ਜਗਰਾਉਂ 'ਚ ਕੂੜੇ ਦੇ ਮੁੱਦੇ 'ਤੇ ਭੜਕਿਆ ਲੋਕਾਂ ਦਾ ਗੁੱਸਾ; ਸਾਬਕਾ ਪ੍ਰਧਾਨ ਰਾਣਾ ਦੀ ਅਗਵਾਈ ਹੇਠ ਝਾਂਸੀ ਰਾਣੀ ਚੌਂਕ ਰੋਡ ਜਾਮ
ਬੁੱਧਵਾਰ ਸਵੇਰੇ ਜਗਰਾਉਂ ਨਗਰ ਕੌਂਸਲ ਵੱਲੋਂ ਘਰਾਂ ਦਾ ਕੂੜਾ ਇਕੱਠਾ ਕਰਕੇ ਸਥਾਨਕ ਸ਼ਹਿਰ ਦੇ ਮੁੱਖ ਝਾਂਸੀ ਰਾਣੀ ਚੌਂਕ ਰੋਡ ਤੇ ਫਿਰ ਸੁੱਟ ਦਿੱਤਾ ਗਿਆ। ਜਿਸ ਦਾ ਪਤਾ ਲੱਗਦਾ ਹੀ ਜਗਰਾਉਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ ਖੁਦ ਪਹੁੰਚੇ ਅਤੇ ਉਹਨਾਂ ਨੇ ਕਈ ਕੋੜੇ ਦੀਆਂ ਪਰੀਆਂ ਟਰਾਲੀਆਂ ਕੂੜਾ ਸੁੱਟਣ ਤੋਂ ਰੋਕਦਿਆਂ ਮੋੜ ਦਿੱਤੀਆਂ। ਇਸ 'ਤੇ ਉਹਨਾਂ ਦੇ ਨਾਲ ਇਕੱਠੇ ਹੋਏ ਦੁਕਾਨਦਾਰਾਂ ਤੇ ਸ਼ਹਿਰੀਆਂ ਨੇ ਸੜਕ ਜਾਮ ਕਰ ਦਿੱਤੀ।
Publish Date: Wed, 07 Jan 2026 10:44 AM (IST)
Updated Date: Wed, 07 Jan 2026 10:50 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ : ਅੱਜ ਦਿਨ ਚੜਦਿਆਂ ਹੀ ਜਗਰਾਉਂ ਨਗਰ ਕੌਂਸਲ ਵੱਲੋਂ ਮਹੱਲਿਆਂ ਦਾ ਕੂੜਾ ਚੁੱਕ ਕੇ ਸਥਾਨਕ ਝਾਸੀ ਰਾਣੀ ਚੌਂਕ ਰੋਡ 'ਤੇ ਸੁੱਟਣ ਦੇ ਵਿਰੋਧ ਵਿੱਚ ਸੜਕ ਜਾਮ ਕਰ ਦਿੱਤੀ ਗਈ। ਇਸ ਸੰਘਰਸ਼ ਦੀ ਅਗਵਾਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਉਹਨਾਂ ਦੇ ਕੌਂਸਲਰ ਭਰਾ ਰਵਿੰਦਰ ਪਾਲ ਰਾਜੂ ਖੁਦ ਕਰ ਰਹੇ ਸਨ। ਵਰਣਨਯੋਗ ਹੈ ਕੀ ਜਗਰਾਉਂ ਨਗਰ ਕੌਂਸਲ ਕੋਲ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦਾ ਕੂੜਾ ਸੁੱਟਣ ਲਈ ਕੋਈ ਥਾਂ ਨਹੀਂ। ਜਿਸ ਦੇ ਚਲਦਿਆਂ ਜਗਰਾਉਂ ਦੇ ਸਫਾਈ ਕਾਮਿਆਂ ਨੇ ਘਰਾਂ ਵਿੱਚੋਂ ਕੂੜਾ ਚੁੱਕਣਾ ਬੰਦ ਕਰ ਦਿੱਤਾ ਸੀ। ਬੁੱਧਵਾਰ ਸਵੇਰੇ ਜਗਰਾਉਂ ਨਗਰ ਕੌਂਸਲ ਵੱਲੋਂ ਘਰਾਂ ਦਾ ਕੂੜਾ ਇਕੱਠਾ ਕਰਕੇ ਸਥਾਨਕ ਸ਼ਹਿਰ ਦੇ ਮੁੱਖ ਝਾਂਸੀ ਰਾਣੀ ਚੌਂਕ ਰੋਡ ਤੇ ਫਿਰ ਸੁੱਟ ਦਿੱਤਾ ਗਿਆ। ਜਿਸ ਦਾ ਪਤਾ ਲੱਗਦਾ ਹੀ ਜਗਰਾਉਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰ ਪਾਲ ਰਾਣਾ ਖੁਦ ਪਹੁੰਚੇ ਅਤੇ ਉਹਨਾਂ ਨੇ ਕਈ ਕੋੜੇ ਦੀਆਂ ਪਰੀਆਂ ਟਰਾਲੀਆਂ ਕੂੜਾ ਸੁੱਟਣ ਤੋਂ ਰੋਕਦਿਆਂ ਮੋੜ ਦਿੱਤੀਆਂ। ਇਸ 'ਤੇ ਉਹਨਾਂ ਦੇ ਨਾਲ ਇਕੱਠੇ ਹੋਏ ਦੁਕਾਨਦਾਰਾਂ ਤੇ ਸ਼ਹਿਰੀਆਂ ਨੇ ਸੜਕ ਜਾਮ ਕਰ ਦਿੱਤੀ।