਹਾਉਣ ਨਾਲ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ, ਇਸ ਵਿਚ ਕਿਤੇ ਕੋਈ ਸ਼ੱਕ ਨਹੀਂ ਹੈ।

ਸ਼ਰਾਧ ਮੰਤਰ / Shradh Mantra

पितृभ्य:स्वधायिभ्य:स्वधा नम:।

पितामहेभ्य:स्वधायिभ्य:स्वधा नम:।

प्रपितामहेभ्य:स्वधायिभ्य:स्वधा नम:।

पितर: पितरो त्वम तृप्तम भव पित्रिभ्यो नम:।।

ਜਲ ਚੜ੍ਹਾਉਣ ਤੋਂ ਬਾਅਦ ਅਸਮਾਨ ਵਲ ਹੱਥ ਉੱਪਰ ਕਰ ਕੇ ਪ੍ਰਣਾਮ ਕਰਦੇ ਹੋਏ ਪਿੱਤਰਾਂ ਦੀ ਸ਼ਰਧਾਪੂਰਵਕ ਸਤੂਤੀ ਕਰਨੀ ਚਾਹੀਦੀ ਹੈ।

ਪਿੱਤਰ ਸਤੂਤੀ ਮੰਤਰ/ Pitar Stuti Mantra

ॐ नमो व:पितरो रसाय नमो व:पितर:शोषाय नमो व:पितरो जीवाय नमो व:पितर:स्वधायै नमो व:पितरो घोराय नमो व:पितर:पितरो नमो नमो मम जलअंजलीमगृहाण पितरो वास आधत।।

अथवा

तृप्यन्तु पितर:सर्वे पितामाता महादय:।

त्वम प्रसन्ना भव इदम ददातु तिलोदकम।।

ਇਸ ਤਰ੍ਹਾਂ ਪਿੱਤਰ-ਪੱਖ 'ਚ ਸ਼ਰਧਾ ਪੂਰਵਕ ਮੰਤਰ-ਕਰਮ ਦੀ ਪ੍ਰਧਾਨਤਾ ਹੁੰਦੀ ਹੈ। ਇਸ ਲਈ ਦਿਲੋਂ ਪਿੱਤਰਾਂ ਨੂੰ ਯਾਦ ਕਰ ਕੇ ਮੰਤਰ ਬੋਲ ਕੇ ਜਲ ਚੜ੍ਹਾਓ। ਸਤੂਤੀ ਸਮੇਤ ਸ਼ਰਾਧ-ਕਰਮ ਦੀ ਪੂਰਨਤਾ ਸ਼ਾਸਤਰਾਂ 'ਚ ਮੰਨੀ ਜਾਂਦੀ ਹੈ।

ਸ਼ਰਾਧ ਦਾ ਲਾਭ/ Benefits of Shradh

15 ਦਿਨ ਸ਼ਰਧਾਪੂਰਵਕ ਪਿੱਤਰ-ਪੱਖ 'ਚ ਜਲ ਚੜ੍ਹਾ ਕੇ ਸਿਰਫ਼ ਸਤੂਤੀ ਕਰਨ ਨਾਲ ਪਿੱਤਰਾਂ ਦੀ ਅਸੀਮ ਕਿਰਪਾ ਪ੍ਰਾਪਤ ਹੁੰਦੀ ਹੈ। ਜਿਹੜੇ ਪਿੱਤਰਾਂ ਨੂੰ ਨਿਯਮਤ ਜਲ ਚੜ੍ਹਾਉਂਦੇ ਹਨ, ਉਨ੍ਹਾਂ ਦੇ ਵੰਸ਼ ਦਾ ਉੱਤਮ ਵਾਧਾ ਹੁੰਦਾ ਹੈ। ਹਮੇਸ਼ਾ ਤਰੱਕੀ ਅਤੇ ਸਾਰੇ ਸੁੱਖ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤੇ ਮਹੱਤਵਪੂਰਨ ਸਾਧਨ ਸ਼ਰਾਧ-ਕਰਮ ਹੀ ਹੈ। ਸ਼ਰਾਧ ਕਰਨ ਵਾਲਾ ਕਦੀ ਨਹੀਂ ਹਾਰਦਾ। ਗ੍ਰਹਿ ਚੱਕਰ ਦਾ ਸ਼ਿਕਾਰ ਨਹੀਂ ਹੁੰਦਾ ਅਤੇ ਧਨ ਤੇ ਉੱਤਮ ਸੰਸਕਾਰਾਂ ਵਾਲੀ ਸਨਤਾਨ ਪ੍ਰਾਪਤ ਕਰਦਾ ਹੈ।

-ਜੋਤਿਸ਼ ਅਚਾਰੀਆ ਚੱਕਰਪਾਣੀ ਭੱਟ

Posted By: Seema Anand