ਜੇਕਰ ਤੁਹਾਨੂੰ ਲੱਗਦਾ ਹੈ ਕਿ Dharmendra ਦਾ ਪਹਿਲਾ ਪਿਆਰ ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ (Prakash Kaur) ਜਾਂ ਦੂਜੀ ਪਤਨੀ ਹੇਮਾ ਮਾਲਿਨੀ (Hema Malini) ਹਨ, ਤਾਂ ਤੁਸੀਂ ਗਲਤ ਹੋ। ਨਾ ਪ੍ਰਕਾਸ਼ ਅਤੇ ਨਾ ਹੀ ਹੇਮਾ, ਉਹ ਔਰਤ ਹਨ ਜਿਸ 'ਤੇ ਪਹਿਲੀ ਵਾਰ ਧਰਮਿੰਦਰ ਨੇ ਆਪਣਾ ਦਿਲ ਹਾਰਿਆ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਿਨੇਮਾ ਜਗਤ ਦੇ ਹੀ-ਮੈਨ ਧਰਮਿੰਦਰ (Dharmendra) ਆਪਣੀ ਨਿੱਜੀ ਜ਼ਿੰਦਗੀ ਕਾਰਨ ਅਕਸਰ ਚਰਚਾ 'ਚ ਰਹਿੰਦੇ ਹਨ। ਫਿਲਮੀ ਗਲਿਆਰਿਆਂ 'ਚ ਉਨ੍ਹਾਂ ਦੇ ਦੋ ਵਿਆਹ ਤੇ ਅਫੇਅਰ ਦੇ ਖੂਬ ਚਰਚੇ ਹੋਏ ਹਨ। ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਧਰਮਿੰਦਰ ਦਾ ਪਹਿਲਾ ਪਿਆਰ ਕੌਣ ਸੀ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਧਰਮਿੰਦਰ ਦਾ ਪਹਿਲਾ ਪਿਆਰ ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ (Prakash Kaur) ਜਾਂ ਦੂਜੀ ਪਤਨੀ ਹੇਮਾ ਮਾਲਿਨੀ (Hema Malini) ਹਨ, ਤਾਂ ਤੁਸੀਂ ਗਲਤ ਹੋ। ਨਾ ਪ੍ਰਕਾਸ਼ ਅਤੇ ਨਾ ਹੀ ਹੇਮਾ, ਉਹ ਔਰਤ ਹਨ ਜਿਸ 'ਤੇ ਪਹਿਲੀ ਵਾਰ ਧਰਮਿੰਦਰ ਨੇ ਆਪਣਾ ਦਿਲ ਹਾਰਿਆ ਸੀ।
ਧਰਮਿੰਦਰ ਨੇ ਇਕ ਵਾਰੀ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਪਹਿਲਾ ਪਿਆਰ ਕੋਈ ਹੋਰ ਹੈ ਜੋ 1947 'ਚ ਵੰਡ ਕਾਰਨ ਜੁਦਾ ਹੋ ਗਿਆ ਸੀ। ਉਨ੍ਹਾਂ ਨੂੰ ਸਕੂਲ ਸਮੇਂ ਆਪਣੀ ਸਕੂਲ ਟੀਚਰ ਦੀ ਧੀ ਨਾਲ ਪਿਆਰ ਹੋ ਗਿਆ ਸੀ। ਉਸਦਾ ਨਾਂ ਹਮੀਦਾ ਸੀ। ਧਰਮਿੰਦਰ ਨੇ ਸਲਮਾਨ ਖਾਨ (Salman Khan) ਦੇ ਸ਼ੋਅ "ਦਸ ਕਾ ਦਮ" 'ਚ ਆਪਣੇ ਪਹਿਲੇ ਪਿਆਰ ਬਾਰੇ ਦੱਸਿਆ ਸੀ। ਉਸ ਸਮੇਂ ਅਦਾਕਾਰ ਦੇ ਨਾਲ ਉਨ੍ਹਾਂ ਦਾ ਛੋਟਾ ਪੁੱਤਰ ਬੌਬੀ ਦੇਓਲ (Bobby Deol) ਵੀ ਮੌਜੂਦ ਸੀ।
