ਲੁਧਿਆਣਾ ਦੀ ਸਬਜ਼ੀ ਮੰਡੀ 'ਚ ਸਕੱਤਰ ਨੇ ਟੀਮ ਸਮੇਤ ਕੀਤੀ ਛਾਪੇਮਾਰੀ, ਕਬਜ਼ੇ 'ਚ ਲਏ 10 ਤੋਂ 12 ਫਰਮਾਂ ਦੇ ਕਾਗਜ਼ਾਤ
ਜਿਸ ਕਰਕੇ ਅੱਜ ਮੰਡੀ ਵਿੱਚ ਚੈਕਿੰਗ ਕੀਤੀ ਗਈ ਅਤੇ ਸਬਜ਼ੀ ਮੰਡੀ,ਟਮਾਟਰ ਮੰਡੀ,ਪਿਆਜ਼ ਮੰਡੀ ਅਤੇ ਫਲ ਮੰਡੀ ਵਿੱਚ ਕਈ ਆੜ੍ਹਤੀਆਂ ਦੇ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ। ਉਨ੍ਹਾਂ ਨੇ ਦੱਸਿਆ ਕਿ ਚੈੱਕ ਕਰਨ ਤੋਂ ਬਾਅਦ ਬਣਦੇ ਸਰਕਾਰੀ ਰੈਵਨਿਊ ਦੀ ਫੀਸ ਭਰਵਾਈ ਜਾਏਗੀ
Publish Date: Sat, 22 Nov 2025 11:14 AM (IST)
Updated Date: Sat, 22 Nov 2025 11:22 AM (IST)
ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਮਹਾਨਗਰ ਦੇ ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਸ਼ਨੀਵਾਰ ਸਵੇਰ ਨੂੰ ਸਕੱਤਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਛੁੱਟੀ ਦੇ ਬਾਵਜੂਦ ਛਾਪੇਮਾਰੀ ਕਰ ਕੇ ਆੜ੍ਹਤੀਆਂ ਦੇ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਸ਼ਨੀਵਾਰ ਛੁੱਟੀ ਹੋਣ ਕਾਰਨ ਕਈ ਆੜ੍ਹਤੀ ਕੱਚੀ ਬੋਲੀ ਵਈ ਦੀ ਵਰਤੋਂ ਕਰਦੇ ਹਨ ਅਤੇ ਪੱਕੀ ਬੋਲੀ ਵਈ ਤੇ ਕੁਝ ਮਾਲ ਬਿਨਾਂ ਲਿਖੇ ਵੇਚ ਦਿੰਦੇ ਹਨ। ਜਿਸ ਕਰਕੇ ਅੱਜ ਮੰਡੀ ਵਿੱਚ ਚੈਕਿੰਗ ਕੀਤੀ ਗਈ ਅਤੇ ਸਬਜ਼ੀ ਮੰਡੀ,ਟਮਾਟਰ ਮੰਡੀ,ਪਿਆਜ਼ ਮੰਡੀ ਅਤੇ ਫਲ ਮੰਡੀ ਵਿੱਚ ਕਈ ਆੜ੍ਹਤੀਆਂ ਦੇ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ। ਉਹਨਾਂ ਨੇ ਦੱਸਿਆ ਕਿ ਚੈੱਕ ਕਰਨ ਤੋਂ ਬਾਅਦ ਬਣਦੇ ਸਰਕਾਰੀ ਰੈਵਨਿਊ ਦੀ ਫੀਸ ਭਰਵਾਈ ਜਾਏਗੀ ਅਤੇ ਉਲੰਘਣਾ ਕਰਨ ਵਾਲੇ ਆੜ੍ਹਤੀਆਂ ਦੀਆਂ ਫਰਮਾਂ ਨੂੰ ਜੁਰਮਾਨਾ ਲਾਇਆ ਜਾਵੇਗਾ।