ਬਲਾਕ ਸੰਮਤੀ ਦੇ ਹੁਣ ਤੱਕ ਐਲਾਨੇ ਨਤੀਜਿਆਂ ਦੌਰਾਨ ਜੋਨ ਗੋਂਦਵਾਲ, ਹਲਵਾਰਾ, ਜਲਾਲਦੀਵਾਲ ਅਤੇ ਝੋਰੜਾਂ ਜੋਨ ਕਾਂਗਰਸ ਉਮੀਦਵਾਰ ਦੇਖਣ ਨੂੰ ਮਿਲੀ। ਵੋਟਾਂ ਦੀ ਗਿਣਤੀ ਤੇ ਹੁਣ ਤੱਕ ਆਏ ਰੋਜ਼ਾਨਾ ਦੌਰਾਨ ਜਿਲ੍ਹਾਂ ਜੋਨ ਪੱਖੋਵਾਲ ਤੋਂ ਬੀਬੀ ਰਾਜਵਿੰਦਰ ਕੌਰ ਬਰਾੜ, ਜ਼ਿਲ੍ਹਾ ਪ੍ਰੀਸ਼ਦ ਜੋਨ ਸੁਧਾਰ ਤੋਂ ਕਾਂਗਰਸ ਦੇ ਸਤਵੰਤ ਸਿੰਘ ਅਤੇ ਜੋਨ ਬਿੰਜਲ ਤੋਂ ਵੀ ਕਾਂਗਰਸੀ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ ਆਪ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹਨ।

ਦਲਵਿੰਦਰ ਸਿੰਘ ਰਛੀਨ, ਅਮਰਜੀਤ ਸਿੰਘ ਧੰਜਲ/ ਪੰਜਾਬੀ ਜਾਗਰਣ, ਰਾਏਕੋਟ : ਹਲਕਾ ਰਾਏਕੋਟ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਦੌਰਾਨ ਕਾਂਗਰਸ ਦੀ ਚੜ੍ਹਤ ਦੇਖਣ ਨੂੰ ਮਿਲ ਰਹੀ ਹੈ। ਬਲਾਕ ਸੰਮਤੀ ਦੇ ਹੁਣ ਤੱਕ ਐਲਾਨੇ ਨਤੀਜਿਆਂ ਦੌਰਾਨ ਜ਼ੋਨ ਗੋਂਦਵਾਲ, ਹਲਵਾਰਾ, ਜਲਾਲਦੀਵਾਲ ਅਤੇ ਝੋਰੜਾਂ ਤੋਂ ਕਾਂਗਰਸ ਉਮੀਦਵਾਰਾਂ ਦੀ ਜਿੱਤ ਦੇਖਣ ਨੂੰ ਮਿਲੀ। ਵੋਟਾਂ ਦੀ ਗਿਣਤੀ ਤੇ ਹੁਣ ਤੱਕ ਆਏ ਨਤੀਜਿਆਂ ਦੌਰਾਨ ਜ਼ਿਲ੍ਹਾ ਜ਼ੋਨ ਪੱਖੋਵਾਲ ਤੋਂ ਬੀਬੀ ਰਾਜਵਿੰਦਰ ਕੌਰ ਬਰਾੜ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੁਧਾਰ ਤੋਂ ਕਾਂਗਰਸ ਦੇ ਸਤਵੰਤ ਸਿੰਘ ਅਤੇ ਜ਼ੋਨ ਬਿੰਜਲ ਤੋਂ ਵੀ ਕਾਂਗਰਸੀ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ ਝੋਰੜਾਂ 'ਆਪ' ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹਨ।
ਬਲਾਕ ਸੰਮਤੀ ਜ਼ੋਨ ਹਲਵਾਰਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਕਿਰਨਜੀਤ ਕੌਰ ਨੂੰ 1192 ਤੇ ਆਪ ਉਮੀਦਵਾਰ ਬੀਬੀ ਚਰਨਜੀਤ ਕੌਰ ਨੂੰ 770 ਵੋਟਾਂ ਮਿਲੀਆਂ ਜਿਸਦੇ ਚੱਲਦਿਆਂ ਕਾਂਗਰਸ ਉਮੀਦਵਾਰ ਨੇ ਹਲਵਾਰਾ ਬਲਾਕ ਸੰਮਤੀ ਜ਼ੋਨ ਤੋਂ 422 ਨਾਲ ਜਿੱਤ ਪ੍ਰਾਪਤ ਕੀਤੀ। ਬਲਾਕ ਸੰਮਤੀ ਜ਼ੋਨ ਗੋਂਦਵਾਲ ਤੋਂ ਕਾਂਗਰਸੀ ਉਮੀਦਵਾਰ ਵਰਿੰਦਰਪਾਲ ਕੌਰ ਨੇ 1403 'ਤੇ ਆਪ ਉਮੀਦਵਾਰ ਮਨਦੀਪ ਕੌਰ ਨੇ 1114 