ਦਿੱਲੀ ਪੁਲਿਸ ਭਰਤੀ ਪੇਪਰ ਰੱਦ ਹੋਣ 'ਤੇ ਹੰਗਾਮਾ, ਭਾਰੀ ਧੁੰਦ 'ਚ ਮਸਾਂ ਯੂਨੀਵਰਸਿਟੀ ਪੁੱਜੇ ਪ੍ਰੀਖਿਆਰਥੀ ਨੋਟਿਸ ਪੜ੍ਹ ਕੇ ਹੋਏ ਖ਼ਫ਼ਾ
ਪ੍ਰੀਖਿਆਰਥੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਭਰਤੀ ਲਈ ਅੱਜ ਪੇਪਰ ਸੀ ਜਿਸ ਦੇ ਲਈ ਉਹ ਪਿਛਲੇ ਕਈ ਦਿਨਾਂ ਤੋਂ ਤਿਆਰੀ ਅਤੇ ਮਿਹਨਤ ਕਰ ਰਹੇ ਸਨ। ਅੱਜ ਪੇਪਰ ਦੇਣ ਦਾ ਦਿਨ ਤੇ ਅੱਤ ਦੀ ਧੁੰਦ ਕਾਰਨ ਉਹ ਬੜੀ ਮੁਸ਼ਕਿਲ ਨਾਲ ਯੂਨੀਵਰਸਿਟੀ ਪੁੱਜੇ। ਸਵੇਰੇ ਕਰੀਬ 9 ਵਜੇ ਯੂਨੀਵਰਸਿਟੀ ਦੇ ਬਾਹਰ ਪੇਪਰ ਰੱਦ ਕਰਨ ਦਾ ਨੋਟਿਸ ਲਗਾ ਦਿੱਤਾ ਗਿਆ।
Publish Date: Sat, 20 Dec 2025 12:57 PM (IST)
Updated Date: Sat, 20 Dec 2025 02:42 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਨੇੜਲੇ ਸਿਟੀ ਯੂਨੀਵਰਸਿਟੀ ਚੌਕੀਮਾਨ ਵਿਖੇ ਦਿੱਲੀ ਪੁਲਿਸ ਦੀ ਭਰਤੀ ਪ੍ਰੀਖਿਆ ਸ਼ਨਿਚਰਵਾਰ ਨੂੰ ਐਨ ਉਸ ਮੌਕੇ ਰੱਦ ਕਰ ਦਿੱਤੀ ਗਈ ਜਦੋਂ ਪ੍ਰੀਖਿਆ ਦੇਣ ਸੈਂਕੜੇ ਪ੍ਰੀਖਿਆਰਥੀ ਸੀਟੀ ਯੂਨੀਵਰਸਿਟੀ ਜਾ ਪੁੱਜੇ। ਪੇਪਰ ਦੇਣ ਭਾਰੀ ਧੁੰਦ 'ਚ ਪੁੱਜੇ ਪ੍ਰੀਖਿਆਰਥੀ ਪੇਪਰ ਰੱਦ ਦਾ ਨੋਟਿਸ ਪੜ੍ਹ ਕੇ ਖਫਾ ਹੋ ਗਏ ਅਤੇ ਉਹਨਾਂ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਰੋਸ਼ ਪ੍ਰਦਰਸ਼ਨ ਕੀਤਾ। ਪ੍ਰੀਖਿਆਰਥੀਆਂ 'ਚ ਗੁੱਸਾ ਦੇਖ ਸਿਟੀ ਯੂਨੀਵਰਸਿਟੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁੱਜੀ ਪੁਲਿਸ ਨੇ ਪ੍ਰੀਖਿਆਥੀਆਂ ਨੂੰ ਸ਼ਾਂਤ ਕੀਤਾ।
ਇਸ ਮੌਕੇ ਵੱਡੀ ਗਿਣਤੀ 'ਚ ਪੁੱਜੇ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਭਰਤੀ ਲਈ ਅੱਜ ਪੇਪਰ ਸੀ ਜਿਸ ਦੇ ਲਈ ਉਹ ਪਿਛਲੇ ਕਈ ਦਿਨਾਂ ਤੋਂ ਤਿਆਰੀ ਅਤੇ ਮਿਹਨਤ ਕਰ ਰਹੇ ਸਨ। ਅੱਜ ਪੇਪਰ ਦੇਣ ਦਾ ਦਿਨ ਤੇ ਅੱਤ ਦੀ ਧੁੰਦ ਕਾਰਨ ਉਹ ਬੜੀ ਮੁਸ਼ਕਿਲ ਨਾਲ ਯੂਨੀਵਰਸਿਟੀ ਪੁੱਜੇ। ਸਵੇਰੇ ਕਰੀਬ 9 ਵਜੇ ਯੂਨੀਵਰਸਿਟੀ ਦੇ ਬਾਹਰ ਪੇਪਰ ਰੱਦ ਕਰਨ ਦਾ ਨੋਟਿਸ ਲਗਾ ਦਿੱਤਾ ਗਿਆ।