ਸਿੱਧਵਾਂ ਬੇਟ ਦੀ ਬੇਸਹਾਰਾ ਪਰਵਾਸੀ ਔਰਤ ਤੇ ਧੀ ਬਣੀ ਤਿੰਨ ਕਰੋੜ ਦੀ ਲਾਟਰੀ ਜੇਤੂ, ਵਧੀਆ ਪੜ੍ਹਾਈ ਕਰ ਕੇ ਬਣਨਾ ਚਾਹੁੰਦੀ ਹੈ ਡਾਕਟਰ
ਉਸ ਨੇ ਕਿਹਾ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਵੇਗੀ ਤੇ ਆਪਣੀ ਧੀ ਨੂੰ ਵਧੀਆ ਪੜ੍ਹਾਈ ਕਰਵਾ ਕੇ ਚੰਗੀ ਨੌਕਰੀ ’ਤੇ ਲਗਾਵੇਗੀ। ਇਸ ਮੌਕੇ ਉਨ੍ਹਾਂ ਦੀ ਧੀ ਸਹਿਜ ਨੇ ਕਿਹਾ ਉਹ ਡਾਕਟਰ ਬਣਨਾ ਚਾਹੁੰਦੀ ਹੈ ਤਾਂ ਜੋ ਆਪਣੀ ਮਾਂ ਦੀਆਂ ਰੀਝਾਂ ਪੂਰੀਆਂ ਕਰਨ ਦੇ ਨਾਲ-ਨਾਲ ਲੋੜਵੰਦਾਂ ਦੀ ਸੇਵਾ ਕਰ ਸਕੇ।
Publish Date: Mon, 24 Nov 2025 08:29 AM (IST)
Updated Date: Mon, 24 Nov 2025 08:33 AM (IST)
ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ, ਸਿੱਧਵਾਂ ਬੇਟ : ਪਿੰਡ ਬੰਗਸੀਪੁਰਾ ਵਿਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੀ ਬੇਸਹਾਰਾ ਔਰਤ ਮਹੇਸਰੀ ਦੇਵੀ ਦੀ ਬੇਟੀ ਸਹਿਜ ਵੱਲੋਂ ਖ਼ਰੀਦੀ ਲਾਟਰੀ ਦੀ ਟਿਕਟ ਨੇ ਮਹੇਸਰੀ ਦੇਵੀ ਨੂੰ ਕਰੋੜਾਂ ਦੀ ਮਾਲਕ ਬਣਾ ਦਿੱਤਾ। ਇਸ ਮੌਕੇ ਟਿਕਟ ਵਿਖਾਉਂਦੇ ਹੋਏ ਮਹੇਸਰੀ ਦੇਵੀ ਨੇ ਦੱਸਿਆ ਕੁਝ ਸਾਲ ਪਹਿਲਾਂ ਉਸ ਦਾ ਪਤੀ ਤੇ ਪੁੱਤ ਮੋਟਰਸਾਈਕਲ ’ਤੇ ਸਿੱਧਵਾਂ ਬੇਟ ਨੂੰ ਜਾ ਰਹੇ ਸਨ ਤੇ ਰਸਤੇ ਵਿਚ ਹਾਦਸਾ ਵਾਪਰ ਗਿਆ ਤੇ ਉਸ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ। ਉਸ ਸਮੇਂ ਉਸ ਦਾ ਪਤੀ ਵੀ ਗੰਭੀਰ ਜ਼ਖ਼ਮੀ ਹੋ ਗਿਆ ਸੀ ਪਰ ਬਾਅਦ ਵਿਚ ਉਸ ਦਾ ਪਤੀ ਘਰ ਛੱਡ ਕੇ ਕਿੱਧਰੇ ਚਲਾ ਗਿਆ। ਉਸ ਮਗਰੋਂ ਹੁਣ ਉਹ ਆਪਣੀ ਧੀ ਦੇ ਨਾਲ ਹੀ ਰਹਿ ਰਹੀ ਹੈ।