Punjab Weather Update: ਸੂਬੇ ’ਚ ਦੋ ਦਿਨ ਛਾਏਗੀ ਸੰਘਣੀ ਧੁੰਦ, ਚੱਲੇਗੀ ਸੀਤ ਲਹਿਰ,ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ
ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 18 ਤੋਂ 20 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 8 ਤੋਂ 11 ਡਿਗਰੀ ਸੈਲਸੀਅਸ ਤੱਕ ਰਿਹਾ। ਇਹ ਸ਼ੁੱਕਰਵਾਰ ਤੋਂ ਤਿੰਨ ਤੋਂ ਚਾਰ ਡਿਗਰੀ ਘੱਟ ਰਿਹਾ।
Publish Date: Sun, 14 Dec 2025 08:37 AM (IST)
Updated Date: Sun, 14 Dec 2025 08:40 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਨੂੰ ਸਾਰਾ ਦਿਨ ਧੁੰਦ ਛਾਈ ਰਹੀ। ਇਸ ਦੌਰਾਨ ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ’ਚ ਵੀ ਗਿਰਾਵਟ ਆਈ। ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 18 ਤੋਂ 20 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 8 ਤੋਂ 11 ਡਿਗਰੀ ਸੈਲਸੀਅਸ ਤੱਕ ਰਿਹਾ। ਇਹ ਸ਼ੁੱਕਰਵਾਰ ਤੋਂ ਤਿੰਨ ਤੋਂ ਚਾਰ ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਐਤਵਾਰ ਤੇ ਸੋਮਵਾਰ ਨੂੰ ਵੀ ਸੂਬੇ ’ਚ ਸੰਘਣੀ ਧੁੰਦ ਛਾਏਗੀ ਤੇ ਸੀਤ ਲਹਿਰ ਚੱਲੇਗੀ। ਇਸ ਤੋਂ ਬਾਅਦ ਮੌਸਮ ਸਾਫ਼ ਰਹੇਗਾ।