ਲਾੜੀ ਦੀ ਮਾਂ ਦੇ ਬੈਗ 'ਚੋਂ ਸੋਨੇ ਦੇ ਗਹਿਣੇ ਚੋਰੀ, ਸ਼ਗਨਾ ਵਾਲੇ ਲਿਫਾਫਿਆਂ 'ਤੇ ਵੀ ਕੀਤਾ ਹੱਥ ਸਾਫ; ਦਿਓਰ-ਭਾਬੀ 'ਤੇ ਮੁਕੱਦਮਾ ਦਰਜ
ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਕੁਝ ਹਫਤੇ ਪਹਿਲੋਂ ਉਸਦੀ ਬੇਟੀ ਸੋਨੀਆ ਦਾ ਵਿਆਹ ਸੀ। ਪੂਰਾ ਪਰਿਵਾਰ ਵਿਆਹ ਦੇ ਕੰਮਾਂ ਵਿੱਚ ਰੁਝਿਆ ਹੋਇਆ ਸੀ।
Publish Date: Fri, 12 Dec 2025 04:53 PM (IST)
Updated Date: Fri, 12 Dec 2025 04:59 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ : ਚੰਡੀਗੜ੍ਹ ਰੋਡ ਤੇ ਪੈਂਦੇ ਮੋਹਣੀ ਰਿਸੋਰਟ ਵਿੱਚ ਵਿਆਹ ਸਮਾਰੋ ਦੇ ਦੌਰਾਨ ਗਹਿਣਿਆਂ ਨਾਲ ਭਰਿਆ ਵਹੁਟੀ ਦੀ ਮਾਂ ਦਾ ਬੈਗ ਚੋਰੀ ਕਰ ਲਿਆ ਗਿਆ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਸ਼ਗਨਾਂ ਦੇ ਲਿਫਾਫੇ ਵੀ ਚੋਰੀ ਕੀਤੇ। ਕੇਸ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਵਿਆਹ ਵਾਲੇ ਘਰ ਵਿੱਚ ਕੰਮ ਕਰਨ ਵਾਲੇ ਇੱਕ ਲੜਕੀ ਅਤੇ ਉਸਦਾ ਦਿਓਰ ਸੀ। ਪੁਲਿਸ ਨੇ ਇਹ ਕੇਸ ਦੀ ਪੜਤਾਲ ਤੋਂ ਬਾਅਦ ਮੁਹੱਲਾ ਗੁਰੂ ਨਾਨਕ ਨਗਰ ਭਾਮੀਆਂ ਦੇ ਰਹਿਣ ਵਾਲੇ ਹਰਪਾਲ ਸਿੰਘ ਦੀ ਸ਼ਿਕਾਇਤ ਤੇ ਸੰਜੇ ਗਾਂਧੀ ਕਲੋਨੀ ਦੀ ਵਾਸੀ ਸੰਦੀਪ ਕੌਰ , ਉਸ ਦੇ ਦਿਓਰ ਗੁਰਮੀਤ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਕੁਝ ਹਫਤੇ ਪਹਿਲੋਂ ਉਸਦੀ ਬੇਟੀ ਸੋਨੀਆ ਦਾ ਵਿਆਹ ਸੀ। ਪੂਰਾ ਪਰਿਵਾਰ ਵਿਆਹ ਦੇ ਕੰਮਾਂ ਵਿੱਚ ਰੁਝਿਆ ਹੋਇਆ ਸੀ।
ਹਰਜੀਤ ਸਿੰਘ ਹਰਜੀਤ ਸਿੰਘ ਦੇ ਮੁਤਾਬਿਕ ਉਹਨਾਂ ਨੇ ਪਿਛਲੇ ਇੱਕ ਮਹੀਨੇ ਤੋਂ ਸੰਦੀਪ ਕੌਰ ਅਤੇ ਉਸਦੇ ਦਿਓਰ ਗੁਰਮੀਤ ਸਿੰਘ ਨੂੰ ਘਰ ਦੇ ਕੰਮਾਂ ਲਈ ਰੱਖਿਆ ਹੋਇਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਵਿਆਹ ਸਮਾਰੋਹ ਦੇ ਦੌਰਾਨ ਜਿਵੇਂ ਹੀ ਰੀਬਨ ਕੱਟਣ ਦੀ ਰਸਮ ਖਤਮ ਹੋਈ ਤਾਂ ਉਸ ਦੀ ਪਤਨੀ ਨੇ ਦੇਖਿਆ ਕਿ ਗਹਿਣਿਆਂ ਵਾਲਾ ਬੈਗ ਚੋਰੀ ਹੋ ਚੁੱਕਾ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਦੀਪ ਕੌਰ ਅਤੇ ਗੁਰਮੀਤ ਸਿੰਘ ਹਨ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜਮਾਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਜੇ ਤੱਕ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ।