ਲੁਧਿਆਣਾ ਦੇ ਕਾਰੋਬਾਰੀ ਨਾਲ 3 ਕਰੋੜ ਦੀ ਧੋਖਾਧੜੀ, ਭੀਖੀ ਇਲਾਕੇ ਦੇ ਪਤੀ-ਪਤਨੀ ਤੇ ਪੁੱਤਰ ਖਿਲਾਫ ਕੇਸ ਦਰਜ
ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਅਮਿਤ ਸਿੰਗਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਮ ਮਸ਼ਵਰਾ ਹੋ ਕੇ ਉਨ੍ਹਾਂ ਨਾਲ ਪੂਰੇ ਤਿੰਨ ਕਰੋੜ ਰੁਪਏ ਦੀ ਹੇਰਾਫੇਰੀ ਕੀਤੀ। ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
Publish Date: Fri, 12 Dec 2025 05:08 PM (IST)
Updated Date: Fri, 12 Dec 2025 05:11 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੱਖੋਵਾਲ ਰੋਡ 'ਤੇ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਕਾਰੋਬਾਰੀ ਅਮਿਤ ਸਿੰਗਲ ਨਾਲ 3 ਕਰੋੜ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਥਾਣਾ ਦੁਗਰੀ ਦੀ ਪੁਲਿਸ ਨੇ ਅਮਿਤ ਸਿੰਗਲ ਦੀ ਸ਼ਿਕਾਇਤ 'ਤੇ ਮਾਨਸਾ ਦੇ ਭਿੱਖੀ ਇਲਾਕੇ ਦੇ ਰਹਿਣ ਵਾਲੇ ਦੀਪਕ ਰਾਏ ਜਿੰਦਲ, ਉਸ ਦੀ ਪਤਨੀ ਰੇਨੂ ਜਿੰਦਲ ਤੇ ਬੇਟੇ ਰਿਸ਼ਵ ਜਿੰਦਲ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜਮਾਂ ਦੇ ਖਿਲਾਫ ਧੋਖਾਧੜੀ ,ਅਪਰਾਧਕ ਸਾਜਿਸ਼ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਦੀਆਂ ਧਾਰਾ ਲਗਾਈਆਂ ਹਨ।