ਰੋਡਵੇਜ਼ ਕਾਨਟ੍ਰੈਕਟ ਬੱਸ ਮੁਲਾਜ਼ਮਾਂ ਦੀ ਚਿਤਾਵਨੀ, 10 ਅਕਤੂਬਰ ਤਕ ਮੰਗਾਂ ਨਹੀਂ ਮੰਨੀਆਂ ਤਾਂ ਮੁੜ ਕਰਾਂਗੇ ਹੜਤਾਲ
ਜਾਣਕਾਰੀ ਦਿੰਦਿਆਂ ਕਾਨਟ੍ਰੈਕਟ ਬੱਸ ਯੂਨੀਅਨ ਦੇ ਅਹੁਦਾਧਿਕਾਰੀ ਸ਼ਮਸ਼ੇਰ ਸਿੰਘ ਸੱਗੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਜ਼ਮਾਂ ਦੇ ਵਫ਼ਦ ਦੀ ਮੀਟਿੰਗ ਹੋਈ, ਜਿਸ 'ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਮਾਮਲਿਆਂ ਨੂੰ ਦੇਖ ਰਹੇ ਹਨ...
Publish Date: Tue, 28 Sep 2021 03:06 PM (IST)
Updated Date: Tue, 28 Sep 2021 03:14 PM (IST)
ਜੇਐੱਨਐੱਨ, ਲੁਧਿਆਣਾ : ਕਾਨਟ੍ਰੈਕਟ ਬੱਸ ਮੁਲਾਜ਼ਮਾਂ ਦੀ ਮੰਗਲਵਾਰ ਨੂੰ ਲੁਧਿਆਣਾ ਬੱਸ ਸਟੈਂਡ ਦਫ਼ਤਰ 'ਚ ਮੀਟਿੰਗ ਹੋਈ। ਮੁਲਾਜ਼ਮਾਂ ਨੇ ਸੂਬੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਮੁਲਾਜ਼ਮ ਬੱਸਾਂ ਦਾ ਚੱਕਾ ਜਾਮ ਕਰ ਦੇਣਗੇ। ਪ੍ਰੈੱਸ 'ਚ ਸਰਕਾਰ ਦੀ ਫੇਰਬਦਲ ਹੋਣ ਕਾਰਨ ਬੱਸ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਬੱਸ ਹੜਤਾਲ ਦੀ ਤਰੀਕ ਟਲ਼ ਗਈ ਹੈ।
ਜਾਣਕਾਰੀ ਦਿੰਦਿਆਂ ਕਾਨਟ੍ਰੈਕਟ ਬੱਸ ਯੂਨੀਅਨ ਦੇ ਅਹੁਦਾਧਿਕਾਰੀ ਸ਼ਮਸ਼ੇਰ ਸਿੰਘ ਸੱਗੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਜ਼ਮਾਂ ਦੇ ਵਫ਼ਦ ਦੀ ਮੀਟਿੰਗ ਹੋਈ, ਜਿਸ 'ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਮਾਮਲਿਆਂ ਨੂੰ ਦੇਖ ਰਹੇ ਹਨ। ਬੱਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ 10 ਅਕਤੂਬਰ ਤਕ ਹੱਲ ਕਰ ਦੇਣਗੇ। ਇਸਲਈ ਬੱਸਾਂ ਦੀ ਹੜਤਾਲ ਫਿਲਹਾਲ ਟਾਲ਼ ਦਿੱਤੀ ਗਈ ਹੈ ਤੇ ਬੱਸਾਂ ਦਾ ਪਰਿਚਾਲਨ ਜਾਰੀ ਰਹੇਗਾ।
ਮੰਗਲਵਾਰ ਨੂੰ ਵੀ ਮੀਟਿੰਗ 'ਚ ਅਹੁਦਾਧਿਕਾਰੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਯੂਨੀਅਨ ਨੂੰ 29 ਸਤੰਬਰ ਤਕ ਦਾ ਟਾਈਮ ਦਿੱਤਾ ਸੀ ਪਰ ਸੱਤਾ ਬਦਲਣ ਤੋਂ ਬਾਅਦ ਹੁਣ ਦੁਬਾਰਾ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਹੋਵੇਗਾ। ਜੇ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ 11 ਅਕਤੂਬਰ ਤੋਂ ਗੇਟ ਰੈਲੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਹੈ ਕਿ 10 ਅਕਤੂਬਰ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਨਹੀਂ ਤਾਂ ਲਗਾਤਾਰ ਤਿੰਨ ਦਿਨੀਂ 11, 12 ਤੇ 13 ਅਕਤੂਬਰ ਨੂੰ ਬੱਸਾਂ ਦੀ ਹੜਤਾਲ ਰੱਖ ਕੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।