ਵੋਟਾਂ ਪ੍ਰਾਪਤ ਕੀਤੀਆਂ ਜਿਸ ਦੇ ਚਲਦੇ ਕਾਗਰਸੀ ਉਮੀਦਵਾਰ ਬੀਬੀ ਵਰਿੰਦਰਪਾਲ ਕੌਰ ਨੇ 306 ਵੋਟਾਂ ਨਾਲ ਬਲਾਕ ਸੰਮਤੀ ਗੋਂਦਵਾਲ ਤੋਂ ਜਿੱਤ ਪ੍ਰਾਪਤ ਕੀਤੀ। ਬਲਾਕ ਸੰਮਤੀ ਜ਼ੋਨ ਝੋਰੜਾਂ ਤੋਂ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ ਨੂੰ 1581, ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪਰਮਜੀਤ ਕੌਰ ਨੂੰ 704 ਅਤੇ ਆਪ ਉਮੀਦਵਾਰ ਅਮਰਜੀਤ ਕੌਰ ਨੂੰ 547 ਪ੍ਰਾਪਤ ਹੋਈਆਂ, ਜਿਸ ਤਹਿਤ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ 877 ਵੋਟਾਂ ਨਾਲ ਜੇਤੂ ਰਹੀ,ਬਲਾਕ ਸੰਮਤੀ ਜੋਨ ਜਲਾਲਦੀਵਾਲ ਤੋਂ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ ਨੂੰ 2013 ਤੇ ਆਪ ਉਮੀਦਵਾਰ ਮਨਪ੍ਰੀਤ ਕੌਰ ਨੂੰ 1654 ਵੋਟਾਂ ਮਿਲੀਆਂ, ਜਿਸ ਦੇ ਚਲਦੇ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ 359 ਵੋਟਾਂ ਨਾਲ ਜੇਤੂ ਬਣੀ।ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜੋਨ ਪੱਖੋਵਾਲ ਦੇ ਚੌਥੇ ਰਾਊਂਡ 'ਚ ਕਾਂਗਰਸ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਬਰਾੜ 1741 ਨਾਲ ਅੱਗੇ ਹਨ ਜਦ ਕਿ ਆਪ ਦੀ ਬਲਵਿੰਦਰ ਕੌਰ ਪੰਧੇਰ 1626 , ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਦਿਓਲ 1148 ਨਾਲ ਤੀਜੇ ਸਥਾਨ ਤੇ ਹੈ।ਜ਼ਿਲ੍ਹਾ ਪ੍ਰੀਸ਼ਦ ਜੋਨ ਬਿੰਜਲ ਤੋ ਵੀ ਕਾਂਗਰਸੀ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ 806 ਵੋਟਾਂ ਨਾਲ ਪਹਿਲੇ ਨੰਬਰ ਤੇ ,ਆਪ ਦੇ ਹਰਪ੍ਰੀਤ ਸਿੰਘ 687 ਨਾਲ ਦੂਜੇ , ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਨੱਥੋਵਾਲ ਨੂੰ 217 ਅਤੇ ਆਜਾਦ ਉਮੀਦਵਾਰ ਪ੍ਰਗਟ ਸਿੰਘ ਸਿੱਧੂ 135 ਵੋਟਾਂ ਪ੍ਰਾਪਤ ਕੀਤੀਆਂ।ਇਸੇ ਤਰ੍ਹਾਂ ਤੀਜੇ ਰਾਊਂਡ ਵਿਚ ਕਾਂਗਰਸੀ ਉਮੀਦਵਾਰ ਸੁਖਭਿੰਦਰ ਸਿੰਘ ਨਿੱਕਾ 806 ਵੋਟਾਂ ਨਾਲ ਆਪ ਦੇ ਹਰਪ੍ਰੀਤ ਸਿੰਘ ਤੋਂ 119 ਵੋਟਾਂ ਤੋਂ ਲੀਡ ਪ੍ਰਾਪਤ ਕੀਤੀ ਹੋਈ ਹੈ ।