Road Accident : ਦੋਰਾਹੇ ਨੇੜੇ ਭਿਆਨਕ ਸੜਕ ਹਾਦਸਾ, ਟਿੱਪਰ ਟਰਾਲੇ ਨਾਲ ਟਕਰਾਇਆ, 2 ਦੀ ਮੌਤ
ਟਰਾਲੇ ਡਰਾਈਵਰ ਦੀ ਪਹਿਚਾਣ ਤਨਵੀਰ ਵਾਸੀ ਮੁਜਾਫ਼ਰ ਨਗਰ ਯੂ ਪੀ ਵਜੋਂ ਹੋਈ। ਹਾਦਸੇ ਵਿੱਚ ਟਰੱਕ ਦਾ ਕਲੀਨਰ ਰਵੀ ਵਾਸੀ ਸਾਮਲੀ ਯੂ ਪੀ ਗੰਭੀਰ ਜ਼ਖਮੀ ਹੋ ਗਿਆ।
Publish Date: Sat, 08 Nov 2025 02:32 PM (IST)
Updated Date: Sat, 08 Nov 2025 02:37 PM (IST)
ਕੁਲਵਿੰਦਰ ਸਿੰਘ ਰਾਏ, ਖੰਨਾ : ਦੋਰਾਹਾ ਨੇੜੇ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਟਿਪਰ ਚਾਲਕ ਦੀ ਪਹਿਚਾਣ ਵਿਪਨ ਕੁਮਾਰ ਵਾਸੀ ਮੰਡੀ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਅਤੇ। ਟਰਾਲੇ ਡਰਾਈਵਰ ਦੀ ਪਹਿਚਾਣ ਤਨਵੀਰ ਵਾਸੀ ਮੁਜਾਫ਼ਰ ਨਗਰ ਯੂ ਪੀ ਵਜੋਂ ਹੋਈ। ਹਾਦਸੇ ਵਿੱਚ ਟਰੱਕ ਦਾ ਕਲੀਨਰ ਰਵੀ ਵਾਸੀ ਸਾਮਲੀ ਯੂ ਪੀ ਗੰਭੀਰ ਜ਼ਖਮੀ ਹੋ ਗਿਆ।
ਇਹ ਹਾਦਸਾ ਕੱਦੋ ਚੌਂਕ ਤੋਂ ਪਹਿਲਾਂ ਨਿਊ ਜ਼ਿਮੀਦਾਰਾਂ ਢਾਬੇ ਕੋਲ ਲੁਧਿਆਣਾ ਵਾਲੇ ਪਾਸੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਿੱਪਰ ਤੇ ਟਰਾਲੇ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਟਿੱਪਰ ਵਾਲਾ ਰੋਡ ਉਪਰ ਖੜ ਕੇ ਟਿੱਪਰ ਦਾ ਟਾਇਰ ਬਦਲ ਰਿਹਾ ਸੀ ਜਿਸ ਚ ਪਿੱਛੇ ਆ ਰਹੇ ਜੀਰੀ ਨਾਲ ਲੋਡ ਟਰਾਲੇ ਨੇ ਟੱਕਰ ਮਾਰੀ ਜਿਸ ਵਿਚ ਟਾਇਰ ਬਦਲ ਰਹੇ ਟਿੱਪਰ ਵਾਲਾ ਥੱਲੇ ਆ ਗਿਆ ਜਿਸ ਦੀ ਮੌਕੇ 'ਤੇ ਮੌਤ ਹੋ ਗਈ ਤੇ ਟਰਾਲੇ ਵਾਲਾ ਡਰਾਈਵਰ ਵਿਚ ਫਸ ਗਿਆ ਸੀ, ਜਿਸ ਦੀ ਵੀ ਮੌਤ ਹੋ ਗਈ।
ਟਰਾਲੇ ਦਾ ਕੰਡਕਟਰ ਟੱਕਰ ਹੋਣ ਕਰ ਕੇ ਬਾਹਰ ਡਿੱਗ ਗਿਆ ਸੀ ਜਿਸ ਨੂੰ ਮੌਕੇ ਤੇ ਐਂਬੂਲੈਂਸ ਰਹੀ ਸਿਵਲ ਹਸਪਤਾਲ ਖੰਨਾ ਦਾਖਿਲ ਕਰਵਾਇਆ ਗਿਆ।