ਬੇਸ਼ਰਮੀ ਦੀਆਂ ਹੱਦਾਂ ਪਾਰ ! ਲੁਧਿਆਣਾ 'ਚ ਪੁਲਿਸ ਮੁਲਾਜ਼ਮ ਨੇ ਸੜਕ ਕੰਢੇ ਕੀਤਾ ਪਿਸ਼ਾਬ, ਨੌਜਵਾਨ ਨੇ ਰੋਕਿਆ ਤਾਂ ਕੁੱਟਿਆ
ਵੀਡੀਓ ਇੰਟਰਨੈਟ ਮੀਡੀਆ 'ਤੇ ਅਪਲੋਡ ਕੀਤੀ ਗਈ। ਬਾਅਦ 'ਚ ਪੁਲਿਸ ਮੁਲਾਜ਼ਮ ਅਤੇ ਲੋਕਾਂ ਵਿਚਕਾਰ ਤੂ-ਤੂ-ਮੈਂ-ਮੈਂ ਹੋਈ। ਘਟਨਾ ਤੋਂ ਬਾਅਦ ਚੌਕ 'ਤੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਉੱਥੇ ਆ ਗਏ। ਹੁਣ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਾਫ ਹੋਵੇਗੀ।
Publish Date: Sat, 22 Nov 2025 02:35 PM (IST)
Updated Date: Sat, 22 Nov 2025 02:39 PM (IST)
ਸੰਵਾਦ ਸਹਿਯੋਗੀ, ਲੁਧਿਆਣਾ : ਸ਼ੁੱਕਰਵਾਰ ਸਵੇਰੇ ਸਾਢੇ ਦਸ ਵਜੇ ਪੁਲਿਸ ਮੁਲਾਜ਼ਮ ਸਮਰਾਲਾ ਚੌਕ 'ਤੇ ਫੁੱਟਪਾਥ 'ਤੇ ਚੜ੍ਹ ਕੇ ਰੇਲਿੰਗ ਨੇੜੇ ਪਿਸ਼ਾਬ ਕਰਨ ਲੱਗਾ। ਜਦੋਂ ਆਸ-ਪਾਸ ਦੇ ਲੋਕਾਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ।
ਇਸ ਦੌਰਾਨ ਇਕ ਨੌਜਵਾਨ ਨੇ ਉਸਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਨੌਜਵਾਨ ਪੁਲਿਸ ਮੁਲਾਜ਼ਮ ਨੇੜੇ ਪਹੁੰਚਿਆ ਤਾਂ ਉਸਨੇ ਗੁੱਸੇ ਵਿਚ ਆ ਕੇ ਉਸਨੂੰ ਥੱਪੜ ਮਾਰਿਆ ਤੇ ਉਸਦਾ ਮੋਬਾਈਲ ਸੁੱਟ ਦਿੱਤਾ।
ਇਸ ਤੋਂ ਬਾਅਦ ਇਹ ਵੀਡੀਓ ਇੰਟਰਨੈਟ ਮੀਡੀਆ 'ਤੇ ਅਪਲੋਡ ਕੀਤੀ ਗਈ। ਬਾਅਦ 'ਚ ਪੁਲਿਸ ਮੁਲਾਜ਼ਮ ਅਤੇ ਲੋਕਾਂ ਵਿਚਕਾਰ ਤੂ-ਤੂ-ਮੈਂ-ਮੈਂ ਹੋਈ। ਘਟਨਾ ਤੋਂ ਬਾਅਦ ਚੌਕ 'ਤੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਉੱਥੇ ਆ ਗਏ। ਹੁਣ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਾਫ ਹੋਵੇਗੀ।