Punjab Weather Update : ਪੰਜਾਬ 'ਚ 24 ਨਵੰਬਰ ਤੋਂ ਬਦਲੇਗਾ ਮੌਸਮ, ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਕੁਝ ਥਾਵਾਂ 'ਤੇ ਪਵੇਗਾ ਮੀਂਹ !
ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 23 ਨਵੰਬਰ ਤੱਕ ਪੰਜਾਬ ’ਚ ਮੌਸਮ ਸਾਫ਼ ਰਹੇਗਾ। 24 ਨਵੰਬਰ ਤੋਂ ਮੌਸਮ ਬਦਲੇਗਾ। ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪੰਜਾਬ ’ਚ ਕੁਝ ਥਾਵਾਂ ’ਤੇ ਬਾਰਿਸ਼ ਹੋ ਸਕਦੀ ਹੈ।
Publish Date: Tue, 18 Nov 2025 09:57 AM (IST)
Updated Date: Tue, 18 Nov 2025 10:00 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਸੋਮਵਾਰ ਨੂੰ ਵੀ ਫਰੀਦਕੋਟ ਪੰਜਾਬ ’ਚ ਸਭ ਤੋਂ ਠੰਢਾ ਰਿਹਾ। ਇੱਥੇ ਰਾਤ ਦਾ ਤਾਪਮਾਨ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਗੁਰਦਾਸਪੁਰ ਤੇ ਰੋਪੜ ’ਚ ਰਾਤ ਦਾ ਤਾਪਮਾਨ 6.6 ਡਿਗਰੀ ਸੈਲਸੀਅਸ ਰਿਹਾ। ਉਥੇ, ਬਠਿੰਡਾ ਤੇ ਲੁਧਿਆਣਾ ’ਚ ਤਾਪਮਾਨ 8.8 ਡਿਗਰੀ, ਅੰਮ੍ਰਿਤਸਰ, ਚੰਡੀਗੜ੍ਹ, ਐੱਸਬੀਐੱਸ ਨਗਰ ਤੇ ਮਾਨਸਾ ’ਚ ਰਾਤ ਦਾ ਤਾਪਮਾਨ 9.0 ਡਿਗਰੀ ਸੈਲਸੀਅਸ ਰਿਹਾ। ਓਧਰ, ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 23 ਨਵੰਬਰ ਤੱਕ ਪੰਜਾਬ ’ਚ ਮੌਸਮ ਸਾਫ਼ ਰਹੇਗਾ। 24 ਨਵੰਬਰ ਤੋਂ ਮੌਸਮ ਬਦਲੇਗਾ। ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪੰਜਾਬ ’ਚ ਕੁਝ ਥਾਵਾਂ ’ਤੇ ਬਾਰਿਸ਼ ਹੋ ਸਕਦੀ ਹੈ।