FB 'ਤੇ ਦੋਸਤੀ ਤੋਂ ਬਾਅਦ NRI ਕੁੜੀ ਨਾਲ ਕਰਵਾਇਆ ਵਿਆਹ, ਕੈਨੇਡਾ ਪਹੁੰਚ ਕੇ 37 ਹਜ਼ਾਰ ਡਾਲਰ ਲੈ ਕੇ ਹੋਇਆ ਰਫੂ ਚੱਕਰ
ਜਾਂਚ ਅਧਿਕਾਰੀ ਨੇ ਦੱਸਿਆ ਕਿ 2017 ਵਿੱਚ ਹੋਏ ਇਸ ਵੀਿਆਹ ਤੋਂ ਬਾਅਦ ਹਰਜੀਤ ਸਿੰਘ ਕੈਨੇਡਾ ਚਲਾ ਗਿਆ, ਜਿੱਥੇ ਉਸਨੇ ਕੁਝ ਸਮੇਂ ਬਾਅਦ ਆਪਣੀ ਪਤਨੀ ਰੁਪਿੰਦਰ ਪਾਲ ਕੌਰ ਦੀ ਆਈਡੀ ਵਰਤ ਕੇ ਤਲਾਕ ਹਾਸਿਲ ਕਰ ਲਿਆ। ਇਨਾ ਹੀ ਨਹੀਂ ਮੁਲਜ਼ਮ ਨੇ ਆਪਣੀ ਪਤਨੀ ਦੇ 37000 ਡਾਲਰ ਵੀ ਹੜਪ ਲਏ।
Publish Date: Fri, 12 Dec 2025 04:20 PM (IST)
Updated Date: Fri, 12 Dec 2025 04:24 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਕੈਨੇਡਾ ਦੀ ਐਨਆਰਆਈ ਲੜਕੀ ਦੇ ਪਤੀ ਵੱਲੋਂ ਉਸਦੇ 37 ਹਜਾਰ ਡਾਲਰ ਹੜੱਪਣ ਅਤੇ ਅਪਾਰਟਮੈਂਟ ਨੂੰ ਆਪਣੇ ਨਾਮ ਜੋਧਾਂ ਦੇ ਰਹਿਣ ਵਾਲੇ ਹਰਜੀਤ ਸਿੰਘ ਖਿਲਾਫ਼ ਅਮਾਨਤ 'ਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਫੇਸਬੁਕ 'ਤੇ ਹੋਈ ਦੋਸਤੀ ਤੋਂ ਬਾਅਦ ਹਰਜੀਤ ਨੇ ਕੈਨੇਡਾ ਦੀ ਐਨਆਰਆਈ ਲੁਧਿਆਣਾ ਦੇ ਧਾਂਧਰਾਂ ਦੀ ਰਹਿਣ ਵਾਲੀ ਰੁਪਿੰਦਰ ਪਾਲ ਕੌਰ ਤੂਰ ਨਾਲ ਵਿਆਹ ਕਰਵਾਇਆ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ 2017 ਵਿੱਚ ਹੋਏ ਇਸ ਵੀਿਆਹ ਤੋਂ ਬਾਅਦ ਹਰਜੀਤ ਸਿੰਘ ਕੈਨੇਡਾ ਚਲਾ ਗਿਆ, ਜਿੱਥੇ ਉਸਨੇ ਕੁਝ ਸਮੇਂ ਬਾਅਦ ਆਪਣੀ ਪਤਨੀ ਰੁਪਿੰਦਰ ਪਾਲ ਕੌਰ ਦੀ ਆਈਡੀ ਵਰਤ ਕੇ ਤਲਾਕ ਹਾਸਿਲ ਕਰ ਲਿਆ। ਇਨਾ ਹੀ ਨਹੀਂ ਮੁਲਜ਼ਮ ਨੇ ਆਪਣੀ ਪਤਨੀ ਦੇ 37000 ਡਾਲਰ ਵੀ ਹੜਪ ਲਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸਨੇ ਰੁਪਿੰਦਰ ਪਾਲ ਕੌਰ ਦਾ ਅਪਾਰਟਮੈਂਟ ਵੀ ਆਪਣੇ ਨਾਮ ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ।
ਧਰਮਿੰਦਰ ਸਿੰਘ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਫੇਸਬੁੱਕ ਦੇ ਦੌਰਾਨ ਹੋਈ ਚੈਟਿੰਗ ਵਿੱਚ ਮੁਲਜ਼ਮ ਨੇ ਖੁਦ ਨੂੰ ਜੱਟ ਸਿੱਖ ਬਿਰਾਦਰੀ ਤੋਂ ਦੱਸਿਆ ਪਰ ਬਾਅਦ ਵਿੱਚ ਸਾਫ ਹੋਇਆ ਕਿ ਉਹ ਕਿਸੇ ਹੋਰ ਬਿਰਾਦਰੀ ਨਾਲ ਸਬੰਧ ਰੱਖਦਾ ਹੈ। ਧਰਮਿੰਦਰ ਸਿੰਘ ਨੇ ਦੱਸਿਆ ਕਿ ਰੁਪਿੰਦਰ ਪਾਲ ਕੌਰ ਤੂਰ ਨੇ ਇਸ ਸਬੰਧੀ 16 ਅਪ੍ਰੈਲ 2025 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ। ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਗਏ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਕੇਸ ਦੇ ਹੋਰ ਪਹਿਲੂਆਂ ਤੋਂ ਪਰਦਾ ਚੁੱਕਿਆ ਜਾਵੇਗਾ।