ਲੁਧਿਆਣਾ ’ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਚੋਣ ਰੈਲੀ ’ਚ ਪਹੁੰਚ ਗਈ ਜਬਰ ਜਨਾਹ ਪੀੜਤਾ, ਜਾਣੋ ਫਿਰ ਕੀ ਹੋਇਆ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ’ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਔਰਤ ਨੇ ਰੈਲੀ ਵਾਲੀ ਥਾਂ ਦੇ ਬਾਹਰ ਵਿਰੋਧ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਜੇਕਰ ਪੁਲਿਸ ਸ਼੍ਰੋਅਦ ਨੇਤਾ ਤੇ ਸਾਬਕਾ ਮੰਤਰੀ ਮਜੀਠੀਆ ਖ਼ਿਲਾਫ਼ ਐੱਫਆਈਆਰ ਦਰਜ ਕਰ ਸਕਦੀ ਹੈ ਤਾਂ ਬੈਂਸ ’ਤੇ ਕਾਰਵਾਈ ਕਰਨ ਤੋਂ ਕਿਉਂ ਕਤਰਾ ਰਹੀ ਹੈ। ਉਹ ਖੁੱਲ੍ਹੇਆਮ ਰੈਲੀਆਂ ਕਰ ਰਹੇ ਹਨ।
Publish Date: Sun, 02 Jan 2022 08:48 PM (IST)
Updated Date: Mon, 03 Jan 2022 12:20 AM (IST)
ਜੇਐੱਨਐੱਨ, ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ’ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਔਰਤ ਨੇ ਰੈਲੀ ਵਾਲੀ ਥਾਂ ਦੇ ਬਾਹਰ ਵਿਰੋਧ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਜੇਕਰ ਪੁਲਿਸ ਸ਼੍ਰੋਅਦ ਨੇਤਾ ਤੇ ਸਾਬਕਾ ਮੰਤਰੀ ਮਜੀਠੀਆ ਖ਼ਿਲਾਫ਼ ਐੱਫਆਈਆਰ ਦਰਜ ਕਰ ਸਕਦੀ ਹੈ ਤਾਂ ਬੈਂਸ ’ਤੇ ਕਾਰਵਾਈ ਕਰਨ ਤੋਂ ਕਿਉਂ ਕਤਰਾ ਰਹੀ ਹੈ। ਉਹ ਖੁੱਲ੍ਹੇਆਮ ਰੈਲੀਆਂ ਕਰ ਰਹੇ ਹਨ। ਪੀੜਤਾ ਨੇ ਬੈਂਸ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਚੁੱਕੀ। ਪੀੜਤਾ ਨੇ ਕਿਹਾ ਕਿ ਉਹ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਵੀ ਮਿਲੀ, ਪਰ ਇਨਸਾਫ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਵਿਚ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਹੋਰ ਗਰਮਾ ਸਕਦਾ ਹੈ।
ਉੱਥੇ ਲੋਕ ਇਨਸਾਫ ਪਾਰਟੀ ਦੀ ‘ਲੋਕ ਜਗਾਓ, ਪੰਜਾਬ ਬਚਾਓ’ ਹਲਕਾ ਗਿੱਲ ਦੀ ਰੈਲੀ ਵਿਚ ਐਤਵਾਰ ਨੂੰ ਬੈਂਸ ਨੇ ਰੈਲੀ ਦੇ ਮੈਚ ਤੋਂ ਹੀ ਪਾਰਟੀ ਦੇ ਬੁਲਾਰੇ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਹਲਕਾ ਗਿੱਲ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ।