Punjab Weather Update : ਪੰਜਾਬ ’ਚ ਦੋ ਦਿਨ ਪਵੇਗੀ ਸੰਘਣੀ ਧੁੰਦ, 22 ਤੋਂ ਕੁਝ ਜ਼ਿਲ੍ਹਿਆਂ 'ਚ ਬਾਰਿਸ਼; ਜਲਦ ਹੀ ਠੰਢ ਤੋਂ ਮਿਲੇਗੀ ਕੁਝ ਰਾਹਤ
Punjab Weather : ਅੰਮ੍ਰਿਤਸਰ ਸੂਬੇ ’ਚ ਸਭ ਤੋਂ ਠੰਢਾ ਰਿਹਾ। ਇੱਥੋਂ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 2.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਨਾਲ ਹੀ ਫ਼ਰੀਦਕੋਟ ਦਾਂ ਘੱਟੋ-ਘੱਟ ਤਾਪਮਾਨ 3.4, ਪਠਾਨਕੋਟ ਦਾ 4.7 ਤੇ ਲੁਧਿਆਣਾ ਦਾ 4.8 ਡਿਗਰੀ ਸੈਲਸੀਅਸ ਰਿਹਾ।
Publish Date: Tue, 20 Jan 2026 09:37 AM (IST)
Updated Date: Tue, 20 Jan 2026 09:51 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ’ਚ ਅਗਲੇ ਦੋ ਦਿਨ ਬੁੱਧਵਾਰ ਤਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। 22 ਤੋਂ 24 ਜਨਵਰੀ ਤਕ ਕੁਝ ਜ਼ਿਲ੍ਹਿਆਂ ’ਚ ਬਾਰਿਸ਼ ਹੋ ਸਕਦੀ ਹੈ। ਸੋਮਵਾਰ ਸਵੇਰੇ ਧੁੰਦ ਪਈ, ਪਰ ਬਾਅਦ ’ਚ ਧੁੱਪ ਨਿਕਲਣ ਨਾਲ ਠੰਢ ਤੋਂ ਰਾਹਤ ਮਿਲੀ। ਹਾਲਾਂਕਿ, ਧੁੰਦ ਦੇ ਕਾਰਨ ਅੰਮਿ੍ਰਤਸਰ ਏਅਰਪੋਰਟ ਤੋਂ ਸੋਮਵਾਰ ਨੂੰ ਉਡਾਣਾਂ ਪ੍ਰਭਾਵਿਤ ਰਹੀਆਂ। ਸਵੇਰੇ 5.40 ਵਜੇ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਸ਼ਾਰਜਾਹ ਉਡਾਣ ਤੇ ਸਵੇਰੇ 6.35 ਵਜੇ ਵਾਲੀ ਇੰਡੀਗੋ ਦੀ ਦਿੱਲੀ ਉਡਾਣ ਰੱਦ ਰਹੀ। ਅੰਮ੍ਰਿਤਸਰ ਸੂਬੇ ’ਚ ਸਭ ਤੋਂ ਠੰਢਾ ਰਿਹਾ। ਇੱਥੋਂ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 2.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਨਾਲ ਹੀ ਫ਼ਰੀਦਕੋਟ ਦਾਂ ਘੱਟੋ-ਘੱਟ ਤਾਪਮਾਨ 3.4, ਪਠਾਨਕੋਟ ਦਾ 4.7 ਤੇ ਲੁਧਿਆਣਾ ਦਾ 4.8 ਡਿਗਰੀ ਸੈਲਸੀਅਸ ਰਿਹਾ।