ਜਗਰਾਓਂ ਪੁਲਿਸ ਨੇ ਨਸ਼ਿਆਂ ਖਿਲਾਫ ਕੰਧਾਂ ਟੱਪ ਟੱਪ ਲਈ ਤਲਾਸ਼ੀ, ਸਾਰਾ ਇਲਾਕਾ ਪੁਲਿਸ ਛਾਉਣੀ 'ਚ ਹੋਇਆ ਤਬਦੀਲ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੀ ਖੁਦ ਪੁੱਜੇ। ਭਾਰੀ ਪੁਲਿਸ ਫੋਰਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਦਿਆਂ ਘਰਾਂ ਦੀ ਤਲਾਸ਼ੀ ਲਈ। ਇਸ ਦੌਰਾਨ ਕਈ ਘਰਾਂ 'ਚ ਸ਼ੱਕ ਪੈਣ 'ਤੇ ਪੁਲਿਸ ਨੇ ਛੱਤਾਂ ਤਕ ਖੰਗਾਲੀਆਂ।
Publish Date: Sat, 20 Dec 2025 01:20 PM (IST)
Updated Date: Sat, 20 Dec 2025 01:24 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਪੁਲਿਸ ਨੇ ਸ਼ਨਿਚਰਵਾਰ ਨੂੰ ਧੁੰਦ ਅਤੇ ਅੱਤ ਦੀ ਠੰਡ 'ਚ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਸ਼ੱਕੀ ਘਰਾਂ 'ਚ ਖੂੰਜੇ ਫਰੋਲਦਿਆਂ ਛੱਤਾਂ ਤਕ ਟੱਪੀਆਂ। ਜਗਰਾਓਂ 'ਚ ਨਸ਼ਿਆਂ ਲਈ ਚਰਚਿਤ ਮੁਹੱਲਾ ਮਾਈ ਜੀਨਾ ਅਚਾਨਕ ਵੱਡੀ ਗਿਣਤੀ 'ਚ ਪੁੱਜੀ ਪੁਲਿਸ ਫੋਰਸ ਨੇ ਸਾਰਾ ਇਲਾਕਾ ਘੇਰਦਿਆਂ ਤਲਾਸ਼ੀ ਅਭਿਆਨ ਛੇੜਿਆ। ਇਸ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੀ ਖੁਦ ਪੁੱਜੇ। ਭਾਰੀ ਪੁਲਿਸ ਫੋਰਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਦਿਆਂ ਘਰਾਂ ਦੀ ਤਲਾਸ਼ੀ ਲਈ। ਇਸ ਦੌਰਾਨ ਕਈ ਘਰਾਂ 'ਚ ਸ਼ੱਕ ਪੈਣ 'ਤੇ ਪੁਲਿਸ ਨੇ ਛੱਤਾਂ ਤਕ ਖੰਗਾਲੀਆਂ।