ਇਕ ਸ਼ਾਇਰੀ ਰਾਹੀਂ ਧਰਮਿੰਦਰ ਨੇ ਆਪਣੀ ਪਹਿਲੀ ਮੁਹੱਬਤ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ, "ਹਮ ਮਨ ਹੀ ਮਨ ਮੇ ਕੈਹਤੇ ਰੈਹਤੇ ਥੇ। ਠੰਡੀ ਆਹੇਂ ਭਰਤੇ ਰੈਹਤੇ ਥੇ। ਸਾਮਨੇ ਵਾਲੀ ਕੋ ਮਾਲੂਮ ਹੀ ਨਹੀਂ ਥਾ।" ਲੜਕੀ, ਧਰਮਿੰਦਰ ਤੋਂ ਵੱਡੀ ਸੀ। ਉਸ ਸਮੇਂ ਉਹ ਛੇਵੀਂ ਕਲਾਸ 'ਚ ਸਨ, ਜਦਕਿ ਲੜਕੀ ਅੱਠਵੀਂ 'ਚ ਪੜ੍ਹਦੀ ਸੀ।
"ਦਸ ਕਾ ਦਮ" ਸ਼ੋਅ 'ਚ ਧਰਮਿੰਦਰ ਨੇ ਕਿਹਾ ਸੀ, "ਮੈਂ ਛੋਟਾ ਸੀ, ਮੇਰੀ ਉਮਰ ਮਾਸੂਮ ਸੀ। ਉਹ ਕੀ ਸੀ, ਪਤਾ ਨਹੀਂ। ਪਾਸ ਜਾਨੇ ਕੋ ਜਿਸਕੇ, ਸਾਥ ਬੈਠਨੇ ਕੋ ਜਿਸਕੇ ਜੀਅ ਚਾਹਤਾ ਥਾ, ਵੋ ਤਾਲਿਬਾ (ਵਿਦਿਆਰਥਣ) ਆਠਵੀਂ ਕੀ ਥੀ, ਮੈਂ ਛਟੀ ਕਾ ਥਾ। ਹਮਾਰੇ ਸਕੂਲ ਟੀਚਰ ਕੀ ਬੇਟੀ ਥੀ, ਨਾਮ ਹਮੀਦਾ ਥਾ।"
ਧਰਮਿੰਦਰ ਨੇ ਕਦੇ ਵੀ ਹਮੀਦਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ। ਉਹ ਆਪਣੇ ਪਰਿਵਾਰ ਨਾਲ ਵੰਡ ਤੋਂ ਬਾਅਦ ਪਾਕਿਸਤਾਨ ਚਲੀ ਗਈ ਸੀ। ਇਸ ਤੋਂ ਬਾਅਦ ਦੋਵੇਂ ਕਦੇ ਨਹੀਂ ਮਿਲੇ। ਧਰਮਿੰਦਰ ਨੇ ਸ਼ਾਇਰਾਨਾ ਅੰਦਾਜ਼ 'ਚ ਕਿਹਾ, "ਯੂਂ ਹੀ ਮੁਸਕੁਰਾ ਦੇਤੀ, ਮੈਂ ਪਾਸ ਚਲਾ ਜਾਤਾ। ਵੋ ਖਾਮੋਸ਼ ਰੈਹਤੀ, ਮੈਂ ਸਿਰ ਝੁਕਾ ਦੇਤਾ। ਵੋ ਪੂਛਤੀ ਕੁਛ ਔਰ ਸੀ, ਮੈਂ ਕਹਿ ਕੁਛ ਔਰ ਜਾਤਾ ਥਾ। ਵੋ ਕੈਹਤੀ-ਉਦਾਸ ਮਤ ਹੋ ਧਰਮ। ਅਭੀ ਵਕਤ ਹੈ, ਤੇਰੇ ਇਮਤਿਹਾਨ ਮੇ ਸਭ ਠੀਕ ਹੋ ਜਾਏਗਾ। ਕਹਿਕਰ ਚਲੀ ਜਾਤੀ, ਮੈਂ ਦੇਖਤਾ ਰਹਿਤਾ। ਵੋ ਓਝਲ ਹੋ ਜਾਤੀ। ਮੈਂ ਸੋਚਤਾ ਰੈਹਤਾ। ਸਵਾਲ ਕਯਾ ਹੈ ਯਾਰ?"