Ludhiana News : ਸਕੂਲ ਬੱਸ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਿੱਤਾ ਧਰਨਾ
Dugri Jain Temple ਨੇੜੇ ਇਕ ਨਿੱਜੀ ਸਕੂਲ ਬੱਸ ਨੇ ਡਲਿਵਰੀ ਦਾ ਕੰਮ ਕਰਨ ਵਾਲੇ 22 ਸਾਲਾ ਨੌਜਵਾਨ ਨੂੰ ਦਰੜ ਦਿੱਤਾ ਸੀ। ਹਾਦਸੇ 'ਚ ਜਤਿਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਤਿਨ ਦੀ ਮੌਤ ਦਾ ਪਤਾ ਲੱਗਣ ਮਗਰੋਂ ਭੀੜ ਨੇ ਗੁੱਸੇ 'ਚ ਬੱਸ ਦੀ ਤੋੜਭੰਨ ਕਰ ਦਿੱਤੀ ਅਤੇ ਪੁਲਿਸ ਨੂੰ ਮੌਕੇ 'ਤੇ ਜਾ ਕੇ ਹਾਲਾਤ ਉੱਪਰ ਕਾਬੂ ਪਾਉਣਾ ਪਿਆ।
Publish Date: Mon, 10 Nov 2025 04:24 PM (IST)
Updated Date: Mon, 10 Nov 2025 04:29 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਨਿੱਜੀ ਸਕੂਲ ਬੱਸ ਨਾਲ ਹੋਈ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਧਰਨਾ ਦਿੰਦਿਆਂ ਬੱਸ ਚਾਲਕ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਰਿਵਾਰ ਵਾਲਿਆਂ ਨੇ ਕਾਫੀ ਸਮਾਂ ਚੌਕ 'ਚ ਧਰਨਾ ਦੇ ਕੇ ਟਰੈਫਿਕ ਜਾਮ ਕਰ ਦਿੱਤਾ ਜਿਸ ਕਾਰਨ ਸੜਕਾਂ 'ਤੇ ਲੰਮੀਆਂ ਕਤਾਰਾਂ 'ਚ ਲੋਕ ਰਾਹ ਖੁੱਲ੍ਹਣ ਦੇ ਇੰਤਜ਼ਾਰ 'ਚ ਪਰੇਸ਼ਾਨ ਹੁੰਦੇ ਰਹੇ।
ਜ਼ਿਕਰਯੋਗ ਹੈ ਕਿ ਬੀਤੇ ਕੱਲ ਦੁਗਰੀ ਜੈਨ ਮੰਦਰ ਨੇੜੇ ਇਕ ਨਿੱਜੀ ਸਕੂਲ ਬੱਸ ਨੇ ਡਲਿਵਰੀ ਦਾ ਕੰਮ ਕਰਨ ਵਾਲੇ 22 ਸਾਲਾ ਨੌਜਵਾਨ ਨੂੰ ਦਰੜ ਦਿੱਤਾ ਸੀ। ਹਾਦਸੇ 'ਚ ਜਤਿਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜਤਿਨ ਦੀ ਮੌਤ ਦਾ ਪਤਾ ਲੱਗਣ ਮਗਰੋਂ ਭੀੜ ਨੇ ਗੁੱਸੇ 'ਚ ਬੱਸ ਦੀ ਤੋੜਭੰਨ ਕਰ ਦਿੱਤੀ ਅਤੇ ਪੁਲਿਸ ਨੂੰ ਮੌਕੇ 'ਤੇ ਜਾ ਕੇ ਹਾਲਾਤ ਉੱਪਰ ਕਾਬੂ ਪਾਉਣਾ ਪਿਆ। ਪਰਿਵਾਰ ਨੇ ਮੰਗ ਰੱਖੀ ਕਿ ਜਦੋਂ ਤਕ ਡਰਾਈਵਰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਸ ਸਮੇਂ ਤਕ ਉਨ੍ਹਾਂ ਦਾ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।