ਬਦਮਾਸ਼ਾਂ ਦਾ ਆਤੰਕ: ਕੰਮ 'ਤੇ ਜਾ ਰਹੇ ਅਕਾਉਂਟੈਂਟ ਨੂੰ ਬਣਾਇਆ ਨਿਸ਼ਾਨਾ, ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਲੁੱਟਿਆ ਨੌਜਵਾਨ, ਗੰਭੀਰ ਜ਼ਖ਼ਮੀ
ਜਾਣਕਾਰੀ ਦਿੰਦਿਆਂ ਟਿੱਬਾ ਰੋਡ ਦੇ ਰਹਿਣ ਵਾਲੇ ਆਦਿਤਿਆ ਨੇ ਦੱਸਿਆ ਕਿ ਉਹ ਸ਼ੇਰਪੁਰ ਨੇੜੇ ਪੈਂਦੀ ਹੀਰੋ ਸਾਈਕਲ ਫੈਕਟਰੀ ਵਿੱਚ ਬਤੌਰ ਅਕਾਊਂਟੈਂਟ ਕੰਮ ਕਰਦਾ ਹੈ। ਫੈਕਟਰੀ ਵਿੱਚ ਕੋਈ ਬਹੁਤ ਜ਼ਰੂਰੀ ਕੰਮ ਸੀ ਜਿਸ ਦੇ ਚੱਲਦਿਆਂ ਆਦਿਤਿਆ ਸ਼ਨਿਚਰਵਾਰ ਤੜਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਨਿਕਲਿਆ। ਉਹ ਸਮਰਾਲਾ ਚੌਂਕ ਤੋਂ ਹੁੰਦਾ ਹੋਇਆ ਜਿਵੇਂ ਹੀ ਕੈਂਸਰ ਹਸਪਤਾਲ ਵਾਲੇ ਪੁਲ 'ਤੇ ਪਹੁੰਚਿਆ ਤਾਂ ਧੁੰਦ ਵਿੱਚੋਂ ਤਿੰਨ ਨੌਜਵਾਨ ਨਿਕਲੇ। ਬਦਮਾਸ਼ਾਂ ਦੇ ਹੱਥਾਂ ਵਿੱਚ ਦਾਤ ਸਨ।
Publish Date: Sat, 20 Dec 2025 08:11 AM (IST)
Updated Date: Sat, 20 Dec 2025 08:17 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਸ਼ਨਿਚਰਵਾਰ ਸਵੇਰੇ ਛੇ ਵਜੇ ਦੇ ਕਰੀਬ ਤਿੰਨ ਬਦਮਾਸ਼ਾਂ ਨੇ ਕੰਮ 'ਤੇ ਜਾ ਰਹੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕਰਕੇ ਉਸ ਨੂੰ ਲ਼ਹੂ ਲੁਹਾਨ ਕਰ ਦਿੱਤਾ। ਬਦਮਾਸ਼ਾਂ ਨੇ ਉਸ ਕੋਲੋਂ ਮੋਬਾਈਲ ਫੋਨ ਅਤੇ ਨਕਦੀ ਲੁੱਟ ਲਈ। ਹਮਲੇ ਦੌਰਾਨ ਲੁਟੇਰਿਆਂ ਦੇ ਸਾਥੀ ਦੇ ਵੀ ਦਾਤ ਲੱਗ ਗਿਆ , ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਭੜਕ ਗਏ ਅਤੇ ਨੌਜਵਾਨ 'ਤੇ ਕਈ ਵਾਰ ਕਰ ਦਿੱਤੇ। ਇਸ ਵਾਰਦਾਤ ਦੌਰਾਨ ਟਿੱਬਾ ਰੋਡ ਦੇ ਵਾਸੀ ਆਦਿਤਿਆ ਗੁਪਤਾ ਦੀ ਖੱਬੀ ਲੱਤ ਅਤੇ ਦੋਵਾਂ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ। ਬਦਮਾਸ਼ ਆਦਿਤਿਆ ਨੂੰ ਲਹੂ ਲੁਹਾਨ ਹਾਲਤ ਵਿੱਚ ਸੜਕ 'ਤੇ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਟਿੱਬਾ ਰੋਡ ਦੇ ਰਹਿਣ ਵਾਲੇ ਆਦਿਤਿਆ ਨੇ ਦੱਸਿਆ ਕਿ ਉਹ ਸ਼ੇਰਪੁਰ ਨੇੜੇ ਪੈਂਦੀ ਹੀਰੋ ਸਾਈਕਲ ਫੈਕਟਰੀ ਵਿੱਚ ਬਤੌਰ ਅਕਾਊਂਟੈਂਟ ਕੰਮ ਕਰਦਾ ਹੈ। ਫੈਕਟਰੀ ਵਿੱਚ ਕੋਈ ਬਹੁਤ ਜ਼ਰੂਰੀ ਕੰਮ ਸੀ ਜਿਸ ਦੇ ਚੱਲਦਿਆਂ ਆਦਿਤਿਆ ਸ਼ਨਿਚਰਵਾਰ ਤੜਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਨਿਕਲਿਆ। ਉਹ ਸਮਰਾਲਾ ਚੌਂਕ ਤੋਂ ਹੁੰਦਾ ਹੋਇਆ ਜਿਵੇਂ ਹੀ ਕੈਂਸਰ ਹਸਪਤਾਲ ਵਾਲੇ ਪੁਲ 'ਤੇ ਪਹੁੰਚਿਆ ਤਾਂ ਧੁੰਦ ਵਿੱਚੋਂ ਤਿੰਨ ਨੌਜਵਾਨ ਨਿਕਲੇ। ਬਦਮਾਸ਼ਾਂ ਦੇ ਹੱਥਾਂ ਵਿੱਚ ਦਾਤ ਸਨ। ਆਦਿਤਿਆ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਕੋਲੋਂ ਪਾਵਰ ਬੈਂਕ ਅਤੇ ਮੋਬਾਇਲ ਫੋਨ ਲੁੱਟ ਲਿਆ। ਵਿਰੋਧ ਕਰਨ 'ਤੇ ਮੁਲਜ਼ਮਾਂ 'ਚੋਂ ਇੱਕ ਨੇ ਉਸ ਉੱਪਰ ਦਾਤ ਨਾਲ ਵਾਰ ਕੀਤਾ। ਆਦਿਤਿਆ ਜਿਵੇਂ ਹੀ ਪਿੱਛੇ ਹਟਿਆ ਦਾਤ ਬਦਮਾਸ਼ਾਂ ਦੇ ਸਾਥੀ ਦੇ ਲੱਗ ਗਿਆ। ਇਸ ਘਟਨਾ ਤੋਂ ਬਾਅਦ ਤਿੰਨੋਂ ਬਦਮਾਸ਼ ਪੂਰੀ ਤਰ੍ਹਾਂ ਭੜਕ ਗਏ ਅਤੇ ਆਦਿਤਿਆ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮੁਲਜਟਮਾਂ ਨੇ ਨੌਜਵਾਨ ਕੋਲੋਂ 2000 ਦੀ ਨਕਦੀ ਮੋਬਾਇਲ ਫੋਨ ਅਤੇ ਪਾਵਰ ਬੈਂਕ ਲੁੱਟ ਲਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਦਿਤਿਆ ਦਾ ਮਾਮਾ ਅਮਿਤ ਮੌਕੇ 'ਤੇ ਪਹੁੰਚਿਆ ਅਤੇ ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਲੜਕੇ ਦੇ ਦੋਵੇਂ ਹੱਥਾਂ ਅਤੇ ਲੱਤ ਤੇ ਸੱਟਾਂ ਲੱਗੀਆਂ ਹਨ। ਹਾਲਤ ਇਹ ਸੀ ਕਿ ਆਦਿਤਿਆ ਦੇ ਖੱਬੇ ਹੱਥ ਦੀਆਂ ਉਂਗਲਾਂ ਲਟਕ ਗਈਆਂ ਸਨ।