ਸ਼ਰੇਆਮ ਗੁੰਡਾਗਰਦੀ ! ਅਕਾਲੀ ਦਲ ਦੀ ਮਹਿਲਾ ਉਮੀਦਵਾਰ ਦੇ ਘਰ ਦੇ ਬਾਹਰ ਪੁੱਜਿਆ ਹਥਿਆਰਬੰਦਾਂ ਦਾ ਝੁੰਡ, ਦਿੱਤੀਆਂ ਧਮਕੀਆਂ
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਘਰ ਦੇ ਬਾਹਰ ਇਹ ਹਮਲਾ ਵਿਗੜੀ ਕਾਨੂੰਨ ਵਿਵਸਥਾ ਦਾ ਹੀ ਸਬੂਤ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਾਮਲੇ 'ਚ ਐਸਐਸਪੀ ਜਗਰਾਓਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਸਾਫ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਤੇ ਜੇ ਹਮਲਾ ਕਰਨ ਵਾਲੇ ਨਾ ਫੜੇ ਗਏ ਤਾਂ ਅਕਾਲੀ ਦਲ ਚੁੱਪ ਨਹੀਂ ਬੈਠੇਗਾ।
Publish Date: Thu, 11 Dec 2025 03:05 PM (IST)
Updated Date: Thu, 11 Dec 2025 03:14 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਬੀਤੀ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਹਾਂਸ ਕਲਾਂ ਤੋਂ ਮਹਿਲਾ ਉਮੀਦਵਾਰ ਦੇ ਘਰ ਦੇ ਬਾਹਰ ਇਕੱਠੇ ਹੋਏ ਹਥਿਆਰਬੰਦਾਂ ਨੇ ਬਾਹਰ ਨਿਕਲਣ ਦੇ ਲਲਕਾਰੇ ਮਾਰਦਿਆਂ ਗੇਟ 'ਤੇ ਕਈ ਵਾਰ ਕੀਤੇ। ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਘਰ ਦੇ ਬਾਹਰ ਇਸ ਹੱਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਰਾਓਂ ਦੇ ਐਸਐਸਪੀ ਨਾਲ ਗੱਲ ਕਰਦਿਆਂ ਤੁਰੰਤ ਕਾਰਵਾਈ ਲਈ ਕਿਹਾ। ਵੀਰਵਾਰ ਸਵੇਰੇ ਪਿੰਡ ਰੂੰਮੀ ਇਕੱਠੇ ਹੋਏ ਅਕਾਲੀ ਆਗੂਆਂ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਹਾਂਸ ਕਲਾਂ ਤੋਂ ਉਮੀਦਵਾਰ ਪਰਮਜੀਤ ਕੌਰ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਦੇ ਘਰ ਦੇ ਬਾਹਰ ਕਈ ਹਥਿਆਰਬੰਦਾਂ ਦਾ ਝੁੰਡ ਆਣ ਪਹੁੰਚਿਆ। ਉਨ੍ਹਾਂ ਹਥਿਆਰ ਲਹਿਰਾਉਂਦਿਆਂ ਬਾਹਰ ਆਉਣ ਤੇ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ। ਉਹ ਬਾਹਰ ਨਹੀਂ ਆਏ ਤਾਂ ਹਥਿਆਰ ਬੰਦਾ ਵੱਲੋਂ ਗੇਟ ਤੇ ਹੀ ਤਲਵਾਰਾਂ ਮਾਰੀਆਂ ਗਈਆਂ। ਕੁਝ ਸਮੇਂ ਬਾਅਦ ਇਹ ਹਥਿਆਰਬੰਦ ਉਥੋਂ ਫਰਾਰ ਹੋ ਗਏ। ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਲਾਪੁਰ ਦਾਖਾ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਿਗੜੇ ਹਾਲਾਤ ਦਾ ਹੋਰ ਕੀ ਸਾਬੂਤ ਹੋਵੇਗਾ।