ਸੀਤ ਲਹਿਰ ਦੀ ਲਪੇਟ 'ਚ ਪੰਜਾਬ ! ਰੂਪਨਗਰ ਸਭ ਤੋਂ ਠੰਢਾ, 3 ਡਿਗਰੀ ਨੇੜੇ ਪੁੱਜਾ ਤਾਪਮਾਨ; ਪੜ੍ਹੋ ਤਾਜ਼ਾ ਅਪਡੇਟ
ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 6.1 ਡਿਗਰੀ, ਫਿਰੋਜ਼ਪੁਰ ਵਿਚ 7.3, ਚੰਡੀਗੜ੍ਹ ਵਿਚ 8.6, ਲੁਧਿਆਣਾ ਵਿਚ 9.2 ਤੇ ਪਟਿਆਲਾ ਵਿਚ 10.1 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਉੱਧਰ, ਜ਼ਿਆਦਾਤਰ ਜ਼ਿਲਿਆਂ ਵਿਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ।
Publish Date: Wed, 10 Dec 2025 08:56 AM (IST)
Updated Date: Wed, 10 Dec 2025 12:39 PM (IST)
ਜਾਸ, ਲੁਧਿਆਣਾ : ਪੰਜਾਬ ’ਚ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਰੂਪਨਗਰ ਪੰਜਾਬ ਦਾ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਰੀਦਕੋਟ ਵਿਚ 3.8 ਡਿਗਰੀ, ਹੁਸ਼ਿਆਰਪੁਰ ਵਿਚ 4.8, ਗੁਰਦਾਸਪੁਰ ਵਿਚ 5.0, ਪਠਾਨਕੋਟ ਵਿਚ 5.6 ਅਤੇ ਬਠਿੰਡਾ ਵਿਚ 5.8 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 6.1 ਡਿਗਰੀ, ਫਿਰੋਜ਼ਪੁਰ ਵਿਚ 7.3, ਚੰਡੀਗੜ੍ਹ ਵਿਚ 8.6, ਲੁਧਿਆਣਾ ਵਿਚ 9.2 ਤੇ ਪਟਿਆਲਾ ਵਿਚ 10.1 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਉੱਧਰ, ਜ਼ਿਆਦਾਤਰ ਜ਼ਿਲਿਆਂ ਵਿਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ।
ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਮਾਨ ਮੁਤਾਬਕ, ਬੁੱਧਵਾਰ ਤੋਂ ਪੰਜਾਬ ਦੇ ਕਈ ਜ਼ਿਲਿਆਂ ਵਿਚ ਸੀਤ ਲਹਿਰ ਚੱਲਣ ਦੇ ਆਸਾਰ ਹਨ। ਸੀਤ ਲਹਿਰ ਦਾ ਅਸਰ ਵੀਰਵਾਰ ਤਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹੇਗਾ। ਸੀਤ ਲਹਿਰ ਦੌਰਾਨ ਕੁਝ ਜ਼ਿਲਿਆਂ ਵਿਚ ਘੱਟੋ-ਘੱਟ ਤਾਪਮਾਨ ਇਕ ਤੋਂ ਦੋ ਡਿਗਰੀ ਸੈਲਸੀਅਸ ਦਰਮਿਆਨ ਆ ਸਕਦਾ ਹੈ।