ਡਿਊਕ ਦੇ ਸ਼ੋਅਰੂਮ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦਾ ਕੱਪੜਾ ਚੋਰੀ; CCTV ਦੇ ਡੀਵੀਆਰ 'ਤੇ ਵੀ ਕੀਤਾ ਹੱਥ ਸਾਫ
Ludhiana ਦੇ ਹੰਬੜਾ ਰੋਡ ਤੇ ਪੈਂਦੇ ਡਿਊਕ ਦੇ ਸ਼ੋਅਰੂਮ ਨੂੰ ਤਾਲੇ ਲਗਾ ਕੇ ਸ਼ੋਅਰੂਮ ਦੇ ਮੁਲਾਜ਼ਮ ਘਰ ਚਲੇ ਗਏ ਸਨ। ਸ਼ੋਅਰੂਮ ਦੇ ਮਾਲਕ ਗਗਨ ਜੈਨ ਨੂੰ ਸੂਚਨਾ ਮਿਲੀ ਕਿ ਸ਼ਾਤਰ ਚੋਰਾਂ ਨੇ ਦੁਕਾਨ ਦੇ ਅੰਦਰੋਂ ਭਾਰੀ ਮਾਤਰਾ 'ਚ ਕੱਪੜਾ ਚੋਰੀ ਕਰ ਲਿਆ। ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਸ਼ੋਅਰਮ ਦੇ ਉੱਪਰ ਵਾਲੇ ਗੇਟ ਦੇ ਤਾਲੇ ਟੁੱਟੇ ਹੋਏ ਸਨ।
Publish Date: Mon, 24 Nov 2025 04:54 PM (IST)
Updated Date: Mon, 24 Nov 2025 04:58 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਸ਼ਹਿਰ 'ਚ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਰਾਤ ਵੇਲੇ ਚੋਰ ਘਰਾਂ ਤੇ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਬੀਤੀ ਦੇਰ ਰਾਤ ਚੋਰਾਂ ਨੇ ਕੱਪੜਿਆਂ ਦੀ ਨਾਮੀ ਕੰਪਨੀ ਡਿਊਕ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਮਾਲ ਚੋਰੀ ਕਰ ਲਿਆ। ਥਾਣਾ ਪੀਏਯੂ ਦੀ ਪੁਲਿਸ ਨੇ ਸ਼ੋਅਰੂਮ ਦੇ ਮਾਲਕ ਗਗਨ ਜੈਨ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਲੁਧਿਆਣਾ ਦੇ ਹੰਬੜਾ ਰੋਡ ਤੇ ਪੈਂਦੇ ਡਿਊਕ ਦੇ ਸ਼ੋਅਰੂਮ ਨੂੰ ਤਾਲੇ ਲਗਾ ਕੇ ਸ਼ੋਅਰੂਮ ਦੇ ਮੁਲਾਜ਼ਮ ਘਰ ਚਲੇ ਗਏ ਸਨ। ਸ਼ੋਅਰੂਮ ਦੇ ਮਾਲਕ ਗਗਨ ਜੈਨ ਨੂੰ ਸੂਚਨਾ ਮਿਲੀ ਕਿ ਸ਼ਾਤਰ ਚੋਰਾਂ ਨੇ ਦੁਕਾਨ ਦੇ ਅੰਦਰੋਂ ਭਾਰੀ ਮਾਤਰਾ 'ਚ ਕੱਪੜਾ ਚੋਰੀ ਕਰ ਲਿਆ। ਮੌਕੇ 'ਤੇ ਪਹੁੰਚ ਕੇ ਪਤਾ ਲੱਗਾ ਕਿ ਸ਼ੋਅਰਮ ਦੇ ਉੱਪਰ ਵਾਲੇ ਗੇਟ ਦੇ ਤਾਲੇ ਟੁੱਟੇ ਹੋਏ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਅੰਦਰੋਂ ਭਾਰੀ ਮਾਤਰਾ 'ਚ ਕੱਪੜਾ ਚੋਰੀ ਹੋ ਚੁੱਕਾ ਸੀ। ਇਸ ਸਬੰਧੀ ਖਾਣਾ ਪੀਏਯੂ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਸ਼ੋਅਰੂਮ ਮਾਲਕ ਨੇ ਜਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਚਾਹੀ ਤਾਂ ਸਾਹਮਣੇ ਆਇਆ ਕਿ ਅੰਦਰੋਂ ਡੀਵੀਆਰ ਵੀ ਚੋਰੀ ਹੋ ਚੁੱਕਾ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਿਊ ਗ੍ਰੀਨ ਸਿਟੀ ਹੰਬੜਾਂ ਰੋਡ ਦੇ ਰਹਿਣ ਵਾਲੇ ਗਗਨ ਜੈਨ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ 'ਚ ਕੋਈ ਸੁਰਾਗ ਮਿਲੇਗਾ। ਇਸ ਕੇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।